Loading Now

OTT ‘ਤੇ ਕਦੋਂ ਤੇ ਕਿੱਥੇ ਰਿਲੀਜ਼ ਹੋਵੇਗੀ ਅਜੇ ਦੇਵਗਨ ਦੀ ਸਸਪੈਂਸ ਥ੍ਰਿਲਰ ਫ਼ਿਲਮ

OTT ‘ਤੇ ਕਦੋਂ ਤੇ ਕਿੱਥੇ ਰਿਲੀਜ਼ ਹੋਵੇਗੀ ਅਜੇ ਦੇਵਗਨ ਦੀ ਸਸਪੈਂਸ ਥ੍ਰਿਲਰ ਫ਼ਿਲਮ

ਨਵੀਂ ਦਿੱਲੀ, 13 ਅਕਤੂਬਰ – ਮੌਜੂਦਾ ਸਮੇਂ ’ਚ ਅਦਾਕਾਰ ਅਜੇ ਦੇਵਗਨ ਦੀ ਫ਼ਿਲਮ ‘ਦ੍ਰਿਸ਼ਯਮ 3’ ਸਿਨੇਮਾਘਰਾਂ ਵਿੱਚ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰ ਰਹੀ ਹੈ। ਕਮਾਈ ਦੇ ਮਾਮਲੇ ਵਿੱਚ ਵੀ ‘ਦ੍ਰਿਸ਼ਯਮ: ਦਿ ਕਨਕਲੂਜ਼ਨ’ ਨੇ ਬਾਕਸ ਆਫਿਸ ‘ਤੇ ਧਮਾਕੇਦਾਰ ਪ੍ਰਦਰਸ਼ਨ ਕਰਕੇ ਦਿਖਾਇਆ ਹੈ। ਇਸ ਦੇ ਨਾਲ ਹੀ ਹੁਣ ਦ੍ਰਿਸ਼ਯਮ 3 ਦੀ ਓ.ਟੀ.ਟੀ. (OTT) ਰਿਲੀਜ਼ ਦੀ ਚਰਚਾ ਵੀ ਤੇਜ਼ ਹੋ ਗਈ ਹੈ। ਆਓ ਜਾਣਦੇ ਹਾਂ ਕਿ ਸੂਪਰਸਟਾਰ ਅਜੇ ਦੇਵਗਨ ਦੀ ਇਸ ਟੌਪ ਸਸਪੈਂਸ ਥ੍ਰਿਲਰ ਫ਼ਿਲਮ ਨੂੰ ਆਉਣ ਵਾਲੇ ਸਮੇਂ ਵਿੱਚ OTT ‘ਤੇ ਕਦੋਂ ਅਤੇ ਕਿੱਥੇ ਸਟ੍ਰੀਮ ਕੀਤਾ ਜਾਵੇਗਾ।

OTT ‘ਤੇ ਕਦੋਂ ਅਤੇ ਕਿੱਥੇ ਆਵੇਗੀ ਦ੍ਰਿਸ਼ਯਮ 3?
ਦ੍ਰਿਸ਼ਯਮ ਪਾਰਟ 2 ਦੀ ਸਫ਼ਲਤਾ ਤੋਂ ਬਾਅਦ ਮੇਕਰਸ ਲਗਭਗ 4 ਸਾਲ ਬਾਅਦ ਫ਼ਿਲਮ ਦਾ ਤੀਜਾ ਭਾਗ ‘ਦ੍ਰਿਸ਼ਯਮ 3’ ਲੈ ਕੇ ਆਏ ਹਨ। ਜਿਵੇਂ ਉਮੀਦ ਸੀ ਕਿ ਇਹ ਮੂਵੀ ਦਰਸ਼ਕਾਂ ਦਾ ਦਿਲ ਜਿੱਤੇਗੀ ਅਤੇ ਬਾਕਸ ਆਫਿਸ ‘ਤੇ ਧਮਾਲ ਮਚਾਵੇਗੀ, ਬਿਲਕੁਲ ਉਸੇ ਤਰ੍ਹਾਂ ਅਜੇ ਦੇਵਗਨ ਦੀ ਇਸ ਫ਼ਿਲਮ ਨੇ ਆਪਣੀ ਵੱਖ ਛਾਪ ਛੱਡੀ ਹੈ। ਫ਼ਿਲਮ ਦੀ ਰਿਲੀਜ਼ ਨੂੰ ਅਜੇ 11 ਦਿਨ ਹੀ ਬੀਤੇ ਹਨ ਅਤੇ ਹੁਣ ਇਸ ਦੀ OTT ਰਿਲੀਜ਼ ਦੀ ਚਰਚਾ ਵੀ ਤੇਜ਼ ਹੋ ਗਈ ਹੈ। ਤੁਹਾਨੂੰ ਦੱਸ ਦਈਏ ਕਿ ਦ੍ਰਿਸ਼ਯਮ 3 ਦੇ ਕ੍ਰੈਡਿਟ ਸੀਨਜ਼ ’ਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਨੂੰ OTT ਪਲੇਟਫਾਰਮ ਨੈੱਟਫਲਿਕਸ (Netflix) ‘ਤੇ ਆਨਲਾਈਨ ਸਟ੍ਰੀਮ ਕੀਤਾ ਜਾਵੇਗਾ। ਹਾਲਾਂਕਿ, ਇਸ ਤੋਂ ਪਹਿਲਾਂ ਦ੍ਰਿਸ਼ਯਮ ਫ੍ਰੈਂਚਾਇਜ਼ੀ ਦੇ ਡਿਜੀਟਲ ਰਾਈਟਸ ਐਮਾਜ਼ਾਨ ਪ੍ਰਾਈਮ ਵੀਡੀਓ ਕੋਲ ਸਨ। ਅਜਿਹੇ ਵਿੱਚ ਹਿੰਦੀ ਦੀ ਤੀਜੀ ਕਿਸ਼ਤ ਲਈ ਮੇਕਰਸ ਨੇ ਨੈੱਟਫਲਿਕਸ ਨਾਲ ਸੌਦਾ ਕੀਤਾ ਹੈ।
ਈ ਟਾਈਮਜ਼’ ਦੀ ਰਿਪੋਰਟ ਦੀ ਮੰਨੀਏ ਤਾਂ ‘ਦ੍ਰਿਸ਼ਯਮ 3’ ਨੂੰ 13 ਤੋਂ 27 ਨਵੰਬਰ ਦੇ ਵਿਚਕਾਰ OTT ‘ਤੇ ਆਨਲਾਈਨ ਸਟ੍ਰੀਮ ਕੀਤਾ ਜਾ ਸਕਦਾ ਹੈ। ਹਾਲਾਂਕਿ, ਅਜੇ ਇਸ ਸਸਪੈਂਸ ਥ੍ਰਿਲਰ ਦੀ OTT ਰਿਲੀਜ਼ ਦਾ ਅਧਿਕਾਰਤ ਐਲਾਨ ਮੇਕਰਸ ਵੱਲੋਂ ਕੀਤਾ ਜਾਣਾ ਬਾਕੀ ਹੈ। ਦੱਸਣਯੋਗ ਹੈ ਕਿ ‘ਦ੍ਰਿਸ਼ਯਮ 3’ ‘ਚ ਅਜੇ ਦੇਵਗਨ ਤੋਂ ਇਲਾਵਾ ਜੈਦੀਪ ਅਹਲਾਵਤ, ਤੱਬੂ, ਸ਼੍ਰਿਆ ਸਰਨ, ਰਜਤ ਕਪੂਰ ਅਤੇ ਪ੍ਰਕਾਸ਼ ਰਾਜ ਵਰਗੇ ਕਈ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ।

Share this content:

Post Comment