Loading Now

ਸੁਪਰੀਮ ਕੋਰਟ ’ਚ ਸਰਕਾਰੀ ਨੌਕਰੀ ਦਾ ਵੱਡਾ ਮੌਕਾ! 250 ਅਸਾਮੀਆਂ ਲਈ ਭਰਤੀ

ਸੁਪਰੀਮ ਕੋਰਟ ’ਚ ਸਰਕਾਰੀ ਨੌਕਰੀ ਦਾ ਵੱਡਾ ਮੌਕਾ! 250 ਅਸਾਮੀਆਂ ਲਈ ਭਰਤੀ

ਨਵੀਂ ਦਿੱਲੀ, 1 ਅਕਤੂਬਰ – ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਆਫ ਇੰਡੀਆ ’ਚ ਸਰਕਾਰੀ ਨੌਕਰੀ ਹਾਸਲ ਕਰਨ ਦਾ ਮੌਕਾ ਹੈ। ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਜੂਨੀਅਰ ਕੋਰਟ ਅਸਿਸਟੈਂਟ ਦੇ ਖਾਲੀ ਅਹੁਦਿਆਂ ’ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਨੋਟੀਫਿਕੇਸ਼ਨ ਮੁਤਾਬਕ ਇਸ ਭਰਤੀ ਲਈ ਆਨਲਾਈਨ ਅਰਜ਼ੀ ਪ੍ਰਕਿਰਿਆ 7 ਅਕਤੂਬਰ 2026 ਤੋਂ ਸ਼ੁਰੂ ਹੋਵੇਗੀ ਤੇ ਇਸ ਦੀ ਆਖਰੀ ਤਰੀਕ 28 ਅਕਤੂਬਰ 2026 ਨਿਰਧਾਰਤ ਕੀਤੀ ਗਈ ਹੈ। ਭਰਤੀ ਲਈ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ।

Supreme Court JCA Recruitment 2026: ਕੌਣ ਕਰ ਸਕਦਾ ਹੈ ਅਪਲਾਈ?
ਇਸ ਭਰਤੀ ’ਚ ਸ਼ਾਮਲ ਹੋਣ ਲਈ ਉਮੀਦਵਾਰ ਨੇ ਭਾਰਤ ਦੀ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਮੀਦਵਾਰ ਨੂੰ ਕੰਪਿਊਟਰ ਚਲਾਉਣ ਦੀ ਜਾਣਕਾਰੀ ਤੇ 35 ਸ਼ਬਦ ਪ੍ਰਤੀ ਮਿੰਟ ਦੀ ਕੰਪਿਊਟਰ ਟਾਈਪਿੰਗ ਆਉਣੀ ਲਾਜ਼ਮੀ ਹੈ। ਉਮਰ ਦੀ ਗੱਲ ਕਰੀਏ ਤਾਂ 1 ਸਤੰਬਰ 2026 ਦੇ ਹਿਸਾਬ ਨਾਲ ਉਮੀਦਵਾਰ ਦੀ ਉਮਰ ਘੱਟੋ-ਘੱਟ 18 ਸਾਲ ਤੇ ਵੱਧ ਤੋਂ ਵੱਧ 30 ਸਾਲ ਹੋਣੀ ਚਾਹੀਦੀ ਹੈ। ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਸੀਮਾ ’ਚ ਨਿਯਮਾਂ ਅਨੁਸਾਰ ਛੋਟ ਦਿੱਤੀ ਜਾਵੇਗੀ।
Junior Court Assistant Recruitment: ਕੀ ਹੋਵੇਗੀ ਸਿਲੈਕਸ਼ਨ ਪ੍ਰਕਿਰਿਆ?

ਇਸ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਸਭ ਤੋਂ ਪਹਿਲਾਂ ਆਬਜੈਕਟਿਵ ਟਾਈਪ ਟੈਸਟ ਦੇਣਾ ਹੋਵੇਗਾ। ਇਹ ਪ੍ਰੀਖਿਆ 100 ਅੰਕਾਂ ਦੀ ਹੋਵੇਗੀ ਤੇ ਇਸ ’ਚ ਕੁਆਲੀਫਾਈ ਕਰਨ ਲਈ ਘੱਟੋ-ਘੱਟ 50 ਅੰਕ ਹਾਸਲ ਕਰਨੇ ਲਾਜ਼ਮੀ ਹੋਣਗੇ। ਜਿਹੜੇ ਉਮੀਦਵਾਰ ਇਸ ਪ੍ਰੀਖਿਆ ’ਚ ਸਫਲ ਰਹਿਣਗੇ, ਉਨ੍ਹਾਂ ਨੂੰ ਇਸ ਤੋਂ ਬਾਅਦ ਟਾਈਪਿੰਗ ਟੈਸਟ ਤੇ ਫਿਰ ਇੰਟਰਵਿਊ ਪ੍ਰਕਿਰਿਆ ’ਚ ਸ਼ਾਮਲ ਹੋਣਾ ਪਵੇਗਾ। ਸਾਰੇ ਪੜਾਅ ਸਫਲਤਾਪੂਰਵਕ ਪੂਰੇ ਕਰਨ ਵਾਲੇ ਉਮੀਦਵਾਰਾਂ ਨੂੰ ਖਾਲੀ ਅਹੁਦਿਆਂ ’ਤੇ ਨਿਯੁਕਤੀ ਦਿੱਤੀ ਜਾਵੇਗੀ।

ਕਿੰਨੀ ਮਿਲੇਗੀ ਤਨਖਾਹ?

ਇਸ ਭਰਤੀ ’ਚ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ ਲੇਵਲ-6 ਦੇ ਤਹਿਤ 35,400 ਰੁਪਏ ਦੀ ਸ਼ੁਰੂਆਤੀ ਤਨਖਾਹ ਮਿਲੇਗੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਨਿਯਮਾਂ ਅਨੁਸਾਰ ਹੋਰ ਭੱਤੇ ਵੀ ਦਿੱਤੇ ਜਾਣਗੇ। ਭਰਤੀ ਨਾਲ ਜੁੜੀ ਪੂਰੀ ਤੇ ਵਿਸਥਾਰਪੂਰਵਕ ਜਾਣਕਾਰੀ ਲਈ ਉਮੀਦਵਾਰਾਂ ਨੂੰ ਅਪਲਾਈ ਕਰਨ ਤੋਂ ਪਹਿਲਾਂ ਆਫਿਸ਼ੀਅਲ ਨੋਟੀਫਿਕੇਸ਼ਨ ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ।

Share this content:

Post Comment