ਵਿਲੱਖਣ ਸਾਹਿਤ ਦੀ ਅਨੰਤ ਯਾਤਰਾ
ਇਨ੍ਹਾਂ ਦਿਨਾਂ ’ਚ ਨੋਬਲ ਇਨਾਮ ਦੀ ਚਰਚਾ ਇਸ ਲਈ ਵੀ ਹੁੰਦੀ ਹੈ ਕਿਉਂਕਿ ਇਹ ਉਸ ਪਛਾਣ ਦੀ ਨਵੀਂ ਦੁਨੀਆ ਹੈ, ਜਿਸ ’ਚ ਆਦਮੀ ਨੂੰ ਨਵੇਂ ਯੁੱਗ ’ਚ ਮਿੱਥਾਂ ਨਾਲ ਰੇਖਾਂਕਿਤ ਕੀਤਾ ਜਾਂਦਾ ਹੈ ਤੇ ਇਹ ਸਾਰਾ ਕੁਝ ਐੱਨ ਕਾਰਸਨ ਕੈਨੇਡੀਅਨ ਕਵਿਤਰੀ ਤੇ ਬਹੁਰੰਗੀ ਲੇਖਿਕਾ ਦੇ ਸੰਪੂਰਨ ਸਾਹਿਤ ’ਚ ਮਿਲਦਾ ਹੈ। ਐਨ ਨੂੰ ਇਹ ਇਨਾਮ ਮਿਲਣ ਨਾਲ ਸਾਬਤ ਹੋ ਗਿਆ ਹੈ ਕਿ ਬਹੁਵਿਧਾਈ ਰਚਨਾਕਾਰ ਹਮੇਸ਼ਾ ਉਨ੍ਹਾਂ ਦ੍ਰਿਸ਼ਟੀਆਂ ਦੇ ਚਿਤੇਰੇ ਹੁੰਦੇ ਹਨ, ਜਿਨ੍ਹਾਂ ਦੇ ਸੰਘਰਸ਼ ਦੇ ਰੰਗਾਂ ਨਾਲ ਸਾਹਿਤ ਦੀ ਦੁਨੀਆ ਅੱਜ ਹੈ, ਇਸੀ ਦੀ ਇਕ ਪਛਾਣ ਕਾਰਸਨ ਹੈ। ਉਨ੍ਹਾਂ ਨੂੰ ਇਸ ਸਾਲ ਦੇ ਸਾਹਿਤ ਨੋਬਲ ਇਨਾਮ ਨਾਲ ਨਵਾਜਿਆ ਗਿਆ ਹੈ। ਉਹ ਇਕ ਕਵਿਤਰੀ, ਨਿਬੰਧ ਲੇਖਕ, ਅਨੁਵਾਦਕ ਅਤੇ ਸ਼ਾਸਤਰੀ ਸਾਹਿਤ ਦੀ ਵਿਲੱਖਣਤਾ ਵੀ ਹੈ। ਉਨ੍ਹਾਂ ਦੇ ਸਾਹਿਤ ’ਚ ਪੁਰਾਤਨ ਮਿਥਕਾਂ ਤੋਂ ਆਧੁਨਿਕ ਮਨੁੱਖ ਤੱਕ ਦੀ ਅਦਭੁਤ ਸਾਹਿਤ-ਯਾਤਰਾ ਦਾ ਮਿਸ਼ਰਣ ਮਿਲਦਾ ਹੈ। ਐੱਨ ਦੇ ਰਚਨਾ ਸੰਸਾਰ ’ਚ ਇਹੀ ਉਹ ਵਿਆਪਕ ਸਾਹਿਤਕ ਪਰਿਪੇਖ ਹੈ, ਜਿਸ ’ਚ ਲੇਖਕ ਦੀ ਸ਼ਖ਼ਸੀਅਤ ਤੇ ਸੰਘਰਸ਼ ਲਈ ਉਨ੍ਹਾਂ ਦੀ ਅੰਤਰਦ੍ਰਿਸ਼ਟੀ ਨੂੰ ਦੇਖਿਆ-ਸਮਝਿਆ ਗਿਆ ਹੈ।
ਇਹ ਸਨਮਾਨ ਕੇਵਲ ਕਿਸੇ ਇਕ ਸਿਰਜਣਾ, ਵਿਧਾ ਜਾਂ ਕਿਸੇ ਇਕ ਦੌਰ ’ਚ ਕੀਤੇ ਗਏ ਲੇਖਣ ਦੀ ਅੰਤਰਦ੍ਰਿਸ਼ਟੀ, ਸਵੀਕ੍ਰਿਤੀ ਨਹੀਂ ਹੈ। ਇਸ ਦੇ ਪਿੱਛੇ ਉਨ੍ਹਾਂ ਦੀ ਸਮੁੱਚੀ ਰਚਨਾਤਮਕ ਯਾਤਰਾ ਦੀ ਉਹ ਪਛਾਣ ਹੈ, ਜਿਸ ’ਚ ਉਨ੍ਹਾਂ ਨੇ ਆਪਣੇ ਸਮੇਂ ਦੇ ਮਨੁੱਖ ਨੂੰ ਉਸਦੀਆਂ ਗੁੰਝਲਾਂ, ਦਰਦ ਤੇ ਪ੍ਰਗਟਾਵੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੇ ਰਚੇ ਸਾਹਿਤ ਦੀ ਚਮਕ ਸਮੇਂ ਨਾਲ ਧੁੰਦਲੀ ਪੈ ਸਕਦੀ ਹੈ ਪਰ ਉਹ ਸਾਹਿਤ ਬਚਿਆ ਰਹਿੰਦਾ ਹੈ ਜੋ ਪਾਠਕ ਦੀ ਚੇਤਨਾ ’ਚ ਕੋਈ ਸਥਾਈ ਬਦਲਾਅ ਛੱਡ ਜਾਵੇ। ਇਹ ਸੰਵੇਦਨਾ ਹੀ ਐਨ ਨੂੰ ਉਨ੍ਹਾਂ ਨੂੰ ਵਿਸ਼ਵ ਦੇ ਹੋਰ ਲੇਖਕਾਂ ਤੋਂ ਵੱਖਰਾ ਕਰਦੀ ਹੈ। ਉਨ੍ਹਾਂ ਦੀਆਂ ਰਚਨਾਵਾਂ ਆਉਣ ਵਾਲੇ ਸਮੇਂ ’ਚ ਵੀ ਸਾਨੂੰ ਵਧੇਰੇ ਸੰਵੇਦਨਸ਼ੀਲ, ਵਧੇਰੇ ਪ੍ਰਸ਼ਨਾਕੁਲ ਤੇ ਦੂਜੇ ਮਨੁੱਖ ਦੇ ਦੁੱਖ ਪ੍ਰਤੀ ਵਧੇਰੇ ਸਜਗ ਬਣਾਉਂਦੀਆਂ ਰਹਿਣਗੀਆਂ, ਤਾਂ ਇਹੀ ਉਨ੍ਹਾਂ ਦੇ ਨੋਬਲ ਸਨਮਾਨ ਦਾ ਸਭ ਤੋਂ ਸਾਰਥਕ ਅਰਥ ਹੋਵੇਗਾ।
ਕੈਨੇਡਾ ਦੀ ਇਸ 76 ਵਰ੍ਹਿਆਂ ਦੀ ਕਵਿੱਤਰੀ, ਨਿਬੰਧ ਲੇਖਕ, ਅਨੁਵਾਦਕ ਤੇ ਕਲਾਸਿਕੀ ਦੀ ਵਿਦੁਸ਼ੀ ਐੱਨ ਕਾਰਸਨ ਨੂੰ 2026 ਦਾ ਸਾਹਿਤ ਨੋਬਲ ਦਿੱਤਾ ਜਾਣਾ ਇਸ ਅਰਥ ’ਚ ਅਸਾਧਾਰਣ ਘਟਨਾ ਹੈ। ਸਵੀਡਿਸ਼ ਅਕਾਦਮੀ ਦੇ ਐਲਾਨ ਨਾਲ ਵਿਸ਼ਵ ਸਾਹਿਤ ’ਚ ਇਕ ਅਜਿਹੀ ਰਚਨਾਕਾਰ ਦਾ ਨਾਂ ਸਭ ਤੋਂ ਵੱਡੇ ਸਾਹਿਤਕ ਸਨਮਾਨ ਦੇ ਕੇਂਦਰ ’ਚ ਆਇਆ ਹੈ, ਜਿਸ ਨੇ ਕਵਿਤਾ, ਲੇਖ, ਅਨੁਵਾਦ, ਮਿੱਥ, ਦਰਸ਼ਨ, ਪ੍ਰੇਮ ਅਤੇ ਵਿਅਕਤੀਗਤ ਯਾਦਾਂ ਦੀਆਂ ਹੱਦਾਂ ਨੂੰ ਇਕ-ਦੂਜੇ ’ਚ ਇਸ ਤਰ੍ਹਾਂ ਘੋਲ ਦਿੱਤਾ ਕਿ ਉਨ੍ਹਾਂ ਦੀਆਂ ਰਚਨਾਵਾਂ ਨੂੰ ਰਵਾਇਤੀ ਸਾਹਿਤਕ ਖਾਨਿਆਂ ’ਚ ਰੱਖਣਾ ਔਖਾ ਹੋ ਜਾਂਦਾ ਹੈ। ਅੱਜ ਨੋਬਲ ਸਨਮਾਨ ਦੇ ਸੰਦਰਭ ’ਚ ਉਨ੍ਹਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਸ਼ਾਇਦ ਇਹੀ ਦਿਖਾਈ ਦਿੰਦੀ ਹੈ ਕਿ ਉਨ੍ਹਾਂ ਨੇ ਸਾਹਿਤ ਨੂੰ ਕੇਵਲ ਅਨੁਭਵਾਂ ਦਾ ਵਰਣਨ ਨਹੀਂ ਰਹਿਣ ਦਿੱਤਾ, ਬਲਕਿ ਉਸ ਨੂੰ ਮਨੁੱਖ ਤੇ ਉਸ ਦੇ ਸੰਘਰਸ਼ ਦੀ ਦ੍ਰਿਸ਼ਟੀ ਨੂੰ ਸਮਝਣ ਦਾ ਮਾਧਿਅਮ ਬਣਾਇਆ।
Share this content:



Post Comment