Loading Now

ਰਵਨੀਤ ਸਿੰਘ ਬਿੱਟੂ ਨੂੰ ਐਤਵਾਰ ਨੂੰ ਪਾਕਿਸਤਾਨ ਤੋਂ ਜਾਨੋਂ ਮਾਰਨ ਦੀ ਧਮਕੀ

ਰਵਨੀਤ ਸਿੰਘ ਬਿੱਟੂ ਨੂੰ ਐਤਵਾਰ ਨੂੰ ਪਾਕਿਸਤਾਨ ਤੋਂ ਜਾਨੋਂ ਮਾਰਨ ਦੀ ਧਮਕੀ

 

ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਐਤਵਾਰ ਨੂੰ ਪਾਕਿਸਤਾਨ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਮਲਿਕ ਐਲੇਕਸ ਨਾਂ ਦੇ ਵਿਅਕਤੀ ਨੇ ਵਟਸਐਪ ਸੁਨੇਹੇ ਰਾਹੀਂ ਰਵਨੀਤ ਬਿੱਟੂ ਨੂੰ ਦਿੱਤੀ ਹੈ। ਉਸ ਨੇ ਬਿੱਟੂ ਨੂੰ ਆਪਣੀ ਬਿਆਨਬਾਜ਼ੀ ਬੰਦ ਕਰਨ ਦੀ ਧਮਕੀ ਦਿੰਦਿਆਂ ਕਿਹਾ ਕਿ ਉਹ ਅਗਲੇ ਦਿਨਾਂ ਵਿੱਚ ਉਸ ਸਮੇਤ ਉਸ ਦੇ ਨਾਲ ਹੋਰ ਸਾਥੀਆਂ ਨੂੰ ਵੀ ਮਾਰ ਦੇਣਗੇ। ਧਮਕੀ ਤੋਂ ਬਾਅਦ ਕੇਂਦਰੀ ਗ੍ਰਹਿ ਵਿਭਾਗ, ਸੁਰੱਖਿਆ ਏਜੰਸੀਆਂ, ਪੰਜਾਬ ਪੁਲੀਸ ਅਤੇ ਖ਼ੁਫ਼ੀਆ ਤੰਤਰ ਚੌਕਸ ਹੋ ਗਿਆ ਹੈ।ਰਵਨੀਤ ਬਿੱਟੂ ਨੂੰ ਪਾਕਿਸਤਾਨੀ ਨੰਬਰ +92 328 415 7075 ਤੋਂ ਵਟਸਐਪ ਵੁਆਇਸ ਸੁਨੇਹਾ ਭੇਜਿਆ ਗਿਆ ਹੈ।

ਆਡੀਓ ਸੁਨੇਹੇ ਦੀ ਸ਼ੁਰੂਆਤ ਵਿੱਚ ਧਮਕੀ ਦੇਣ ਵਾਲੇ ਵਿਅਕਤੀ ਨੇ ‘ਸਲਾਮ ਵਲੇਕੁਮ, ਸਤਿ ਸ੍ਰੀ ਅਕਾਲ’ ਕਹਿ ਕੇ ਗੱਲ ਸ਼ੁਰੁ ਕੀਤੀ। ਉਸ ਨੇ ਕਿਹਾ,‘ਰਵਨੀਤ ਬਿੱਟੂ ਤੁਸੀਂ ਅੱਜ ਕੱਲ੍ਹ ਔਕਾਤ ਤੋਂ ਵੱਧ ਬਕਵਾਸ ਕਰ ਰਹੇ ਹੋ। ਤੁਸੀਂ ਆਪਣੀਆਂ ਸੀਮਾਵਾਂ ਤੋਂ ਬਾਹਰ ਜਾ ਰਹੇ ਹੋ। ਆਪਣੀਆਂ ਸੀਮਾਵਾਂ ਦੇ ਅੰਦਰ ਰਹੋ ਅਤੇ ਸੀਮਾਵਾਂ ਨੂੰ ਨਾ ਭੁੱਲੋ।’ ਇਸ ਤੋਂ ਬਾਅਦ ਉਸ ਨੇ ਆਪਣੀ ਪਛਾਣ ਮਲਿਕ ਐਲੇਕਸ ਵਜੋਂ ਦੱਸਦਿਆਂ ਕਿਹਾ ਕਿ ਬਿੱਟੂ ਲਈ ਕਿਲੋ ਵਿਸਫੋਟਕਾਂ ਦਾ ਡੱਬਾ ਤਿਆਰ ਕੀਤਾ ਗਿਆ ਹੈ। ਉਹ 10 ਜਾਂ 15 ਦਿਨਾਂ ਦੇ ਅੰਦਰ ਕਿਸੇ ਵੀ ਸਮੇਂ ਹਮਲਾ ਕਰ ਸਕਦੇ ਹਨ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਸੁਨੇਹੇ ਦੇ ਅੰਤ ਵਿੱਚ ਮੁਲਜ਼ਮਾਂ ਨੇ ਬਿੱਟੂ ਨੂੰ ਤਿਆਰ ਰਹਿਣ ਦੀ ਚੁਣੌਤੀ ਦਿੰਦਿਆਂ ਗੰਭੀਰ ਨਤੀਜੇ ਭੁਗਤਣ ਲਈ ਆਖਿਆ।

Share this content:

Post Comment