ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਮਨਾਇਆ ਗਿਆ “ਸੱਭਿਆਚਾਰਕ ਵਿਭਿੰਨਤਾ ਦਿਵਸ”

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਮਨਾਇਆ ਗਿਆ “ਸੱਭਿਆਚਾਰਕ ਵਿਭਿੰਨਤਾ ਦਿਵਸ”
ਜਲੰਧਰ ( ਏ. ਡੀ.ਪੀ. ਨਿਊਜ਼) ਇੰਡੀਅਨ ਨੈਸ਼ਨਲ ਟਰਸਟ ਫਾਰ ਆਰਟ ਐਂਡ ਕਲਚਰ ਹੈਰੀਟੇਜ਼( ਇੰਟੇਕ)ਦੇ ਜਲੰਧਰ ਚੈਪਟਰ ਵੱਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ “ਸੱਭਿਆਚਾਰਕ ਵਿਭਿੰਨਤਾ” ਦਿਵਸ ਮਨਾਇਆ ਗਿਆ। ਜਿਸ ਵਿੱਚ ਇੰਟੇਕ ਦੇ ਮੈਂਬਰਾਂ ਤੋਂ ਇਲਾਵਾ ਯੂਨੀਵਰਸਿਟੀ ਵਿੱਚ ਪੜ੍ਹਦੇ ਬੰਗਾਲ, ਹਿਮਾਚਲ, ਰਾਜਸਥਾਨ, ਤਾਮਿਲਨਾਡੂ, ਕੇਰਲਾ, ਯੂਪੀ, ਬਿਹਾਰ ਅਤੇ ਮੱਧ ਪ੍ਰਦੇਸ਼ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਵਲੋਂ ਆਪਣੀ ਆਪਣੀ ਭਾਸ਼ਾ ਰਾਹੀਂ ਕਵਿਤਾਵਾਂ,ਗੀਤਾਂ ਅਤੇ ਭਾਸ਼ਣਾਂ ਰਾਹੀਂ ਸੱਭਿਆਚਾਰ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਇਆ ਗਿਆ।
ਪ੍ਰੋਗਰਾਮ ਦਾ ਆਗਾਜ਼ ਕੇਰਲਾ ਦੀ ਲੜਕੀ ਦੁਆਰਾ ਸਰਸਵਤੀ ਵੰਦਨਾ ਨਾਲ ਕੀਤਾ ਗਿਆ। ਇੰਟੇਕ ਦੇ ਕਨਵੀਨਰ ਹਰਪ੍ਰੀਤ ਸਿੰਘ ਬਲ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਮਾਨਸ ਕੀ ਜਾਤ ਸਭ ਏਕੋ
ਪਹਿਚਾਨਬੋ ਦੇ ਸੰਦਰਭ ਰਾਹੀਂ ਵਿਭਿੰਨ ਸੱਭਿਆਚਾਰਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਸੱਭਿਆਚਾਰਕ ਭਾਈਚਾਰਾ ਹੀ ਮਾਨਵੀ ਸਾਂਝ ਵਧਾਉਂਦਾ ਹਨ ਤੇ ਇਹੀ ਮਾਨਵਤਾ ਦੀ ਸਰਵਪੱਖੀ ਖੂਬਸੂਰਤੀ ਹੈ। ਸਮਾਗਮ ਦੇ ਮੁੱਖ ਮਹਿਮਾਨ ਡਾ.ਮਨਦੀਪ ਕੌਰ ਜਾਇੰਟ ਕਮਿਸ਼ਨ ਨਗਰ ਨਿਗਮ ਜਲੰਧਰ ਸਨ ਅਤੇ ਡਾਕਟਰ ਲਖਵਿੰਦਰ ਸਿੰਘ ਜੌਹਲ ਮੁੱਖ ਬੁਲਾਰੇ ਸਨ। ਜਿਨ੍ਹਾਂ ਨੇ ਦੁਨੀਆਂ ਭਰ ਦੇ ਵਿੱਚ ਵੱਖ-ਵੱਖ ਸੱਭਿਆਚਾਰਾਂ ਨੂੰ ਬਹੁਤ ਡੂੰਘਾਈ ਨਾਲ ਵਿਦਿਆਰਥੀਆਂ ਨੂੰ ਸਮਝਾਇਆ ਅਤੇ ਆਧੁਨਿਕ ਜ਼ੁਬਾਨਾਂ ਵਿੱਚ ਏ.ਆਈ. ਦੀ ਭੂਮਿਕਾ ਅਤੇ ਖਦਸ਼ਿਆਂ ਬਾਰੇ ਵੀ ਦੱਸਿਆ। ਉਨ੍ਹਾਂ ਵਿਸਥਾਰ ਪੂਰਵਕ ਦੱਸਿਆ ਕਿ ਵਿਭਿੰਨ ਸੱਭਿਆਚਾਰਾਂ ਵਿੱਚੋਂ ਸਮਾਜ ਦੇ ਅਮੀਰ ਵਿਰਸੇ ਦੀ ਸਿਰਜਣਾ ਕਿਵੇਂ ਹੁੰਦੀ ਹੈ। ਇਸ ਤੋਂ ਇਲਾਵਾ ਸਸ਼ੋਲੋਜੀ ਵਿਭਾਗ ਦੇ ਮੁਖੀ ਡਾਕਟਰ ਤਬੀਬ ਹਾਸ਼ਮੀ ਨੇ ਭਾਰਤ ੳ ਦੇ ਸੱਭਿਆਚਾਰ ਨੂੰ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਸੰਦਰਭ ਵਿੱਚ ਵਿਸਥਾਰ ਪੂਰਵਕ ਚਾਨਣ ਪਾਇਆ। ਲਵਲੀ ਯੂਨੀਵਰਸਿਟੀ ਦੇ ਆਰਕੀਟੈਕਟ ਵਿਭਾਗ ਦੇ ਪ੍ਰੋਫ਼ੈਸਰ ਨਗੇਂਦਰ ਨਰਾਇਣ ਨੇ ਕਵਿਤਾ ਰਾਹੀਂ
ਸੰਯੁਕਤ ਭਾਰਤੀ ਸਭਿਆਚਾਰ ਦੀ ਖ਼ੂਬਸੂਰਤੀ ਉੱਤੇ ਚਾਨਣਾ ਪਾਇਆ।
ਮੁੱਖ ਮਹਿਮਾਨ ਡਾਕਟਰ ਮਨਦੀਪ ਕੌਰ ਪੀ.ਸੀ.ਐਸ. ਨੇ ਵਿਦਿਆਰਥੀਆਂ ਨੂੰ ਆਪਣੀ ਮਾਂ ਬੋਲੀ ਉਤੇ ਮਾਣ ਕਰਦੇ ਹੋਏ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ।
ਡਾ.ਲਖਵਿੰਦਰ ਸਿੰਘ ਜੌਹਲ ਨੇ ਮੁੱਖ ਮਹਿਮਾਨ ਨੂੰ ਆਪਣੀਆਂ ਕਿਤਾਬਾਂ ਭੇਟ ਵੀ ਭੇਟ ਕੀਤੀਆਂ।
ਯੂਨੀਵਰਸਿਟੀ ਦੇ ਐਚ.ਆਰ.ਡੀ. ਸੀ.ਵਿਭਾਗ ਦੀ ਡੀਨ ਡਾਕਟਰ ਸੁਨਾਇਨਾ ਅਹੂਜਾ ਨੇ ਸੱਭਿਆਚਾਰ ਦੇ ਅਕਾਦਮਿਕ ਮਹੱਤਵ ਬਾਰੇ ਦੱਸਿਆ ਅਤੇ ਡਿਪਟੀ ਡਾਇਰੈਕਟਰ ਸਰਬਜੀਤ ਕਵਾਤਰਾ ਨੇ ਸਮਾਗਮ ਦੀ ਸਫ਼ਲਤਾ ਤੇ ਸਭ ਨੂੰ ਵਧਾਈ ਦਿੱਤੀ। ਸਮਾਗਮ ਦੀ ਸਫ਼ਲਤਾ ਵਿੱਚ ਮਲਟੀ ਮੀਡੀਆ ਦੇ ਹਰਦੀਪ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।
ਇੰਟੇਕ ਜਲੰਧਰ ਚੈਪਟਰ ਦੇ ਮੁੱਖੀ ਹਰਪ੍ਰੀਤ ਸਿੰਘ ਬੱਲ,ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਡੀਨ ਡਾ. ਸੁਨੈਣਾ ਅਹੂਜਾ ਅਤੇ ਪ੍ਰੋ. ਨਗੇੰਦਰ ਨਰਾਇਣ ਵੀ ਹਾਜ਼ਰ ਹਨ
Share this content:



Post Comment