Loading Now

ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫ਼ੌਜ ਸਮਾਨ ਦੀ ਖਰੀਦ ਲਈ 2.12 ਲੱਖ ਕਰੋੜ ਦੀ ਦਿੱਤੀ ਮਨਜ਼ੂਰ

ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫ਼ੌਜ ਸਮਾਨ ਦੀ ਖਰੀਦ ਲਈ 2.12 ਲੱਖ ਕਰੋੜ ਦੀ ਦਿੱਤੀ ਮਨਜ਼ੂਰ

ਨਵੀਂ ਦਿੱਲੀ, 27 ਅਕਤੂਬਰ – ਰੱਖਿਆ ਮੰਤਰਾਲੇ ਨੇ ਅੱਜ 2.12 ਲੱਖ ਕਰੋੜ ਰੁਪਏ ਦੀ ਲਾਗਤ ਨਾਲ ਫ਼ੌਜੀ ਸਾਜ਼ੋ-ਸਾਮਾਨ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਨ੍ਹਾਂ ’ਚ ਹਲਕੇ ਬਹੁ-ਮੰਤਵੀ ਹੈਲੀਕਾਪਟਰ ਅਤੇ ਲੰਮੀ ਦੂਰੀ ਦੀ ਕਾਮੀਕੇਜ਼ ਡਰੋਨ ਪ੍ਰਣਾਲੀ ਵੀ ਸ਼ਾਮਲ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠਲੀ ਰੱਖਿਆ ਖਰੀਦ ਕੌਂਸਲ (ਡੀ ਏ ਸੀ) ਨੇ ਖਰੀਦ ਦੀਆਂ ਤਜਵੀਜ਼ਾਂ ਨੂੰ ਮਨਜ਼ੂਰੀ ਦਿੱਤੀ ਹੈ।ਰੱਖਿਆ ਮੰਤਰਾਲੇ ਅਨੁਸਾਰ ਭਾਰਤੀ ਸੈਨਾ ਲਈ ਭਾਰੀ ਵਾਹਨ, ‘ਸੈਲਫ-ਪ੍ਰੋਪੈਲਡ ਟਰੈਕਡ ਗੰਨ ਸਿਸਟਮ’, ਬਹੁ-ਮੰਤਵੀ ਹਲਕੇ ਹੈਲੀਕਾਪਟਰ, ਬਹੁਤ ਘੱਟ ਦੂਰੀ ਦੀ ਹਵਾਈ ਰੱਖਿਆ ਪ੍ਰਣਾਲੀ ਅਤੇ ਮਨੁੱਖ ਰਹਿਤ ਜਵਾਬੀ ਹਵਾਈ ਪ੍ਰਣਾਲੀ (ਸੀ-ਯੂ ਏ ਐੱਸ) ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਹੈ। ਰੱਖਿਆ ਖਰੀਦ ਕੌਂਸਲ ਨੇ ਸੈਨਾ ਲਈ ਇੱਕ ਹੋਰ ਮਨੁੱਖ ਰਹਿਤ ਹਵਾਈ ਪ੍ਰਣਾਲੀ, ਮਨੁੱਖ ਰਹਿਤ ਟੋਹੀ ਹਵਾਈ ਜਹਾਜ਼, ਏਕੀਕ੍ਰਿਤ ਨਿਗਰਾਨੀ ਤੇ ਹਮਲਾ ਪ੍ਰਣਾਲੀਆਂ ਅਤੇ ਲੰਮੀ ਦੂਰੀ ਦੀ ਕਾਮੀਕੇਜ਼ ਡਰੋਨ ਪ੍ਰਣਾਲੀ ਦੀ ਖਰੀਦ ਨੂੰ ਵੀ ਮਨਜ਼ੂਰੀ ਦਿੱਤੀ ਹੈ। ਭਾਰਤੀ ਜਲ ਸੈਨਾ ਲਈ ‘ਐਕਟਿਵ ਔਫਬੋਰਡ ਡਿਕੋਇ ਸਿਸਟਮ’ ਅਤੇ ਹੋਰ ਅਹਿਮ ਉਪਕਰਨਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ’ਚੋਂ ਤਕਰੀਬਨ 82 ਫ਼ੀਸਦ ਖਰੀਦ ਭਾਰਤੀ ਸਨਅਤ ਤੋਂ ਕੀਤੀ ਜਾਵੇਗੀ।

ਰੱਖਿਆ ਮੰਤਰਾਲੇ ਨੇ ਕਿਹਾ ਕਿ ਬਹੁ-ਮੰਤਵੀ ਹਲਕੇ ਹੈਲੀਕਾਪਟਰ ਦੀ ਵਰਤੋਂ ਥਲ ਸੈਨਾ ਅਤੇ ਹਵਾਈ ਸੈਨਾ ਦੋਵਾਂ ਵੱਲੋਂ ਕਈ ਤਰ੍ਹਾਂ ਦੇ ਮਕਸਦਾਂ ਲਈ ਕੀਤੀ ਜਾਵੇਗੀ, ਜਿਨ੍ਹਾਂ ਵਿੱਚ ਜਾਸੂਸੀ ਅਤੇ ਨਿਗਰਾਨੀ ਕਰਨਾ, ਜੰਗ ’ਚ ਮਦਦ, ਸੈਨਿਕਾਂ ਦੀ ਭਾਲ ਅਤੇ ਬਚਾਅ, ਮਾਨਵਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ ਸ਼ਾਮਲ ਹਨ। ਮੰਤਰਾਲੇ ਅਨੁਸਾਰ ਬਹੁਤ ਘੱਟ ਦੂਰੀ ਦੀ ਹਵਾਈ ਰੱਖਿਆ ਪ੍ਰਣਾਲੀ ਨਵੀਂ ਪੀੜ੍ਹੀ ਦੇ ਛੋਟੇ ਪੈਮਾਨੇ ਦੇ ਹਵਾਈ ਖ਼ਤਰਿਆਂ ਨਾਲ ਨਜਿੱਠੇਗੀ, ਜਦਕਿ ਮਨੁੱਖ ਰਹਿਤ ਜਵਾਬੀ ਹਵਾਈ ਪ੍ਰਣਾਲੀ ਆਧੁਨਿਕ ਜੰਗ ਦੇ ਖੇਤਰ ਵਿੱਚ ਟੈਂਕਾਂ ਦੀ ਸੁਰੱਖਿਆ ਯਕੀਨੀ ਬਣਾਏਗੀ। ਜਾਸੂਸੀ ਅਤੇ ਡਰੋਨ ਪ੍ਰਣਾਲੀਆਂ ਭਾਰਤੀ ਸੈਨਾ ਦੀ ਨਿਗਰਾਨੀ ਅਤੇ ਨਿਸ਼ਾਨਾ ਬਣਾਉਣ ਦੀਆਂ ਸਮਰੱਥਾਵਾਂ ਨੂੰ ਹੋਰ ਬਿਹਤਰ ਬਣਾਉਣਗੀਆਂ।

Share this content:

Post Comment