ਕੇਂਦਰ ਸਰਕਾਰ ਨੇ ਬੀ ਬੀ ਐੱਮ ਬੀ ਦੇ ਚੇਅਰਮੈਨ ਦਾ ਕਾਰਜਕਾਲ 3 ਮਹੀਨੇ ਲਈ ਵਧਾਇਆ
ਕੇਂਦਰੀ ਬਿਜਲੀ ਮੰਤਰਾਲੇ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ ਬੀ ਐੱਮ ਬੀ) ਦੇ ਚੇਅਰਮੈਨ ਮਨੋਜ ਤ੍ਰਿਪਾਠੀ ਦਾ ਕਾਰਜਕਾਲ ਤਿੰਨ ਮਹੀਨਿਆਂ ਲਈ ਵਧਾ ਦਿੱਤਾ ਹੈ। ਇਸ ਬਾਰੇ ਹੁਕਮ ਕੱਲ੍ਹ ਜਾਰੀ ਕੀਤੇ ਗਏ ਸਨ। ਚੇਅਰਮੈਨ ਦੇ ਕਾਰਜਕਾਲ ਵਿੱਚ ਇਹ ਵਾਧਾ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਸੰਸਥਾ ਦੇ ਦੋ ਅਹਿਮ ਪੱਕੇ (ਫੁੱਲ-ਟਾਈਮ) ਅਹੁਦੇ ਮੈਂਬਰ (ਸਿੰਜਾਈ) ਅਤੇ ਮੈਂਬਰ (ਬਿਜਲੀ) ਪਿਛਲੇ ਕਈ ਸਾਲਾਂ ਤੋਂ ਖਾਲੀ ਪਏ ਹਨ। ਵੱਡੇ ਅਹੁਦਿਆਂ ਨੂੰ ਭਰਨ ਲਈ ਅਪਣਾਈ ਜਾ ਰਹੀ ਇਸ ਡੰਗ-ਟਪਾਊ ਨੀਤੀ ਕਾਰਨ ਉੱਤਰੀ ਭਾਰਤ ਦੇ ਸਭ ਤੋਂ ਅਹਿਮ ਪਾਣੀ ਅਤੇ ਬਿਜਲੀ ਪ੍ਰਾਜੈਕਟਾਂ ਦਾ ਪ੍ਰਬੰਧ ਦੇਖਣ ਵਾਲੀ ਇਸ ਸੰਸਥਾ ਦੇ ਕੰਮਕਾਜ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ।
ਬਿਜਲੀ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਮੁਤਾਬਕ, ਤ੍ਰਿਪਾਠੀ ਦਾ ਕਾਰਜਕਾਲ 27 ਸਤੰਬਰ ਨੂੰ ਖਤਮ ਹੋਣਾ ਸੀ, ਜਿਸ ਨੂੰ ਹੁਣ 27 ਦਸੰਬਰ, 2026 ਤੱਕ ਜਾਂ ਕੋਈ ਪੱਕੀ ਨਿਯੁਕਤੀ ਹੋਣ ਤੱਕ ਜਾਂ ਅਗਲੇ ਹੁਕਮਾਂ ਤੱਕ (ਜੋ ਵੀ ਪਹਿਲਾਂ ਹੋਵੇ) ਵਧਾ ਦਿੱਤਾ ਗਿਆ ਹੈ। ਉੱਥੇ ਹੀ ਮੈਂਬਰ (ਸਿੰਜਾਈ) ਅਤੇ ਮੈਂਬਰ (ਬਿਜਲੀ) ਦੇ ਅਹੁਦੇ ਹੁਣ ਲਗਪਗ ਚਾਰ ਸਾਲਾਂ ਤੋਂ ਖਾਲੀ ਪਏ ਹਨ।
Share this content:



Post Comment