ਅਗਨੀਵੀਰਾਂ ਦੇ ਕਾਰਜਕਾਲ ’ਚ 2 ਸਾਲ ਦਾ ਹੋਇਆ ਵਾਧਾ
ਨਵੀਂ ਦਿੱਲੀ, 5 ਨਵੰਬਰ – ਭਾਰਤੀ ਫ਼ੌਜ ‘ਚ ਅਗਨੀਵੀਰ ਦੇ ਅਹੁਦਿਆਂ ‘ਤੇ ਨੌਕਰੀ ਕਰ ਰਹੇ ਸੈਨਿਕਾਂ ਲਈ ਵੱਡੀ ਖ਼ਬਰ ਹੈ। ਭਾਰਤ ਦੇ ਮੌਜੂਦਾ ਚੀਫ਼ ਆਫ਼ ਡਿਫੈਂਸ ਸਟਾਫ਼ (CDS) ਜਨਰਲ ਐੱਨ. ਐੱਸ. ਰਾਜਾ ਸੁਬਰਾਮਣੀ ਨੇ ਅਗਨੀਵੀਰਾਂ ਨੂੰ ਦੋ ਸਾਲ ਦਾ ਸੇਵਾ ਵਿਸਥਾਰ ਦੇਣ ਦਾ ਐਲਾਨ ਕੀਤਾ ਹੈ। ਅਜਿਹੇ ‘ਚ ਹੁਣ ਅਗਨੀਵੀਰਾਂ ਦਾ ਕਾਰਜਕਾਲ 4 ਦੀ ਬਜਾਏ 6 ਸਾਲ ਹੋ ਜਾਵੇਗਾ। ਕੈਬਨਿਟ ਵੱਲੋਂ ਇਸ ਫ਼ੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਮੁਲਾਂਕਣ ਦੇ ਆਧਾਰ ‘ਤੇ ਮਿਲੇਗਾ ਸੇਵਾ ਵਿਸਥਾਰ
ਸੀਡੀਐੱਸ ਨੇ ਦੱਸਿਆ ਕਿ ਦੋ ਸਾਲ ਦਾ ਸੇਵਾ ਵਿਸਥਾਰ ਹਾਸਲ ਕਰਨ ਵਾਲੇ ਅਗਨੀਵੀਰਾਂ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਦੇ ਮੁਲਾਂਕਣ ਦੇ ਆਧਾਰ ‘ਤੇ ਪੱਕੇ ਅਹੁਦੇ ਦਿੱਤੇ ਜਾ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਅਗਨੀਵੀਰਾਂ ਨੂੰ ਸੇਵਾ ਵਿਸਥਾਰ ਮਿਲੇਗਾ, ਉਨ੍ਹਾਂ ਨੂੰ ਬਿਹਤਰ ਤਨਖ਼ਾਹ ਅਤੇ ਭੱਤੇ ਵੀ ਮਿਲਣਗੇ। ਕੈਬਨਿਟ ਦੇ ਇਸ ਫ਼ੈਸਲੇ ਨਾਲ ਸਾਰੇ ਅਗਨੀਵੀਰਾਂ ਲਈ ਹਥਿਆਰਬੰਦ ਸੈਨਾਵਾਂ ‘ਚ ਸ਼ਾਮਲ ਹੋਣ ਦਾ ਰਾਹ ਖੁੱਲ੍ਹ ਗਿਆ ਹੈ।
75 ਫ਼ੀਸਦੀ ਸੈਨਿਕਾਂ ਨੂੰ ਮਿਲੇਗਾ ਸੇਵਾ ਵਿਸਥਾਰ
ਨਵੰਬਰ ਤੋਂ ਪਹਿਲਾ ਬੈਚ ਹੋ ਰਿਹਾ ਸੀ ਸੇਵਾਮੁਕਤ
ਇੰਡੀਅਨ ਨੇਵੀ ਦਾ ਪਹਿਲਾ ਬੈਚ 21 ਨਵੰਬਰ ਨੂੰ, ਏਅਰਫੋਰਸ ਦੇ ਅਗਨੀਵੀਰਾਂ ਦਾ ਪਹਿਲਾ ਬੈਚ 21 ਦਸੰਬਰ ਨੂੰ ਅਤੇ ਇੰਡੀਅਨ ਆਰਮੀ ਦੇ ਅਗਨੀਵੀਰਾਂ ਦਾ ਪਹਿਲਾ ਬੈਚ 31 ਦਸੰਬਰ ਨੂੰ ਸੇਵਾ ਮੁਕਤ ਹੋਣ ਵਾਲਾ ਸੀ। ਹੁਣ 75 ਫ਼ੀਸਦੀ ਸੈਨਿਕਾਂ ਨੂੰ ਦੋ ਸਾਲ ਹੋਰ ਨੌਕਰੀ ਕਰਨ ਦਾ ਮੌਕਾ ਮਿਲੇਗਾ।
Share this content:



Post Comment