Loading Now

ਮੋਗਾ ਜਿਲ੍ਹੇ ਵਿਚ ਮੀਰੀ ਪੀਰੀ ਮਾਰਚ ਰਹੇਗਾ ਤਿੰਨ ਦਿਨ

ਮੋਗਾ ਜਿਲ੍ਹੇ ਵਿਚ ਮੀਰੀ ਪੀਰੀ ਮਾਰਚ ਰਹੇਗਾ ਤਿੰਨ ਦਿਨ

*ਰਾਮਗੜ੍ਹੀਆ ਵੈਲਫੇਅਰ ਸੁਸਾਇਟੀ 28 ਜੁਲਾਈ ਨੂੰ ਕਰੇਗੀ ਸਵਾਗਤ-ਹਰਮੇਲ ਸਿੰਘ ਡਰੋਲੀ
ਮੋਗਾ, 27 ਜੁਲਾਈ (ਏ.ਡੀ.ਪੀ ਨਿਊਜ਼) – ਮੋਗਾ ਵਿਖੇ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਦੀ ਮੀਟਿੰਗ ਸ ਹਰਮੇਲ ਸਿੰਘ ਡਰੋਲੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਲਈ ਸ਼ੁਰੂ ਹੋਏ ਮੀਰੀ ਪੀਰੀ ਖਾਲਸਾ ਮਾਰਚ ਦਾ 28 ਜੁਲਾਈ ਨੂੰ ਮੋਗਾ ਵਿਖੇ ਪੁੱਜਣ ਦੇ ਧਾਰਮਿਕ ਰੀਤੀ ਰਵਾਜਾਂ ਅਨੁਸਾਰ ਸਵਾਗਤ ਕੀਤਾ ਜਾਵੇ। ਹਰਮੇਲ ਸਿੰਘ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ 24 ਜੁਲਾਈ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਲੋ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨਣ ਦਿਹਾੜੇ ਨੂੰ ਸਮਰਪਿਤ ਮੀਰੀ ਪੀਰੀ ਖਾਲਸਾ ਮਾਰਚ ਅਰੰਭ ਕੀਤਾ ਗਿਆ ਹੈ ਜੋ ਵੱਖ ਵੱਖ ਸ਼ਹਿਰਾਂ ਕਸਬਿਆਂ ਤੇ ਪਿੰਡਾਂ ਤੇ ਪੜਾਅ ਦਰ ਪੜਾਅ ਕਰਦਾ ਹੋਇਆ 27 ਜੁਲਾਈ ਨੂੰ ਗੁਰਦਵਾਰਾ ਪਾਤਸਾਹੀ ਪਹਿਲੀ ਡੇਰਾ ਕਾਰ ਸੇਵਾ ਧਰਮਕੋਟ(ਮੋਗਾ) ਵਿਖੇ ਰਾਤੀ ਵਿਸ਼ਰਾਮ ਕਰੇਗਾ।

ਉਹਨਾਂ ਦੱਸਿਆ ਕਿ 28 ਜੁਲਾਈ ਨੂੰ ਸਵੇਰੇ ਧਰਮਕੋਟ ਤੋੰ ਮੋਗਾ ਲਈ ਰਵਾਨਾ ਹੋਵੇਗਾ ਤੇ ਰਸਤੇ ਵਿਚ ਜਲਾਲਾਬਾਦ, ਚੀਮਾ, ਕੋਟ ਈਸੇ ਖਾਂ, ਗਗੜਾ, ਜਨੇਰ, ਲੋਹਾਰਾ, ਲੋਹਾਰਾ ਚੌੰਕ ਤੋਂ ਹੁੰਦਾ ਹੋਇਆ ਪਿੰਡ ਲੰਢੇਕੇ ਪੁਜੇਗਾ ਜਿਥੇ ਮੋਗਾ ਨਿਵਾਸੀਆਂ ਵਲੋੱ ਮਾਰਚ ਦਾ ਨਿੱਘ‍ਾ ਸਵਾਗਤ ਹੋਵੇਗਾ। ਮੀਰੀ ਪੀਰੀ ਮਾਰਚ ਬੱਸ ਸਟੈੱਡ ਚੌਕ ਅੰਮ੍ਰਿਤਸਰ ਰੋੜ ਤੋ ਹੁੰਦਾ ਹੋਇਆ ਮੇਨ ਬਜ਼ਾਰ ਦੇ ਮੁੱਖ ਚੌਕ ਤੋੰ ਸਰਵਿਸ ਰੋੜ ਰਾਂਹੀ ਬੁੱਘੀਪੁਰਾ ਚੌਕ ਵਲ ਰਵਾਨਾ ਹੋਵੇਗਾ। ਸਹਿਰ ਵਿਚ ਵੱਖ ਵੱਖ ਥਾਵਾਂ ਦੇ ਸਵਾਗਤੀ ਗੇਟ ਲਗਾਏ ਜਾਣਗੇ ਤੇ ਮਾਰਚ ਵਿਚ ਸਾਮਲ ਸੰਗਤਾਂ ਦੀ ਸੇਵਾ ਲਈ ਲੰਗਰ, ਛਬੀਲਾਂ ਲਗਾਈਆਂ ਜਾਣਗੀਆਂ। ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਵਲੋੰ ਵਿਸ਼ਵਕਰਮਾ ਭਵਨ ਸਾਹਮਣੇ ਸਵਾਗਤੀ ਗੇਟ ਲਗਾਇਆ ਜਾਵੇਗਾ। ਸੁਸਾਇਟੀ ਵਲੋੰ ਸਿਰੋਪਾਓ ਤੇ ਭੇਟਾਵਾਂ ਭੇੰਟ ਕਰਨ ਦੇ ਨਾਲ ਨਾਲ ਸੰਗਤਾਂ ਲਈ ਲੱਡੂਆਂ ਦਾ ਪ੍ਰਸਾਦ ਵੰਡਿਆ ਜਾਵੇਗਾ। ਮੀਰੀ ਪੀਰੀ ਮਾਰਚ ਬੁੱਘੀਪੁਰਾ, ਡਾਲਾ, ਬੁੱਟਰ ਕਲਾ, ਬੱਧਣੀ ਕਲਾਂ, ਬੌਡੇ, ਲੁਹਾਰਾ, ਬਿਲਾਸਪੁਰ ਤੋ ਹੋ ਕੇ ਤਿੰਨ ਗੁਰੂ ਸਾਹਿਬਾਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ, ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਛੇਵੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵਿਆਂ ਦੇ ਚਰਨ ਛੋਹ ਪ੍ਰਾਪਤ ਗੁਰਦਵਾਰਾ ਸ੍ਰੀ ਤਖਤੂਪੁਰਾ ਸਾਹਿਬ ਰਾਤ ਨੂੰ ਵਿਸ਼ਰਾਮ ਕਰੇਗਾ।

ਮੀਰੀ ਪੀਰੀ ਮਾਰਚ 29 ਜੁਲਾਈ ਨੂੰ ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ ਸਹਿਰ ਡਰੋਲੀ ਭਾਈ ਤੋ ਦਾਰਾਪੁਰ ਰਾਂਹੀ ਤਲਵੰਡੀ ਭਾਈ ਰਾਂਹੀ ਗੁਰਦਵਾਰਾ ਜਾਮਨੀ ਸਾਹਿਬ ਬਾਜੀਦਪੁਰ ਨੂੰ ਰਵਾਨਾ ਹੋਵੇਗਾ। ਹਰਮੇਲ ਸਿੰਘ ਨੇ ਸਮੂਹ ਮੈਬਰਾਂ ਨੂੰ ਅਪੀਲ ਕੀਤੀ ਕਿ ਉਹ 28 ਜੁਲਾਈ ਨੂੰ ਖਾਲਸਾ ਮਾਰਚ ਦੇ ਸਵਾਗਤ ਲਈ ਵਿਸ਼ਵਕਰਮਾ ਭਵਨ ਪੁੱਜਕੇ ਗੁਰੂ ਸਾਹਿਬਾਂ ਦਾ ਆਸ਼ੀਰਵਾਦ ਤੇ ਬਖਸਿਸ ਪ੍ਰਾਪਤ ਕਰਨ। ਇਸ ਮੀਟਿੰਗ ਵਿਚ ਰਾਜਾ ਸਿੰਘ ਭਾਰਤਵਾਲੇ, ਚੰਮਕੌਰ ਸਿੰਘ ਝੰਡੇਆਣਾ, ਮਾਸਟਰ ਇੰਦਰਜੀਤ ਸਿੰਘ ਤੇ ਪਿ੍ਤਪਾਲ ਸਿੰਘ ਓੰਕਾਰਵਾਲੇ ਸ ਸਾਬਕਾ ਪ੍ਰਧਾਨ, ਸੋਹਣ ਸਿੰਘ ਸੱਗੂ ਸਰਪ੍ਰਸਤ, ਚਰਨਜੀਤ ਸਿੰਘ ਝੰਡੇਆਣਾ, ਨਰਿੰਦਰਪਾਲ ਸਿੰਘ ਸਹਾਰਨ, ਬਚਿੱਤਰ ਸਿੰਘ ਕਲਸੀ, ਗੁਰਨਾਮ ਸਿੰਘ ਲੱਵਲੀ, ਹਾਕਮ ਸਿੰਘ ਖੋਸਾ, ਭਾਈ ਚੰਮਕੌਰ ਸਿੰਘ, ਸੁਰਿੰਦਰ ਸਿੰਘ ਭੁਲਰ, ਸੇਵਕ ਸਿੰਘ ਜੇ ਈ,ਬਲਦੇਵ ਸਿੰਘ ਭਾਰਤਵਾਲੇ, ਨਛੱਤਰ ਸਿੰਘ , ਸ਼ਰਨਜੀਤ ਸਿੰਘ ਜੰਡੂ,ਨਾਇਬ ਸਿੰਘ ਬਿੱਟੂ,ਕਰਮ ਸਿੰਘ ਜੰਡੂ,ਗੁਰਬਖਸ ਸਿੰਘ, ਮਲਕੀਤ ਸਿੰਘ ਖੋਸਾ, ਸਤਵੀਰ ਸਿੰਘ ਖੀਵਾ, ਜੋਗਿੰਦਰ ਸਿੰਘ ਕੋਕਰੀ, ਗੁਰਜੰਟ ਸਿੰਘ ਤੇ ਗਿਆਨ ਸਿੰਘ ਸਾਬਕਾ ਜਿਲ੍ਹਾ ਲੋਕ ਸੰਪਰਕ ਅਫਸਰ ਸਾਮਲ ਹੋਏ ।

Share this content:

Post Comment