Loading Now

ਭਾਜਪਾ ਕਾਰਪੋਰੇਟਾਂ ਦੀਆਂ ਤਿਜੌਰੀਆ ਭਰ ਰਹੀ : ਅਮਰਜੀਤ ਕੌਰ

ਭਾਜਪਾ ਕਾਰਪੋਰੇਟਾਂ ਦੀਆਂ ਤਿਜੌਰੀਆ ਭਰ ਰਹੀ : ਅਮਰਜੀਤ ਕੌਰ

ਕਰਨਾਲ, 24 ਜੂਨ – ਇੱਥੇ ਭਾਰਤੀ ਕਮਿਊਨਿਸਟ ਪਾਰਟੀ ਦੀ ਹਰਿਆਣਾ ਇਕਾਈ ਦੀ ਸੂਬਾ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਪਾਰਟੀ ਦੇ ਸੀਨੀਅਰ ਆਗੂ ਧਰਮਪਾਲ ਸਿੰਘ ਚੌਹਾਨ ਨੇ ਕੀਤੀ।ਸੀ ਪੀ ਆਈ ਦੇ ਸੂਬਾ ਸਕੱਤਰ ਦਰਿਆਓ ਸਿੰਘ ਕਸ਼ਅਪ ਨੇ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ। ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਸਕੱਤਰ ਅਤੇ ਏਟਕ ਦੀ ਜਨਰਲ ਸਕੱਤਰ ਅਮਰਜੀਤ ਕੌਰ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਉਨ੍ਹਾ ਮੌਜੂਦਾ ਹਾਲਾਤ ‘ਤੇ ਵਿਸਥਾਰ ਨਾਲ ਚਰਚਾ ਕੀਤੀ।ਉਨ੍ਹਾ ਕਿਹਾ ਕਿ ਭਾਜਪਾ ਸਰਕਾਰ ਨਿੱਜੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰ ਕੇ ਸਰਵਜਨਕ ਖੇਤਰ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਕਾਰਪੋਰੇਟਾਂ ਨੂੰ ਹੋਰ ਧਨਾਢ ਕਰਨ ਲਈ ਕੌਡੀਆਂ ਦੇ ਭਾਅ ਵੇਚ ਰਹੀ ਹੈ। ਇਹ ਵਰਤਾਰਾ ਦੇਸ਼ ਅੰਦਰ ਬੇਰੁਜ਼ਗਾਰੀ ਦਾ ਕਾਰਨ ਬਣ ਰਿਹਾ ਹੈ। ਮੱਧ ਏਸ਼ੀਆ ਦੀ ਗੱਲ ਕਰਦਿਆਂ ਅਮਰਜੀਤ ਕੌਰ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦੇ ਧੱਕੜਸ਼ਾਹੀ ਵਤੀਰੇ ਕਾਰਨ ਸ਼ਾਂਤੀ ਬਹਾਲ ਨਹੀਂ ਹੋ ਰਹੀ।

ਸੇ ਕਾਰਨ ਪੈਟਰੋਲੀਅਮ ਪਦਾਰਥ ਮਹਿੰਗੇ ਹੋਣ ਕਰਕੇ ਮਹਿੰਗਾਈ ਸਿਖਰ ਛੋਹ ਰਹੀ ਹੈ।ਦੇਸ਼ ਲਈ ਲੋੜੀਂਦੇ ਮਸਲੇ ਹੱਲ ਕਰਨ ਦੀ ਬਜਾਏ ਆਰ ਐੱਸ ਐੱਸ ਧਾਰਮਿਕ ਅਤੇ ਜਾਤੀ ਮਸਲੇ ਪੈਦਾ ਕਰਕੇ ਆਪਸੀ ਜ਼ਹਿਰ ਫੈਲਾਉਣ ਦਾ ਕੰਮ ਕਰ ਰਹੀ ਹੈ।ਦੇਸ਼ ਦੇ ਲੋਕਾਂ ਨੂੰ ਦਰਪੇਸ਼ ਵੱਖ-ਵੱਖ ਮੁਸੀਬਤਾਂ ਦੇ ਹੱਲ ਲਈ ਭਾਰਤੀ ਕਮਿਊਨਿਸਟ ਪਾਰਟੀ ਕੌਮੀ ਪੱਧਰ ‘ਤੇ 6 ਤੋਂ 14 ਅਗਸਤ ਤੱਕ ਜਨ-ਸੰਪਰਕ ਮੁਹਿੰਮ ਚਲਾਏਗੀ।ਦਿੱਲੀ ਦੇ ਰਾਮ ਲੀਲ੍ਹਾ ਮੈਦਾਨ ਵਿੱਚ ਪਹਿਲੀ ਸਤੰਬਰ ਨੂੰ ਵਿਸ਼ਾਲ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਕਿਸਾਨਾਂ, ਮਜ਼ਦੂਰਾਂ, ਕਰਮਚਾਰੀਆਂ, ਵਿਦਿਆਰਥੀਆਂ ਤੇ ਔਰਤਾਂ ਵੱਲੋਂ ਚਲਾਏ ਜਾ ਰਹੇ ਅੰਦੋਲਨਾਂ ਦਾ ਪੂਰਨ ਸਮਰਥਨ ਕੀਤਾ ਗਿਆ। ਇੱਕ ਵੱਖਰੇ ਮਤੇ ਰਾਹੀਂ ਸੂਬੇ ਵਿੱਚ ਹੋ ਰਹੇ ਕਤਲ, ਲੁੱਟਮਾਰ ਅਤੇ ਅਗਵਾ ਦੀਆਂ ਵਾਰਦਾਤਾਂ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ।ਮੀਟਿੰਗ ਵਿੱਚ ਸੀ ਪੀ ਆਈ ਦੀ ਹਰਿਆਣਾ ਇਕਾਈ ਨੇ ਵਿਸ਼ਵਾਸ ਦਿਵਾਇਆ ਕਿ ਇੱਕ ਸਤੰਬਰ ਨੂੰ ਦਿੱਲੀ ਦੇ ਰਾਮ ਲੀਲ੍ਹਾ ਮੈਦਾਨ ਵਿੱਚ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿੱਚ ਹਰਿਆਣਾ ਤੋਂ ਪਾਰਟੀ ਦੇ ਹਜ਼ਾਰਾਂ ਕਾਰਕੁਨ ਸ਼ਾਮਲ ਹੋਣਗੇ।

Share this content:

Post Comment