ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਗੁਰਮੀਤ ਸਿੰਘ ਮੱਲ੍ਹੀ ਦੇ ਗੀਤਾਂ ਤੇ ਹੋਈ ਵਿਚਾਰ ਚਰਚਾ
ਇਟਲੀ, 10 ਜੁਲਾਈ – ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਮੀਤ ਪ੍ਰਧਾਨ ਗੁਰਮੀਤ ਸਿੰਘ ਮੱਲ੍ਹੀ ਜੋ ਕਿ ਬਹੁਤ ਵਧੀਆ ਕਲਮ ਦੇ ਸਿਰਜਕ ਹਨ। ਉਹਨਾਂ ਦੇ ਲਿਖੇ ਰਿਕਾਰਡ ਹੋਏ ਦੋ ਨਵੇਂ ਗੀਤ ਲਾਡਲੀ ਅਤੇ ਜ਼ਿੰਦਗੀ ਮੇਰੀ ਤੇ ਸਭਾ ਵੱਲੋਂ ਆਨਲਾਈਨ ਵਿਸ਼ੇਸ਼ ਪ੍ਰੋਗਰਾਮ ਰਾਹੀ ਵਿਚਾਰ ਚਰਚਾ ਕੀਤੀ ਗਈ। ਸਭਾ ਦੇ ਪ੍ਰਧਾਨ ਬਿੰਦਰ ਕੋਲੀਆਂਵਾਲ ਨੇ ਗੀਤਕਾਰ ਗੁਰਮੀਤ ਸਿੰਘ ਮੱਲ੍ਹੀ ਹੋਰਾਂ ਦੀ ਹੌਂਸਲਾ ਅਫਜਾਈ ਕਰਦਿਆਂ ਕਿਹਾ ਕਿ ਕਲਮ ਤੋਂ ਕਾਗ਼ਜ਼ ਤੱਕ ਉਕਰੇ ਬੋਲਾਂ ਨੂੰ ਰਿਕਾਰਡ ਕਰਵਾ ਕੇ ਸੰਗੀਤਕ ਧੁਨਾਂ ਤੇ ਵੀਡੀਓ ਫਿਲਮਾਕਣ ਤੱਕ ਦੀ ਜੱਦੋ ਜਹਿਦ ਤੋਂ ਬਾਅਦ ਗੀਤ ਨੂੰ ਸਰੋਤਿਆਂ ਦੇ ਰੂ-ਬ-ਰੂ ਕੀਤਾ ਜਾਂਦਾ ਹੈ।
ਜਿਸ ਪਿੱਛੇ ਬਹੁਤ ਜਿਆਦਾ ਮਿਹਨਤ ਲੱਗਦੀ ਏ ਤਾਂ ਜਾ ਕੇ ਇੱਕ ਵਧੀਆ ਗੀਤ ਨੂੰ ਸਰੋਤੇ ਪ੍ਰਵਾਨ ਕਰਦੇ ਹਨ। ਇਸ ਵਿਚਾਰ ਚਰਚਾ ਵਿੱਚ ਮੋਹਨ ਸਿੰਘ ਮੋਤੀ ਅਤੇ ਪ੍ਰੋ ਜਸਪਾਲ ਸਿੰਘ ਇਟਲੀ ਵੱਲੋਂ ਵਿਸ਼ੇਸ਼ ਚਰਚਾ ਕੀਤੀ ਗਈ। ਵਿਸ਼ੇਸ਼ ਤੌਰ ਤੇ ਗੀਤਕਾਰ ,ਗਾਇਕ ,ਸੰਗੀਤਕਾਰ ਅਤੇ ਪੇਸ਼ਕਰਤਾ ਸਮੇਤ ਸਾਰੀ ਟੀਮ ਨੂੰ ਵਧਾਈ ਦਿੱਤੀ। ਦਲਜਿੰਦਰ ਰਹਿਲ ਹੋਰਾਂ ਇਸ ਪ੍ਰੋਗਰਾਮ ਦੀ ਸੰਚਾਲਨਾ ਕੀਤੀ ਅਤੇ ਨਾਲ ਹੀ ਗੁਰਮੀਤ ਸਿੰਘ ਮੱਲ੍ਹੀ ਹੋਰਾਂ ਦਾ ਹੌਂਸਲਾ ਵਧਾਇਆ। ਪ੍ਰੋਡਿਊਸਰ ਜੇ. ਡੀ ਧਨੋਆ ਨੂੰ ਵੀ ਇਹਨਾਂ ਪ੍ਰੋਜੈਕਟਾਂ ਲਈ ਵਧਾਈ ਦਿੱਤੀ ਗਈ । ਇਸ ਪ੍ਰੋਗਰਾਮ ਵਿੱਚ ਜਸਵਿੰਦਰ ਕੌਰ ਮਿੰਟੂ, ਕਰਮਜੀਤ ਕੌਰ ਰਾਣਾ ਅਠੌਲਾ, ਸਿੱਕੀ ਝੱਜੀ ਪਿੰਡ ਵਾਲਾ, ਗਾਇਕ ਜੋਗਾ ਸਿੰਘ ਮੱਲ੍ਹੀ ਅਤੇ ਜਤਿੰਦਰ ਸਿੰਘ ਨੇ ਵੀ ਹਾਜਰੀ ਭਰੀ। ਪ੍ਰੋਗਰਾਮ ਦੇ ਆਖਿਰ ਵਿੱਚ ਸ਼ਾਮਿਲ ਕਵੀਆਂ ਵੱਲੋਂ ਕਵੀ ਦਰਬਾਰ ਵਿੱਚ ਹਾਜ਼ਰੀ ਵੀ ਲਗਵਾਈ ਗਈ।
Share this content:



Post Comment