ਸੂਬਾਈ ਕਨਵੈਨਸ਼ਨ ਮੌਕੇ ਲੋਕ ਮੋਰਚਾ ਪੰਜਾਬ ਵੱਲੋਂ ਇਨਕਲਾਬੀ ਤਬਦੀਲੀ ਲਈ ਸਰਗਰਮ ਹੋਣ ਦਾ ਸੱਦਾ
ਬਠਿੰਡਾ, 23 ਮਾਰਚ – ਲੋਕ ਮੋਰਚਾ ਪੰਜਾਬ ਨੇ ਆਪਣੀ ਸੁਬਾਈ ਜਥੇਬੰਦਕ ਕਨਵੈਨਸ਼ਨ ਨੂੰ ਸਫਲਤਾ ਪੂਰਵਕ ਸਿਰੇ ਚਾੜ੍ਹਦਿਆਂ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਸਾਂਝੇ ਨੀਤੀ ਹੱਲੇ ਖਿਲਾਫ ਸਾਂਝੇ ਸੰਘਰਸ਼ ਉਸਾਰਦੇ ਹੋਏ ਇਸ ਪ੍ਰਬੰਧ ਦੀ ਬੁਨਿਆਦੀ ਤਬਦੀਲੀ ਦੇ ਰਾਹ ਉੱਤੇ ਅੱਗੇ ਵਧਣ ਕਿਉਂਕਿ ਇਸ ਬੁਨਿਆਦੀ ਤਬਦੀਲੀ ਰਾਹੀਂ ਹੀ ਖਰੇ ਲੋਕ ਪੱਖੀ ਰਾਜ ਦੀ ਸਿਰਜਣਾ ਹੋ ਸਕਦੀ ਹੈ।ਇਸ ਕਨਵੈਨਸ਼ਨ ਦੀ ਸ਼ੁਰੂਆਤ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਰਾਹੀਂ ਕੀਤੀ ਗਈ। ਸ਼੍ਰੀਮਤੀ ਹਰਬੰਸ ਕੌਰ, ਬਲਕਰਨ ਸਿੰਘ ਅਤੇ ਗੁਰਦੀਪ ਸਿੰਘ ਦੇ ਪ੍ਰਧਾਨਗੀ ਮੰਡਲ ਵੱਲੋਂ ਕਨਵੈਨਸ਼ਨ ਦੀ ਕਾਰਵਾਈ ਚਲਾਈ ਗਈ।
Share this content:



Post Comment