ਮੋਬਾਈਲ ਦੀ 5 ਘੰਟਿਆਂ ਤੋਂ ਵੱਧ ਵਰਤੋਂ ਬੱਚਿਆਂ ਦਾ ਨਤੀਜਾ ਵਿਗਾੜ ਰਹੀ ਹੈ
ਪੈਰਿਸ, 12 ਸਤੰਬਰ – ਪੂਰੀ ਦੁਨੀਆ ’ਚ ਸਮਾਰਟਫੋਨ ਤੇ ਡਿਜ਼ੀਟਲ ਉਪਕਰਨਾਂ ਦੀ ਵਧਦੀ ਵਰਤੋਂ ਦਾ ਅਸਰ ਕਿਸ਼ੋਰਾਂ ਦੀ ਪੜ੍ਹਾਈ ਦੀ ਸਮਰੱਥਾ ’ਤੇ ਸਾਫ਼ ਦਿਖਾਈ ਦੇਣ ਲੱਗਾ ਹੈ। ਆਰਥਿਕ ਸਹਿਯੋਗ ਤੇ ਵਿਕਾਸ ਸੰਗਠਨ (OECD) ਵੱਲੋਂ ਦੁਨੀਆ ਭਰ ’ਚ ਕੀਤੇ ਗਏ ਮੁਲਾਂਕਣ ਮੁਤਾਬਕ, 15 ਸਾਲ ਦੇ ਵਿਦਿਆਰਥੀਆਂ ਦੀ ਪੜ੍ਹਨ, ਗਣਿਤ ਤੇ ਵਿਗਿਆਨ ਦੀ ਸਮਰੱਥਾ ਇਸ ਸਦੀ ’ਚ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ। ਮਾਹਿਰਾਂ ਨੇ ਇਸ ਦੇ ਪਿੱਛੇ ਵਧਦੇ ਸਕ੍ਰੀਨ ਟਾਈਮ ਤੇ ਪੜ੍ਹਨ ਲਈ ਘਟਦੇ ਸਮੇਂ ਨੂੰ ਮੁੱਖ ਕਾਰਨ ਦੱਸਿਆ ਹੈ। OECD ਦੇ 2025 ਦੇ ਅੰਤਰਰਾਸ਼ਟਰੀ ਵਿਦਿਆਰਥੀ ਮੁਲਾਂਕਣ PISA ’ਚ 91 ਦੇਸ਼ਾਂ ਦੇ ਲਗਭਗ 7.6 ਲੱਖ 15 ਸਾਲਾ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ। ਰਿਪੋਰਟ ਮੁਤਾਬਕ, ਵਿਦਿਆਰਥੀਆਂ ਦਾ ਔਸਤ ਪੜ੍ਹਨ ਦਾ ਪੱਧਰ ਹੁਣ ਉਸ ਪੱਧਰ ਦੇ ਬਰਾਬਰ ਹੈ, ਜਿਸ ਦੀ ਉਮੀਦ ਪਹਿਲਾਂ ਉਨ੍ਹਾਂ ਤੋਂ ਲਗਭਗ ਇੱਕ ਸਾਲ ਛੋਟੀ ਉਮਰ ਦੇ ਵਿਦਿਆਰਥੀਆਂ ਤੋਂ ਕੀਤੀ ਜਾਂਦੀ ਸੀ।
Share this content:



Post Comment