Loading Now

ਸਮੋਸਿਆਂ ਵਾਲੀ ਪਰਚੀ

ਸਮੋਸਿਆਂ ਵਾਲੀ ਪਰਚੀ

ਮੇਰੇ ਪਤੀ ਤਕਰੀਬਨ 16-17 ਸਾਲ ਸ਼ਹਿਰ ਦੇ ਇੱਕ ਸਕੂਲ ਵਿੱਚ ਪੰਜਾਬੀ ਦੇ ਅਧਿਆਪਕ ਰਹੇ ਹਨ। ਕਈ ਵਾਰ ਸ਼ਹਿਰ ਬਾਜ਼ਾਰ ਵਿੱਚ ਘੁੰਮਦਿਆਂ ਅਕਸਰ ਹੀ ਉਨ੍ਹਾਂ ਨੂੰ ਪੁਰਾਣੇ ਵਿਦਿਆਰਥੀ ਮਿਲ ਜਾਂਦੇ ਹਨ। ਕਈਆਂ ਨੂੰ ਉਹ ਤੁਰੰਤ ਪਛਾਣ ਲੈਂਦੇ ਹਨ ਤੇ ਕਈ ਆਪਣੀ ਕਿਸੇ ਖ਼ਾਸ ਆਦਤ ਜਾਂ ਸ਼ਰਾਰਤ ਦਾ ਜ਼ਿਕਰ ਕਰਕੇ ਆਪਣੀ ਯਾਦ ਤਾਜ਼ਾ ਕਰਵਾ ਲੈਂਦੇ ਹਨ। ਵਿਦਿਆਰਥੀਆਂ ਅਤੇ ਸ਼ਰਾਰਤਾਂ ਦਾ ਗੂੜ੍ਹਾ ਸਾਥ ਜੋ ਹੋਇਆ। ਇੱਕ ਦਿਨ ਮੇਰੀ ਸਹੇਲੀ ਆਪਣੇ ਬੇਟੇ ਨਾਲ ਸਾਡੇ ਘਰ ਆਈ। ਉਸ ਦੇ ਬੱਚੇ ਵੀ ਉਸ ਸਕੂਲ ਤੋਂ ਹੀ ਪੜ੍ਹੇ ਹਨ, ਜਿਥੇ ਮੇਰੇ ਪਤੀ ਪੜ੍ਹਾਉਂਦੇ ਸਨ। ਸਕੂਲ ਵਿੱਚ ਹਫ਼ਤੇ ਦੇ ਇੱਕ ਖ਼ਾਸ ਦਿਨ ’ਤੇ ਸਮੋਸੇ ਵੰਡੇ ਜਾਂਦੇ ਸਨ। ਉਸ ਦਿਨ ਕੋਈ ਵਿਰਲਾ ਹੀ ਵਿਦਿਆਰਥੀ ਗ਼ੈਰ-ਹਾਜ਼ਰ ਹੁੰਦਾ ਕਿਉਂਕਿ ਸਮੋਸੇ ਬਹੁਤ ਸੁਆਦ ਬਣਦੇ ਸਨ ਤੇ ਸਾਥੀਆਂ ਨਾਲ ਸਮੋਸੇ ਖਾਣ ਦਾ ਆਨੰਦ ਹੀ ਵੱਖਰਾ ਹੁੰਦਾ ਹੈ। ਸਕੂਲ ਦੀਆਂ ਪੁਰਾਣੀਆਂ ਗੱਲਾਂ ਤੁਰੀਆਂ ਤਾਂ ਮੇਰੀ ਸਹੇਲੇ ਦੇ ਬੇਟੇ ਨੇ ਸਾਨੂੰ ਇੱਕ ਸ਼ਰਾਰਤ ਬਾਰੇ ਦੱਸਿਆ। ਜਦੋਂ ਉਹ ਛੇਵੀਂ ਜਮਾਤ ਵਿੱਚ ਸੀ ਤਾਂ ਇੱਕ ਵਾਰ ਕਿਸੇ ਪ੍ਰੋਗਰਾਮ ਦੀ ਤਿਆਰੀ ਲਈ ਕੁਝ ਵਿਦਿਆਰਥੀਆਂ ਨੂੰ ਮੇਰੇ ਪਤੀ ਰਿਹਰਸਲ ਕਰਵਾ ਰਹੇ ਸਨ। ਰਿਹਰਸਲ ਦੌਰਾਨ ਸਕੂਲ ਵਿੱਚ ਹੋਣ ਵਾਲੀ ਸਮੋਸਿਆਂ ਵਾਲੀ ਬ੍ਰੇਕ ਵੀ ਲੰਘ ਗਈ, ਜਿਸ ਕਰਕੇ ਵਿਦਿਆਰਥੀਆਂ ਦੇ ਚਿਹਰੇ ਉਤਰ ਗਏ। ਇਹ ਵੇਖ ਕੇ ਮੇਰੇ ਪਤੀ ਨੇ ਇੱਕ ਪਰਚੀ ’ਤੇ ਲਿਖ ਦਿੱਤਾ ਕਿ ਨਿਮਨ ਵਿਦਿਆਰਥੀ ਰਿਹਰਸਲ ਵਿੱਚ ਸ਼ਾਮਲ ਸਨ, ਇਸ ਕਰਕੇ ਇਨ੍ਹਾਂ ਨੂੰ ਸਮੋਸੇ ਦੇ ਦਿੱਤੇ ਜਾਣ। ਗ਼ਲਤੀ ਸਿਰਫ਼ ਇਹ ਹੋਈ ਕਿ ਮੇਰੇ ਪਤੀ ਨੇ ਇਸ ਪਰਚੀ ਤੇ ਹਸਤਾਖਰ ਕਰਨ ਵੇਲੇ ਤਾਰੀਖ਼ ਨਹੀਂ ਪਾਈ ਤੇ ਬੱਚਿਆਂ ਦੇ ਖੁਰਾਫ਼ਾਤੀ ਦਿਮਾਗ ਨੇ ਇਹ ਸੁਨਹਿਰੀ ਮੌਕਾ ਹੱਥੋਂ ਜਾਣ ਨਾ ਦਿੱਤਾ।

Share this content:

Post Comment