ਕਿਡਨੀ ਖਰਾਬ ਹੋਣ ਦੇ ਇਨ੍ਹਾਂ ਸ਼ੁਰੂਆਤੀ ਸੰਕੇਤਾਂ ਨੂੰ ਨਜ਼ਰਅੰਦਾਜ਼ ਕਰਨਾ ਪੈ ਸਕਦਾ ਹੈ ਭਾਰੀ
ਨਵੀਂ ਦਿੱਲੀ, 9 ਜੁਲਾਈ – ਜੇਕਰ ਕਿਡਨੀ ਸਿਹਤਮੰਦ ਨਹੀਂ ਹਨ ਤਾਂ ਸਰੀਰ ‘ਚ ਕਈ ਪਰੇਸ਼ਾਨੀਆਂ ਸ਼ੁਰੂ ਹੋ ਜਾਂਦੀਆਂ ਹਨ। ਦਰਅਸਲ, ਕਿਡਨੀ ਸਰੀਰ ਦੇ ਵੇਸਟ ਪ੍ਰੋਡਕਟਸ ਨੂੰ ਫਿਲਟਰ ਕਰ ਕੇ ਬਾਹਰ ਕੱਢਦੀ ਹੈ। ਪਰ ਜਦੋਂ ਕਿਡਨੀਆਂ ਠੀਕ ਢੰਗ ਨਾਲ ਕੰਮ ਨਹੀਂ ਕਰਦੀਆਂ ਤਾਂ ਸਰੀਰ ਤੋਂ ਵੇਸਟ ਬਾਹਰ ਨਹੀਂ ਨਿਕਲ ਪਾਉਂਦਾ ਤੇ ਇਸ ਕਾਰਨ ਸਰੀਰ ‘ਚ ਕੁਝ ਲੱਛਣ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਹਨ।ਇਹ ਲੱਛਣ ਇਸ ਗੱਲ ਵੱਲ ਸੰਕੇਤ ਕਰਦੇ ਹਨ ਕਿ ਤੁਹਾਡੀਆਂ ਕਿਡਨੀਆਂ ਠੀਕ ਢੰਗ ਨਾਲ ਕੰਮ ਨਹੀਂ ਕਰ ਰਹੀਆਂ ਤੇ ਸਾਵਧਾਨ ਹੋਣ ਦੀ ਲੋੜ ਹੈ। ਜੇਕਰ ਇਨ੍ਹਾਂ ਸ਼ੁਰੂਆਤੀ ਸੰਕੇਤਾਂ ਨੂੰ ਸਮੇਂ ਸਿਰ ਪਛਾਣ ਲਿਆ ਜਾਵੇ ਤਾਂ ਗੰਭੀਰ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਕਿ ਕਿਡਨੀ ਖਰਾਬ ਹੋਣ ‘ਤੇ ਕਿਹੜੇ ਲੱਛਣ ਦਿਖਾਈ ਦਿੰਦੇ ਹਨ।
ਯੂਰਿਨ ਦੇ ਰੰਗ, ਗੰਧ ਜਾਂ ਫ੍ਰੀਕਵੈਂਸੀ ‘ਚ ਬਦਲਾਅ
ਕਿਡਨੀ ਦਾ ਸਿੱਧਾ ਸੰਬੰਧ ਯੂਰਿਨ ਨਾਲ ਹੁੰਦਾ ਹੈ, ਇਸ ਲਈ ਯੂਰਿਨ ‘ਚ ਹੋਣ ਵਾਲੇ ਬਦਲਾਅ ਕਿਡਨੀ ਦੀ ਸਿਹਤ ਦਾ ਸੰਕੇਤ ਦਿੰਦੇ ਹਨ, ਜਿਵੇਂ ਕਿ:
ਰੰਗ ‘ਚ ਬਦਲਾਅ – ਆਮ ਯੂਰਿਨ ਦਾ ਰੰਗ ਹਲਕਾ ਪੀਲਾ ਹੁੰਦਾ ਹੈ, ਪਰ ਜੇ ਕਿਡਨੀ ਦੀ ਸਮੱਸਿਆ ਹੋਵੇ ਤਾਂ ਇਹ ਗਹਿਰਾ ਪੀਲਾ, ਲਾਲ (ਖੂਨ ਆਉਣ ‘ਤੇ) ਜਾਂ ਝਗ ਵਾਲਾ ਹੋ ਸਕਦਾ ਹੈ।
ਗੰਧ ‘ਚ ਬਦਲਾਅ – ਯੂਰਿਨ ਤੋਂ ਤੇਜ਼ ਜਾਂ ਅਜੀਬ ਗੰਧ ਆਉਣਾ ਵੀ ਕਿਡਨੀ ਖਰਾਬ ਹੋਣ ਦਾ ਸੰਕੇਤ ਹੋ ਸਕਦਾ ਹੈ।
ਫ੍ਰੀਕਵੈਂਸੀ ‘ਚ ਬਦਲਾਅ – ਵਾਰ-ਵਾਰ ਯੂਰਿਨ ਆਉਣਾ ਜਾਂ ਬਹੁਤ ਘੱਟ ਯੂਰਿਨ ਆਉਣਾ, ਦੋਵੇਂ ਹੀ ਕਿਡਨੀ ਦੀ ਸਮੱਸਿਆ ਵੱਲ ਇਸ਼ਾਰਾ ਕਰਦੇ ਹਨ।
ਬਹੁਤ ਥਕਾਵਟ ਜਾਂ ਕਮਜ਼ੋਰੀ ਮਹਿਸੂਸ ਹੋਣਾ
ਕਿਡਨੀ ਖਰਾਬ ਹੋਣ ‘ਤੇ ਸਰੀਰ ‘ਚ ਖ਼ੂਨ ਦੀ ਕਮੀ (ਐਨੀਮੀਆ) ਹੋ ਸਕਦਾ ਹੈ, ਕਿਉਂਕਿ ਗੁਰਦੇ ਐਰਿਥ੍ਰੋਪੋਇਟਿਨ ਹਾਰਮੋਨ ਬਣਾਉਂਦੇ ਹਨ ਜੋ ਰੈੱਡ ਬਲੱਡ ਸੈੱਲਜ਼ ਦੇ ਨਿਰਮਾਣ ‘ਚ ਮਦਦ ਕਰਦਾ ਹੈ। ਇਸ ਦੀ ਘਾਟ ਨਾਲ ਇਹ ਸਮੱਸਿਆਵਾਂ ਹੋ ਸਕਦੀਆਂ ਹਨ:
– ਹਮੇਸ਼ਾਂ ਥਕਾਵਟ ਮਹਿਸੂਸ ਹੋਣਾ
– ਕਮਜ਼ੋਰੀ ਜਾਂ ਚੱਕਰ ਆਉਣਾ
– ਫੋਕਸ ‘ਚ ਕਮੀ ਹੋਣਾ
ਪੈਰਾਂ, ਅੱਡੀਆਂ ਜਾਂ ਚਿਹਰੇ ‘ਤੇ ਸੋਜ਼ਿਸ਼
ਗੁਰਦੇ ਸਰੀਰ ਤੋਂ ਐਕਸਟ੍ਰਾ ਫਲੂਇਡ ਤੇ ਨਮਕ ਨੂੰ ਬਾਹਰ ਕੱਢਦੇ ਹਨ। ਜੇ ਇਹ ਠੀਕ ਤਰੀਕੇ ਨਾਲ ਕੰਮ ਨਹੀਂ ਕਰਦੇ ਤਾਂ ਸਰੀਰ ‘ਚ ਪਾਣੀ ਜਮ੍ਹਾ ਹੋਣ ਲੱਗਦਾ ਹੈ, ਜਿਸ ਕਾਰਨ:
– ਪੈਰਾਂ ਤੇ ਅੱਡੀਆਂ ‘ਚ ਸੋਜ਼ਿਸ਼
– ਚਿਹਰੇ (ਖਾਸ ਕਰਕੇ ਅੱਖਾਂ ਦੇ ਆਸ-ਪਾਸ) ਸੋਜ਼ਿਸ਼
– ਹੱਥਾਂ ‘ਚ ਸੋਜ਼ਿਸ਼ ਹੋ ਸਕਦੀ ਹੈ।
ਸਕਿੰਨ ‘ਤੇ ਖੁਜਲੀ ਜਾਂ ਡ੍ਰਾਈਨੈੱਸ
ਕਿਡਨੀ ਖਰਾਬ ਹੋਣ ‘ਤੇ ਸਰੀਰ ਤੋਂ ਟੌਕਸਿਨਸ ਪੂਰੀ ਤਰ੍ਹਾਂ ਨਹੀਂ ਨਿਕਲਦੇ ਜਿਸ ਨਾਲ ਸਕਿੰਨ ‘ਤੇ ਅਸਰ ਪੈਂਦਾ ਹੈ। ਇਸ ਵਿਚ
– ਸਕਿੰਨ ‘ਚ ਰੁੱਖਾਪਣ ਤੇ ਖੁਜਲੀ
– ਚਕੱਤਿਆਂ ਜਾਂ ਐਲਰਜੀ ਦੇ ਲੱਛਣ
– ਸਕਿੰਨ ਦਾ ਰੰਗ ਬਦਲ ਸਕਦਾ ਹੈ।
ਭੁੱਖ ਨਾ ਲੱਗਣਾ ਜਾਂ ਖਾਣੇ ਦਾ ਸਵਾਦ ਪਸੰਦ ਨਾ ਆਉਣਾ
ਕਿਡਨੀ ਦੀ ਸਮੱਸਿਆ ਹੋਣ ‘ਤੇ ਸਰੀਰ ‘ਚ ਯੂਰੀਆ ਅਤੇ ਟੌਕਸਿਨਸ ਜਮ੍ਹਾਂ ਹੋ ਜਾਂਦੇ ਹਨ, ਜਿਸ ਕਾਰਨ:
– ਭੁੱਖ ਘੱਟ ਲੱਗਣਾ
– ਮੂੰਹ ਦਾ ਸਵਾਦ ਖਰਾਬ ਹੋਣਾ (ਮੇਟੈਲਿਕ ਟੇਸਟ)
– ਜੀਅ ਮਿਚਲਾਉਣਾ ਜਾਂ ਉਲਟੀ ਹੋਣਾ
ਜੇ ਤੁਹਾਡੇ ਸਰੀਰ ‘ਚ ਵੀ ਇਹ ਲੱਛਣ ਦਿਖਾਈ ਦੇਣ ਤਾਂ ਤੁਰੰਤ ਆਪਣੇ ਡਾਕਟਰ ਨਾਲ ਇਸ ਬਾਰੇ ਗੱਲ ਕਰੋ ਅਤੇ ਲੋੜ ਪੈਣ ‘ਤੇ ਟੈਸਟ ਕਰਵਾਓ।
ਡਿਸਕਲੇਮਰ : ਇਸ ਲੇਖ ‘ਚ ਜ਼ਿਕਰਯੋਗ ਸਲਾਹਾਂ ਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਤੇ ਇਨ੍ਹਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ।
Share this content:



Post Comment