Loading Now

ਭਾਰਤ ਨੇ ਰੂਸੀ ਕੰਪਨੀ ਨਾਲ ਕੀਤੇ ਰੱਖਿਆ ਸਮਝੌਤੇ

ਭਾਰਤ ਨੇ ਰੂਸੀ ਕੰਪਨੀ ਨਾਲ ਕੀਤੇ ਰੱਖਿਆ ਸਮਝੌਤੇ

ਨਵੀਂ ਦਿੱਲੀ, 28 ਮਾਰਚ – ਭਾਰਤ ਨੇ ਰੱਖਿਆ ਖੇਤਰ ਵਿਚ ਅਪਣੀਆਂ ਸੱਭ ਤੋਂ ਵੱਡੀਆਂ ਖਰੀਦਾਂ ’ਚੋਂ ਇਕ, 2.38 ਲੱਖ ਕਰੋੜ ਰੁਪਏ ਦੀ ਫ਼ੌਜੀ ਖਰੀਦ ਨੂੰ ਮਨਜ਼ੂਰੀ ਦਿਤੀ ਹੈ। ਇਸ ਵਿਚ ਰੂਸ ਤੋਂ ਪੰਜ ਨਵੇਂ ਐੱਸ-400 ਮਿਜ਼ਾਈਲ ਸਿਸਟਮ, 60 ਮਿਡੀਅਮ ਟਰਾਂਸਪੋਰਟ ਜਹਾਜ਼ ਅਤੇ ਹੋਰ ਕਈ ਪਲੇਟਫਾਰਮ ਸ਼ਾਮਲ ਹਨ। ਇਹ ਫੈਸਲਾ ਰੱਖਿਆ ਖਰੀਦ ਕੌਂਸਲ (ਡੀ.ਏ.ਸੀ.) ਦੀ ਮੀਟਿੰਗ ਵਿਚ ਲਿਆ ਗਿਆ, ਜਿਸ ਦੀ ਅਗਵਾਈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ।

ਰੱਖਿਆ ਮੰਤਰਾਲੇ ਦੇ ਬਿਆਨ ਅਨੁਸਾਰ, ‘‘ਐੱਸ-400 ਸਿਸਟਮ ਦੁਸ਼ਮਣ ਦੇ ਲੰਬੀ ਦੂਰੀ ਵਾਲੇ ਹਵਾਈ ਹਮਲਿਆਂ ਨੂੰ ਨਾਕਾਮ ਕਰਨ ਵਿਚ ਮਦਦਗਾਰ ਹੋਵੇਗਾ, ਜਦਕਿ ਨਵੇਂ ਟਰਾਂਸਪੋਰਟ ਜਹਾਜ਼ ਫ਼ੌਜ ਦੀ ਰਣਨੀਤਿਕ ਅਤੇ ਕਾਰਗੁਜ਼ਾਰੀ ਲੋੜਾਂ ਨੂੰ ਪੂਰਾ ਕਰਨਗੇ। ਇਸ ਫੈਸਲੇ ਨਾਲ ਭਾਰਤੀ ਹਵਾਈ ਫ਼ੌਜ ਅਪਣੇ ਪੁਰਾਣੇ ਏ.ਐਨ.-32 ਅਤੇ ਆਈ.ਐਲ.-76 ਜਹਾਜ਼ਾਂ ਦੀ ਥਾਂ ਨਵੇਂ ਜਹਾਜ਼ ਲਿਆਵੇਗੀ। ਸੂਤਰਾਂ ਮੁਤਾਬਕ, 12 ਜਹਾਜ਼ ਤਿਆਰ ਹਾਲਤ ਵਿਚ ਖਰੀਦੇ ਜਾਣਗੇ, ਜਦਕਿ 48 ਭਾਰਤ ਵਿਚ ਹੀ ਬਣਾਏ ਜਾਣਗੇ। ਇਕ ਅਧਿਕਾਰੀ ਨੇ ਕਿਹਾ, ‘‘ਇਹ ਖਰੀਦ ਭਾਰਤ ਦੀ ਰੱਖਿਆ ਸਮਰੱਥਾ ਨੂੰ ਨਵੀਂ ਉਚਾਈਆਂ ’ਤੇ ਲੈ ਜਾਵੇਗੀ ਅਤੇ ਫ਼ੌਜ ਨੂੰ ਆਧੁਨਿਕ ਤਕਨੀਕ ਨਾਲ ਲੈਸ ਕਰੇਗੀ।

Share this content:

Post Comment