Loading Now

ਲਾਇਨਜ ਕਲੱਬ ਸਿਟੀ ਮੋਗਾ ਨਰ ਮਨਾਇਆ ਅੰਤਰਰਾਸ਼ਟਰੀ ਅਧਿਆਪਕ ਦਿਵਸ

ਲਾਇਨਜ ਕਲੱਬ ਸਿਟੀ ਮੋਗਾ ਨਰ ਮਨਾਇਆ ਅੰਤਰਰਾਸ਼ਟਰੀ ਅਧਿਆਪਕ ਦਿਵਸ

* ਲਾਇਨਜ ਕਲੱਬ ਮੋਗਾ ਸਿਟੀ ਨੇ ਸਨਮਾਨਿਤ ਕੀਤੇ ਤਿੰਨ ਅਧਿਆਪਕ
ਮੋਗਾ, 8 ਅਕਤੂਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਲਾਇਨਜ ਕਲੱਬ ਮੋਗਾ ਸਿਟੀ ਵਲੋਂ ਡੀ ਐਮ ਕਾਲਜ ਫਾਰ ਐਜੂਕੇਸ਼ਨ ਵਿਖੇ ਅੰਤਰਰਾਸ਼ਟਰੀ ਅਧਿਆਪਕ ਦਿਵਸ ਦੇ ਸੰਬੰਧ ਵਿੱਚ ਸਨਮਾਨ ਸਮਾਰੋਹ ਕਲੱਬ ਦੇ ਵਾਈਸ ਪ੍ਰਧਾਨ ਲਾਈਨ ਬਲਵੰਤ ਸਿੰਘ ਝੰਡੀਆਣਾ ਦੀ ਪ੍ਰਧਾਨਗੀ ਵਿਚ ਆਯੋਜਨ ਕੀਤਾ ਗਿਆ | ਕਲੱਬ ਦੇ ਪ੍ਰਧਾਨ ਲਾਈਨ ਸਤਿੰਦਰਜੀਤ ਸਿੰਘ ਸੋਢੀ ,ਜੋਕਿ ਮੌਜੂਦਾ ਸਮੇਂ ਵਿਦੇਸ਼ ਯਾਤਰਾ ਉਤੇ ਹਨ ਨੇਂ ਵਿਦੇਸ਼ ਵਿੱਚੋ ਵਧਾਈ ਸੰਦੇਸ ਭੇਜਿਆ।| ਇਸ ਪ੍ਰੋਗਰਾਮ ਵਿੱਚ ਬਤੋਰ ਮੁੱਖ ਮਹਿਮਾਨ ਰੀਜ਼ਨ ਚੇਅਰਪਰਸਨ ਲਾਇਨ ਚਰਨਜੀਤ ਸਿੰਘ ਭੰਡਾਰੀ, ਵਿਸ਼ੇਸ ਮਹਿਮਾਨ ਸ੍ਰ ਬਲਜੀਤ ਸਿੰਘ ਚਾਨੀ ਮੇਅਰ ਨਗਰ ਕੌਂਸਲ ਮੋਗਾ ਅਤੇ ਗੈਸਟ ਆਫ ਆਨਰ ਉਪ ਜ਼ਿਲਾ ਸਿੱਖਿਆ ਅਫਸਰ ਸ੍ਰ ਗੁਰਦਿਆਲ ਸਿੰਘ ਮਠਾੜੂ ਨੇ ਸ਼ਿਰਕਤ ਕੀਤੀ | ਇਹ ਪ੍ਰੋਗਰਾਮ ਪ੍ਰੋਜੈਕਟ ਚੇਅਰਮੈਨ ਲਾਈਨ ਡਾ ਅਸ਼ੋਕ ਗਰਗ ਦੀ ਦੇਖ ਰੇਖ ਵਿਚ ਉਲੀਕਿਆ ਗਿਆ ਸੀ ਅਤੇ ਬਾਖੂਬੀ ਸੰਪਨ ਹੋਇਆ |

ਸਮਾਗਮ ਵਿਚ ਸਾਮਲ ਹੋਏ ਪਤਵੰਤਿਆਂ ਦਾ ਸਵਾਗਤ ਕਰਦੇ ਹੋਏ ਕਲੱਬ ਦੇ ਖ਼ਜ਼ਾਨਚੀ ਲਾਈਨ ਹਰਪਾਲ ਸਿੰਘ ਮੱਕੜ੍ਹ ਨੇ ਅਧਿਆਪਨ ਦੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਦਸਿਆ ਕੀ ਅਧਿਆਪਕ ਦੀ ਪਦਵੀ ਮਾਂ ਵਰਗੀ ਹੁੰਦੀ ਹੈ ਜੋ ਇਕ ਇਨਸਾਨ ਨੂੰ ਸਮਾਜ ਵਿਚ ਵਿਚਰਨ ਦੇ ਯੋਗ ਬਣਾਉਂਦੀ ਹੈ।ਉਹਨਾਂ ਕਿਹਾ ਅਧਿਆਪਕਾਂ ਦਾ ਸਮਾਜ ਸਿਰਜਣ ਵਿਚ ਵੱਡਮੁੱਲਾ ਯੋਗਦਾਨ ਹੈ | ਉਹਨਾਂ ਕਿਹਾ ਕਿ ਸਮਾਜ਼ ਦਾ ਵੀ ਫਰਜ ਬਣਦਾ ਹੈ ਕਿ ਆਪਣੇ ਕਿੱਤੇ ਨੂੰ ਸਮਰਪਿਤ ਅਧਿਆਪਕਾਂ ਦਾ ਸਨਮਾਨ ਕੀਤਾ ਜਾਵੇ। ਇਸ ਲਈ ਉਸੇ ਫ਼ਰਜ਼ ਨੂੰ ਪੂਰਾ ਕਰਨ ਲਈ ਹਰ ਸਾਲ ਲਾਈਨ ਕਲੱਬ ਵਲੋਂ ਜਿਲ੍ਹੇ ਵਿਚੋ ਯੋਗਤਾ ਦੇ ਅਧਾਰ ਤੇ ਅਧਿਆਪਕਾਂ ਦੀ ਹੌਂਸਲਾ ਅਫਜਾਈ ਕਰਨ ਲਈ ਸਨਮਾਨ ਲਈ ਚੋਣ ਕੀਤੀ ਜਾਂਦੀ ਹੈ ਅਤੇ ਸਮਾਰੋਹ ਰੱਖ ਕੇ ਪਤਵੰਤੇ ਸੱਜਣਾ ਦੀ ਮੌਜੂਦਗੀ ਵਿਚ ਸਨਮਾਨ ਚਿੰਨ ਭੇਂਟ ਕੀਤੇ ਜਾਂਦੇ ਹਨ | ਕਲੱਬ ਵਲੋਂ ਇਹ ਸਮਾਰੋਹ ਜਿਲ੍ਹਾ ਗਵਰਨਰ ਐਮ ਜੇ ਐਫ ਲਾਈਨ ਅੰਮ੍ਰਿਤ ਪਾਲ ਸਿੰਘ ਜੰਡੂ ਦੀ ਯੋਗ ਰਹਿਨੁਮਾਈ ਹੇਠ ਨੇਪਰੇ ਚਾੜਿਆ ਗਿਆ |
ਸਭ ਤੋਂ ਪਹਿਲਾਂ ਲਾਈਨ ਕਲੱਬ ਦੀ ਰਿਵਾਇਤ ਅਨੁਸਾਰ ਇਨਵੋਕੇਸ਼ਨ ਸੈਰੇਮਨੀ ਕੀਤੀ ਗਈ ਜਿਸ ਨੂੰ ਇਕਵੀਰ ਕੌਰ ਵਲੋਂ ਪੜਿਆ ਗਿਆ |
ਉਸ ਉਪਰੰਤ ਤਿਰੰਗੇ ਝੰਡੇ ਦੇ ਸਨਮਾਨ ਵਿਚ ਫਲੈਗ ਸਾਲੂਟੇਸ਼ਨ ਸੈਰੇਮਨੀ ਕੀਤੀ ਗਈ| ਇਸ ਮੌਕੇ ਤੇ ਸ਼੍ਰੀਮਤੀ ਸੰਦੀਪ ਕੌਰ ਐੱਸ ਐਸ ਮਿਸਟ੍ਰੱਸ , ਸ੍ਰ ਗੁਰਮੀਤ ਸਿੰਘ ਐੱਸ ਐੱਸ ਮਾਸਟਰ ਅਤੇ ਸ਼੍ਰੀਮਤੀ ਵਿਪਨਜੋਤ ਕੌਰ ਸਾਇੰਸ ਮਿਸਟ੍ਰੱਸ ਨੂੰ ਸਨਮਾਨਿਤ ਕੀਤਾ ਗਿਆ |
ਇਸ ਮੌਕੇ ਲਾਈਨ ਗੁਰਬੀਰ ਸਿੰਘ ਜੱਸਲ, ਲਾਈਨ ਹਰਪਾਲ ਸਿੰਘ ਮੱਕੜ ਅਤੇ ਲਾਈਨ ਅਜੀਤ ਪਾਲ ਸਿੰਘ ਐਡਵੋਕੇਟ ਵਲੋਂ ਤਿੰਨੋ ਹੀ ਸਨਮਾਨਿਤ ਅਧਿਆਪਕਾਂ ਦੀ ਪ੍ਰਸ਼ੰਸ਼ਾ ਕਰਦੇ ਹੋਏ ਸਨਮਾਨ ਪੱਤਰ ਪੜ੍ਹੇ ਗਏ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਮਹਿਮਾਨਾਂ ਨੂੰ ਜਾਣੂ ਕਰਵਾਇਆ | ਤਿੰਨੋ ਅਧਿਆਪਕ ਪਹਿਲਾਂ ਵੀ ਕਈ ਮੰਚਾਂ ਤੇ ਸਰਕਾਰੀ ਅਤੇ ਗੈਰ ਸਰਕਾਰੀ ਤੋਰ ਤੇ ਸਨਮਾਨ ਹਾਸਿਲ ਕਰ ਚੁਕੇ ਹਨ ਅਤੇ ਉਹਨਾ ਦਾ ਜੀਵਨ ਕਾਬਿਲੇ ਤਾਰੀਫ ਰਿਹਾ ਹੈ |

ਇਥੇ ਇਹ ਜ਼ਿਕਰ ਯੋਗ ਹੈ ਕੀ ਕਲੱਬ ਦੀ ਚੋਣ ਕਮੇਟੀ ਯੋਗ ਅਧਿਆਪਕਾਂ ਦੀ ਚੋਣ ਕਰਨ ਵੇਲੇ ਕਈ ਪਹਿਲੂਆਂ ਤੇ ਵਿਚਾਰ ਕਰਦੀ ਹੈ ਅਤੇ ਇਹ ਕੋਸ਼ਿਸ਼ ਕਰਦੀ ਹੈ ਕਿ ਉਹਨਾਂ ਅਧਿਆਪਕਾਂ ਦਾ ਸਨਮਾਨ ਹੋਵੇ ਜੋ ਆਪਣੇ ਅਧਿਆਪਨ ਕਾਰਜ ਨੂੰ ਪੂਰੀ ਤਰਾਂ ਸਮਰਪਿਤ ਹਨ। ਸਮਾਜ ਨੂੰ ਸਹੀ ਦਿਸ਼ਾ ਵੱਲ ਲੈ ਜਾਣ ਦੀ ਸਮਰੱਥਾ ਰੱਖਦੇ ਹੋਣ | ਸ੍ਰ ਬਲਜੀਤ ਸਿੰਘ ਚਾਨੀ ਮੇਅਰ ਮਿਉਂਸਿਪਲ ਕਾਰਪੋਰਸ਼ੇਨ ਮੋਗਾ ਨੇ ਸੰਬੋਧਿਤ ਕਰਦੇ ਹੋਏ ਸਨਮਾਨ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਦੀ ਸ਼ਲਾਘਾ ਕੀਤੀ ਅਤੇ ਹੋਰ ਵੀ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਆ | ਮੰਚ ਸੰਚਾਲਨ ਦੀ ਡਿਊਟੀ ਕਲੱਬ ਸਕੱਤਰ ਲਾਈਨ ਅਜੀਤ ਪਾਲ ਸਿੰਘ ਅਤੇ ਕਲੱਬ ਦੇ ਖਜਾਨਚੀ ਹਰਪਾਲ ਸਿੰਘ ਮੱਕੜ ਵੱਲੋਂ ਬਾਖੂਬੀ ਨਿਭਾਈ ਗਈ। ਲਾਈਨ ਡਾ ਅਸ਼ੋਕ ਗਰਗ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਵਾਲੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਅੱਗੇ ਤੋਂ ਵੀ ਇਸ ਤਰਾਂ ਦੇ ਪ੍ਰੋਜੈਕਟ ਨੇਪਰੇ ਚੜਾਉਣ ਦੀ ਵਚਨਬੱਧਤਾ ਦੋਹਰਾਈ | ਪ੍ਰੋਗਰਾਮ ਦੇ ਅੰਤ ਵਿਚ ਰਾਸ਼ਟਰੀ ਗਾਨ ਗਾ ਕੇ ਭਾਰਤ ਮਾਤਾ ਦੀ ਜੈ ਜੈ ਕਾਰ ਕੀਤੀ ਗਈ |

Share this content:

Post Comment