ਸਕੇਪ ਸਾਹਿਤਕ ਸੰਸਥਾ ਵੱਲੋਂ ਮਹੀਨਾਵਾਰ ਸਾਹਿਤਕ ਸਮਾਗਮ ਕਰਵਾਇਆ ਗਿਆ

ਫਗਵਾੜਾ, 28 ਸਤੰਬਰ ( ਏ.ਡੀ.ਪੀ. ਨਿਊਜ਼): ਸਕੇਪ ਸਾਹਿਤਕ ਸੰਸਥਾ (ਰਜਿ.) ਫਗਵਾੜਾ ਵੱਲੋਂ ਆਪਣਾ ਮਹੀਨਾਵਾਰ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਸਰਪ੍ਰਸਤ ਗੁਰਮੀਤ ਸਿੰਘ ਪਲਾਹੀ, ਪ੍ਰਧਾਨ ਪਰਵਿੰਦਰ ਜੀਤ ਸਿੰਘ, ਗ਼ਜ਼ਲਗੋ ਜਸਵਿੰਦਰ ਫਗਵਾੜਾ ਅਤੇ ਕਵੀ ਦਵਿੰਦਰ ਜੱਸਲ ਸ਼ਾਮਲ ਹੋਏ।
ਸਮਾਗਮ ਦੀ ਸ਼ੁਰੂਆਤ ਵਿੱਚ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਸਭ ਹਾਜ਼ਰ ਸਾਹਿਤਕਾਰਾਂ ਦਾ ਸਵਾਗਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਰਾਜਨੀਤਿਕ ਪਾਰਟੀਆਂ ਵੱਲੋਂ ਪੰਜਾਬ ਦੇ ਨਸ਼ਿਆਂ ਦੇ ਮੁੱਦੇ ਨੂੰ ਸਿਆਸੀ ਰੰਗਤ ਦੇਣ ’ਤੇ ਗੰਭੀਰ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਹੋਰਨਾਂ ਸੂਬਿਆਂ ਵਿੱਚ ਵੀ ਪੰਜਾਬ ਵਾਂਗ ਹੀ ਨਸ਼ਿਆਂ ਦਾ ਪ੍ਰਕੋਪ ਹੈ, ਪਰ ਪੰਜਾਬ ਨੂੰ ਇਸ ਮਾਮਲੇ ਵਿੱਚ ਵਿਸ਼ੇਸ਼ ਤੌਰ ‘ਤੇ ਬਦਨਾਮ ਕਰਕੇ ਇੱਥੋਂ ਦੇ ਹੋਰਨਾਂ ਅਹਿਮ ਮੁੱਦਿਆਂ ਅਤੇ ਸਮੱਸਿਆਵਾਂ ਤੋਂ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ।
ਇਸ ਸਮਾਗਮ ਵਿੱਚ ਪੰਜਾਬ ਭਰ ਤੋਂ ਆਏ ਨਾਮਵਰ ਕਵੀਆਂ ਨੇ ਹਿੱਸਾ ਲਿਆ। ਜਿਨ੍ਹਾਂ ਵਿੱਚ ਰਵਿੰਦਰ ਚੋਟ, ਅਜੀਤ ਪਾਲ ਕੌਚਰ, ਸਤੀਸ਼ ਸਿੰਘ ਨਿਆਣਾ, ਦਵਿੰਦਰ ਜੱਸਲ, ਰਵਿੰਦਰ ਸਿੰਘ ਰਾਏ, ਲਵਪ੍ਰੀਤ ਸਿੰਘ ਰਾਏ, ਨਾਨਕ ਚੰਦ ਵਸ਼ਿਸ਼ਟ, ਹਰਭਜਨ ਸਿੰਘ ਭਗਰਥ, ਅਵਤਾਰ ਸਿੰਘ ਗੋਇੰਦਵਾਲੀਆ, ਸਤੀਸ਼ ਕੁਮਾਰ, ਲਸ਼ਕਰ ਸਿੰਘ, ਦੇਵ ਰਾਜ ਦਾਦਰ, ਸਿਮਰਤ ਕੌਰ, ਲਾਲੀ ਕਰਤਾਰਪੁਰੀ, ਦਲਜੀਤ ਮਹੀਮੀ, ਮੋਹਣ ਆਰਟਿਸਟ, ਸੂਬੇਗ ਸਿੰਘ ਹੰਝਰਾਂ, ਹਰਚਰਨ ਭਾਰਤੀ, ਨਿਰਵੈਰ ਸਿੰਘ ਨੱਢਾ ਅਤੇ ਜਸਵਿੰਦਰ ਫਗਵਾੜਾ ਆਦਿ ਸ਼ਾਮਲ ਸਨ, ਜਿਨ੍ਹਾਂ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਸਮਾਗਮ ਵਿੱਚ ਰੰਗ ਬੰਨ੍ਹਿਆ।

ਸਮਾਗਮ ਦੌਰਾਨ ਸਤਨਾਮ ਸਿੰਘ ਨਿਆਣਾ ਦੀ ਕਾਵਿ-ਪੁਸਤਕ ‘ਦੂਰ ਬੈਠਾ ਸੱਜਣ’ ਲੋਕ ਅਰਪਣ ਕੀਤੀ ਗਈ। ਮੰਚ ਸੰਚਾਲਨ ਦੀ ਭੂਮਿਕਾ ਹਰਜਿੰਦਰ ਨਿਆਣਾ ਵੱਲੋਂ ਬਾਖ਼ੂਬੀ ਨਿਭਾਈ ਗਈ। ਅੰਤ ਵਿੱਚ ਰਵਿੰਦਰ ਚੋਟ ਨੇ ਆਏ ਹੋਏ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਅਤੇ ਚਾਹ-ਸਮੋਸਿਆਂ ਤੋਂ ਬਾਅਦ ਸਮਾਗਮ ਸਫ਼ਲਤਾਪੂਰਵਕ ਸਮਾਪਤ ਹੋਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਦੀਪ ਸਿੰਘ, ਜਪਜੀਤ ਸਿੰਘ, ਪ੍ਰੀਤੀ ਅਤੇ ਨਰਿੰਦਰ ਆਦਿ ਵੀ ਹਾਜ਼ਰ ਸਨ।
Share this content:



Post Comment