Loading Now

ਸ੍ਰੀ ਦਰਬਾਰ ਸਾਹਿਬ,ਅੰਮ੍ਰਿਤਸਰ – ਸਿਰਫ ਭਗਤੀ ਦਾ ਅਸਥਾਨ ਜਾਂ ਸ਼ਕਤੀ ਦਾ ਵੀ/ਦਿਲਗੀਰ

ਸ੍ਰੀ ਦਰਬਾਰ ਸਾਹਿਬ,ਅੰਮ੍ਰਿਤਸਰ – ਸਿਰਫ ਭਗਤੀ ਦਾ ਅਸਥਾਨ ਜਾਂ ਸ਼ਕਤੀ ਦਾ ਵੀ/ਦਿਲਗੀਰ

ਸ਼ਾਇਦ ਕੋਈ ਵਿਰਲਾ ਹੀ ਪੰਜਾਬੀ ਹੋਵੇਗਾ ਜਿਸ ਨੇ ਪੰਜਾਬ ਵਿੱਚ ਪੈਦਾ ਹੋ ਕੇ ਰੂਹਾਨੀਅਤ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ,ਅੰਮ੍ਰਿਤਸਰ ਦੇ ਆਪਣੇ ਜੀਵਨ ਵਿੱਚ ਘੱਟੋ ਘੱਟ ਇੱਕ ਵਾਰ ਦਰਸ਼ਨ ਨਾ ਕੀਤੇ ਹੋਣ. ਮੈਂ ਵੀ ਅਕਸਰ ਬਚਪਨ ਤੋਂ ਹੀ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾਂਦਾ ਰਿਹਾ ਹਾਂ ਅਤੇ ਹਰ ਆਮ ਸ਼ਰਧਾਲੂ ਦੀ ਤਰ੍ਹਾਂ ਦਰਸ਼ਨੀ ਡਿਓੜੀ ਤੋਂ ਪਰਿਕਰਮਾ ਆਰੰਭ ਕਰਕੇ,  ਦੁੱਖ ਭੰਜਨੀ ਬੇਰੀ ਥੱਲੇ ਇਸ਼ਨਾਨ ਕਰਕੇ, ਲੰਗਰ ਛੱਕ ਕੇ ਅਖੀਰ ਵਿੱਚ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕ ਕੇ ਮੁੜ ਆਉਂਦਾ ਸੀ. ਤਕਰੀਬਨ 12-13 ਸਾਲ ਪਹਿਲਾਂ ਇੱਕ ਦਿਨ ਜਦ ਮੈਂ ਪਰਿਕਰਮਾ ਤੋਂ ਲੰਗਰ ਹਾਲ ਵਲ ਨੂੰ ਹੋਇਆ ਤਾਂ ਖੱਬੇ ਪਾਸੇ ਨਜ਼ਰ ਗਈ ਦੋ ਉੱਚੇ ਮੀਨਾਰਾਂ ’ਤੇ. ਰਾਮਗੜੀਆ ਬੁੰਗੇ ਨੂੰ ਹਮੇਸ਼ਾ ਬਾਹਰੋਂ ਹੀ ਤੱਕਿਆ ਸੀ।

WhatsApp-Image-2026-06-13-at-5.50.21-PM-768x1024 ਸ੍ਰੀ ਦਰਬਾਰ ਸਾਹਿਬ,ਅੰਮ੍ਰਿਤਸਰ - ਸਿਰਫ ਭਗਤੀ ਦਾ ਅਸਥਾਨ ਜਾਂ ਸ਼ਕਤੀ ਦਾ ਵੀ/ਦਿਲਗੀਰ

ਉਸ ਦਿਨ ਖਿੱਚ ਪੈਦਾ ਹੋਈ ਕਿ ਉੱਤੇ ਜਾ ਕੇ ਦੇਖਿਆ ਤਾਂ ਜਾਵੇ. ਲੰਗਰ ਹਾਲ ਵੱਲ ਮੁੜਦੇ ਹੀ ਖੱਬੇ ਪਾਸੇ ਬੜਾ ਹੀ ਛੋਟਾ ਜਿਹਾ ਰਾਹ ਜਾਂਦਾ ਹੈ ਉੱਤੇ ਨੂੰ. ਉੱਤੇ ਚੜਦਿਆਂ ਹੀ ਸਭ ਤੋਂ ਪਹਿਲਾਂ ਦਰਸ਼ਨ ਹੁੰਦੇ ਹਨ ਉਸ ਇਤਿਹਾਸਿਕ ਸਿੱਲ ਦੇ ਜਿਹੜੀ ਕਿ ਪ੍ਰਤੀਕ ਹੈ ਖਾਲਸੇ ਦੀ ਦਿੱਲੀ ਉੱਤੇ ਜਿੱਤ ਦਾ. ਸੰਨ 1739 ਈਸਵੀ ਵਿੱਚ ਸਰਦਾਰ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਦਿੱਲੀ ਲਾਲ ਕਿਲਾ ਫਤਹਿ ਕਰਕੇ ਅਤੇ ਉਸ ਸਮੇਂ ਦੇ ਮੁਗਲ ਬਾਦਸ਼ਾਹ ਸ਼ਾਹ ਆਲਮ ਨੂੰ ਤਖਤ ਤੋਂ ਲਾਹ ਕੇ ਇਹ ਸਿੱਲ ਸ੍ਰੀ ਦਰਬਾਰ ਸਾਹਿਬ ਲੈ ਕੇ ਆਉਂਦੀ ਜੋ ਕਿ ਉਸ ਸਮੇਂ ਦੇ ਮੁਗਲ ਬਾਦਸ਼ਾਹ ਦੇ ਸਿੰਘਾਸਨ ਦਾ ਹਿੱਸਾ ਸੀ. ਉਸ ਇਤਿਹਾਸਿਕ ਸਿੱਲ ਦੇ ਬਿਲਕੁਲ ਨਾਲ ਸੁਰੰਗਨੁਮਾ ਇੱਕ ਰਸਤਾ ਨਜ਼ਰ ਆਉਂਦਾ ਹੈ ਜਿਸ ਦੀਆਂ ਪੌੜੀਆਂ ਹੇਠਾਂ ਵੱਲ ਨੂੰ ਜਾਂਦੀਆਂ ਨੇ ਅਤੇ ਧਰਤੀ ਦੇ ਹੇਠਾਂ ਇੱਕ ਕਿਲ੍ਹਾਨੁਮਾ ਇਮਾਰਤ ਨਜ਼ਰ ਆਉਂਦੀ ਹੈ ਜੋ ਕਿ ਉਸ ਸਮੇਂ ਦੀ ਰੱਖਿਆ ਪ੍ਰਣਾਲੀ ਦਾ ਹਿੱਸਾ ਜਾਪਦੀ ਹੈ. ਰਾਮਗੜੀਆ ਬੁੰਗਾ 1755 ਦੇ ਨੇੜੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਵਲੋਂ ਬਣਵਾਇਆ ਗਿਆ ਸੀ. ਇਹ ਇੱਕ ਫੌਜੀ ਨਿਗਰਾਨੀ ਚੌਕੀ, ਕਿਲ੍ਹਾ ਅਤੇ ਰੱਖਿਆਤਮਕ ਹੈੱਡਕੁਆਰਟਰ ਸੀ.

WhatsApp-Image-2026-06-13-at-5.50.21-PM1-768x1024 ਸ੍ਰੀ ਦਰਬਾਰ ਸਾਹਿਬ,ਅੰਮ੍ਰਿਤਸਰ - ਸਿਰਫ ਭਗਤੀ ਦਾ ਅਸਥਾਨ ਜਾਂ ਸ਼ਕਤੀ ਦਾ ਵੀ/ਦਿਲਗੀਰ

ਉਸ ਦਿਨ ਤੋਂ ਬਾਅਦ ਕੋਸ਼ਿਸ਼ ਰਹਿੰਦੀ ਹੈ ਕਿ ਜੇ ਮੇਰਾ ਕੋਈ ਵੀ ਜਾਣਕਾਰ ਦਰਬਾਰ ਸਾਹਿਬ ਜਾਂ ਅੰਮ੍ਰਿਤਸਰ ਮੱਥਾ ਟੇਕਣ ਜਾ ਰਿਹਾ ਹੋਵੇ ਤਾਂ ਮੈਂ ਉਸਨੂੰ ਜਰੂਰ ਦੱਸਾਂ ਕਿ ਇਸ ਜਗ੍ਹਾ ਦੇ ਦਰਸ਼ਨ ਕਰਕੇ ਆਓ ਕਿਉਂਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਿਰਫ ਭਗਤੀ ਦਾ ਕੇਂਦਰ ਨਹੀਂ ਭਗਤੀ ਦੇ ਨਾਲ  ਸ਼ਕਤੀ ਅਤੇ ਚੜ੍ਹਦੀ ਕਲਾ ਦਾ ਵੀ ਕੇਂਦਰ ਹੈ। ਜਿਹੜੇ ਪੰਜਾਬੀ ਆਪਣੇ ਖਿੱਤੇ ਤੋਂ ਦੂਰ ਵੱਸਦੇ ਨੇ, ਵਿਦੇਸ਼ਾਂ ਵਿੱਚ ਪ੍ਰਵਾਸ ਕਰ ਗਏ ਜਾਂ ਕਿਸੇ ਕਾਰਨ ਕਰਕੇ ਆਪਣੇ ਸੂਬੇ ਤੋਂ ਬਾਹਰ ਨੇ, ਜੇ ਉਹ ਇਹ ਗੱਲ ਕਹਿਣ ਕਿ ਸਾਨੂੰ ਸਾਡੇ ਸੂਬੇ ਜਾਂ ਸਾਡੀ ਕੌਮ ਦੇ ਇਤਿਹਾਸ ਬਾਰੇ ਸੰਖੇਪ ਵਿੱਚ ਨਹੀਂ ਪਤਾ ਤਾਂ ਕਾਫੀ ਹੱਦ ਤੱਕ ਇਹ ਗੱਲ ਮੰਨਣ ਯੋਗ ਹੈ ਪਰ ਜੇ ਸੂਬੇ ਵਿੱਚ ਵਸਦੇ ਲੋਕ ਹੀ ਆਪਣੇ ਹੀ ਮਾਣ-ਮੱਤੇ ਇਤਿਹਾਸ ਤੋਂ ਜਾਣੂ ਨਾ ਹੋਣ ਤਾਂ ਗੱਲ ਜਾਇਜ਼ ਨਹੀਂ ਜਾਪਦੀ.

1001368185-1 ਸ੍ਰੀ ਦਰਬਾਰ ਸਾਹਿਬ,ਅੰਮ੍ਰਿਤਸਰ - ਸਿਰਫ ਭਗਤੀ ਦਾ ਅਸਥਾਨ ਜਾਂ ਸ਼ਕਤੀ ਦਾ ਵੀ/ਦਿਲਗੀਰ

ਦਿਲਗੀਰ ਦੀ ਕਲਮ ਤੋਂ…

Share this content:

Previous post

ਕਹਾਣੀਕਾਰ ਲਾਲ ਸਿੰਘ ਦਸੂਹਾ ਦਾ ਸਾਹਿਤਕ ਮਿਸ਼ਨ ਹਰ ਪਿੰਡ ਅਤੇ ਘਰ ਤੱਕ ਪਹੁੰਚਾਉਣ ਦਾ ਅਹਿਦ

Next post

ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ (ਲੁਧਿਆਣਾ) ਵਿਖੇ ਸਾਉਣ ਮਹੀਨੇ ਦੇ ਪ੍ਰਸੰਗ ਵਿੱਚ “ਬਲਿਹਾਰੀ ਕੁਦਰਤ ਵਸਿਆ” ਵਿਸ਼ੇ ਤੇ ਰਾਜ ਪੱਧਰੀ ਵਿਚਾਰ ਗੋਸ਼ਟੀ

Post Comment