ਭਗਤ ਗੁਰੂ ਰਵਿਦਾਸ ਜੀ ਦਾ 649ਵਾਂ ਜਨਮ ਉਤਸਵ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਪੂਰਨ ਸ਼ਰਧਾ ਸਤਿਕਾਰ ਨਾਲ ਮਨਾਇਆ
*ਹਲਵਾਰਾ ਏਅਰਪੋਰਟ ਦਾ ਉਦਘਾਟਨ ਪੰਜਾਬੀਆਂ ਲਈ ਸ਼ੁਭ ਸ਼ਗਨ
*ਡਾਕਟਰ ਮਨਮੋਹਨ ਸਿੰਘ ਨੇ ਸ਼ੁਰੂਆਤ ਕਰਕੇ ਅਤੇ ਸ਼੍ਰੀ ਮੋਦੀ ਨੇ ਨੇਪਰੇ ਚਾੜ੍ਹਕੇ ਸ਼ਲਾਘਾਯੋਗ ਕੰਮ ਕੀਤਾ- ਬਾਵਾ
*ਰਕਬਾ ਭਵਨ ਪਹੁੰਚੇ ਐਨ.ਆਰ.ਆਈ ਪ੍ਰਵਾਸੀ ਪੰਜਾਬੀਆਂ ਨੇ ਖੁਸ਼ੀਆਂ ਸਾਂਝੀਆਂ ਕਰਦੇ ਹੋਏ
*ਅੰਤਰਰਾਸ਼ਟਰੀ ਫਲਾਈਟਾਂ ਜਲਦੀ ਸ਼ੁਰੂ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ‘ਤੇ ਹੋਵੇ ਏਅਰਪੋਰਟ ਦਾ ਨਾਮ
ਮੁੱਲਾਂਪੁਰ ਦਾਖਾ, 4 ਫਰਵਰੀ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਸਰਪ੍ਰਸਤੀ ਹੇਠ ਭਗਤ ਗੁਰੂ ਰਵਿਦਾਸ ਜੀ ਦਾ 649ਵਾਂ ਜਨਮ ਉਤਸਵ ਪੂਰਨ ਸ਼ਰਧਾ ਸਤਿਕਾਰ ਨਾਲ ਮਨਾਇਆ
ਗਿਆ। ਇਸ ਸਮੇਂ ਕਨਵੀਨਰ ਫਾਊਂਡੇਸ਼ਨ ਬਲਦੇਵ ਬਾਵਾ, ਟਰੱਸਟੀ ਅਸ਼ਵਨੀ ਮਹੰਤ, ਸਰਪ੍ਰਸਤ ਸੁਰਜੀਤ ਸਿੰਘ ਲੋਟੇ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਨਿਰਮਲ ਸਿੰਘ ਗਰੇਵਾਲ ਯੂ.ਐੱਸ.ਏ, ਜਸਮੇਲ ਸਿੰਘ ਸਿੱਧੂ ਯੂ.ਐੱਸ.ਏ ਮੁੱਖ ਤੌਰ ‘ਤੇ ਹਾਜ਼ਰ ਸਨ। ਇਸ ਸਮੇਂ ਸ੍ਰੀ ਬਾਵਾ ਨੇ ਕਿਹਾ ਕਿ ਭਗਤ ਗੁਰੂ ਰਵਿਦਾਸ ਜੀ ਨੇ
ਕਿਰਤ ਨੂੰ ਸਨਮਾਨ ਦਿੱਤਾ ਜਿਨਾਂ ਦੀ ਬਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਿਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਸ਼ੋਭਿਤ ਕੀਤੀ। ਉਹਨਾਂ ਕਿਹਾ ਕਿ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੁੱਚੇ ਬਾਣੀਕਾਰਾਂ ਦੀ ਬਾਣੀ ਸਾਨੂੰ ਜਿੰਦਗੀ ਜਿਉਣ ਦਾ ਰਸਤਾ ਦਿਖਾਉਂਦੀ ਹੈ।
ਇਸ ਸਮੇਂ ਹਲਵਾਰਾ ਏਅਰਪੋਰਟ ਦੇ ਉਦਘਾਟਨ ਨੂੰ ਪੰਜਾਬੀਆਂ ਲਈ ਸ਼ੁਭ ਸ਼ਗਨ ਦੱਸਦਿਆਂ ਉਹਨਾਂ ਕਿਹਾ ਕਿ 19 ਸਾਲ ਪਹਿਲਾਂ ਡਾ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਹੁੰਦੇ ਏਅਰਪੋਰਟ ਦੇ ਪ੍ਰੋਜੈਕਟ ਦਾ ਆਰੰਭ ਹੋਇਆ ਜਦਕਿ ਅੱਜ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਘਾਟਨ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ। ਦੋਵੇਂ ਪ੍ਰਧਾਨ ਮੰਤਰੀ ਪ੍ਰਸ਼ੰਸ਼ਾ ਦੇ ਪਾਤਰ ਹਨ। ਉਹਨਾਂ ਇਸ ਸਮੇਂ ਅੰਤਰਰਾਸ਼ਟਰੀ ਫਲਾਈਟਾਂ ਜਲਦੀ ਸ਼ੁਰੂ ਕਰਨ ਅਤੇ ਕਾਰਗੋ ਦੀ ਸੇਵਾ ਜਲਦੀ ਆਰੰਭ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਇਹ ਕਿਸਾਨ, ਵਿਉਪਾਰੀ, ਪ੍ਰਵਾਸੀ ਪੰਜਾਬੀ ਐਨ.ਆਰ.ਆਈ ਲਈ ਵਿਸ਼ੇਸ਼ ਸੌਗਾਤ ਹੈ। ਹੁਣ ਪੰਜਾਬੀਆਂ ਲਈ ਦਿੱਲੀ ਅਤੇ ਵਿਦੇਸ਼ ਜਾਣਾ ਦੂਰ ਨਹੀਂ। ਇਸ ਸਮੇਂ ਬਾਵਾ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ‘ਤੇ ਹਲਵਾਰਾ ਏਅਰਪੋਰਟ ਦਾ ਨਾਮ ਰੱਖਣ ਦੀ ਮੰਗ ਕੀਤੀ।

ਇਸ ਸਮੇਂ ਬਾਵਾ ਨੇ ਦੱਸਿਆ ਕਿ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ 15 ਸਾਲ ਪਹਿਲਾਂ 500ਪੰਚਾਂ, ਸਰਪੰਚਾਂ ਤੋਂ ਮਤੇ ਹਸ਼ਤਾਖਰ ਕਰਵਾਕੇ ਪ੍ਰਧਾਨ ਮੰਤਰੀ, ਹਵਾਬਾਜੀ ਮੰਤਰੀ ਅਤੇ ਮੁੱਖ ਮੰਤਰੀ ਨੂੰ ਪੱਤਰ ਭੇਜੇ ਸਨ ਕਿ ਜਲਦੀ ਹਵਾਈ ਅੱਡਾ ਬਣ ਕੇ ਤਿਆਰ ਹੋਵੇ ਅਤੇ ਇਸ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ‘ਤੇ ਰੱਖਿਆ ਜਾਵੇ। ਉਹਨਾਂ ਕਿਹਾ ਕਿ ਅਸੀਂ ਫਾਊਂਡੇਸ਼ਨ ਦੇ ਅਹੁਦੇਦਾਰਾਂ, ਸਰਪੰਚ ਹਰਪ੍ਰੀਤ ਸਿੰਘ ਸਿੱਧਵਾਂ ਖੁਰਦ, ਸਰਪੰਚ ਜਗਦੀਪ ਸਿੰਘ ਬਿੱਟੂ, ਸਰਪੰਚ ਬਲਬੀਰ ਸਿੰਘ ਦਾ ਵੀ ਵਿਸ਼ੇਸ਼ ਸਨਮਾਨ ਕਰ ਰਹੇ ਹਾਂ ਜਿਨਾਂ ਦੀ ਮਿਹਨਤ ਰੰਗ ਲਿਆਈ ਹੈ। ਇਸ ਸਮੇਂ ਡਾ. ਗੁਰਪਾਲ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਇਸ ਸਮੇਂ ਸਰਪੰਚ ਜਗਦੀਪ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ਅਤੇ ਉਹਨਾਂ ਮਿਠਿਆਈਆਂ ਵੰਡ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ।
ਇਸ ਸਮੇਂ ਅਮਰੀਕਾ ਤੋਂ ਗੁਰਮੀਤ ਸਿੰਘ ਗਿੱਲ, ਬਹਾਦਰ ਸਿੰਘ ਸਿੱਧੂ, ਤਲਵਿੰਦਰ ਘੁਮਾਣ ਰਾਜਭਿੰਦਰ ਬਿਦੇਸ਼ਾ ਨੇ ਵੀ ਵਿਸ਼ੇਸ਼ ਤੌਰ ‘ਤੇ ਵਧਾਈ ਦਿੱਤੀ। ਇਸ ਸਮੇਂ ਬਾਵਾ ਨੇ ਦੱਸਿਆ ਕਿ ਉੱਘੇ ਕਿਸਾਨ ਨੇਤਾ ਮਹਿੰਦਰ ਸਿੰਘ ਮੋਹੀ ਨੇ ਮੁਨੀਸ਼ ਤਿਵਾੜੀ ਦੇ ਐਮ.ਪੀ ਹੋਣ ਸਮੇਂ ਹਵਾਈ ਅੱਡੇ ਲਈ ਕਿਸਾਨ ਸਾਥੀਆਂ ਨੂੰ ਨਾਲ ਲਿਜਾਕੇ ਮੈਮੋਰੰਡਮ ਦਿੱਤਾ ਸੀ ਤਾਂ ਕਿ ਕਿਸਾਨੀ ਨੂੰ ਪ੍ਰਫੁੱਲਤ ਕਰਨ ਲਈ ਹਵਾਈ ਅੱਡੇ ਦਾ ਮਹੱਤਵਪੂਰਨ ਰੋਲ ਅਦਾ ਹੋਵੇ। ਇਸ ਸਮੇਂ ਕੈਪਟਨ ਲਾਲ ਸਿੰਘ ਅਕਾਲਗੜ੍ਹ, ਸਤਿਨਾਮ ਸਿੰਘ ਅਕਾਲਗੜ੍ਹ, ਗੁਰਦੇਵ ਸਿੰਘ ਐਤੀਆਣਾ, ਸ਼ਿੰਦਰ ਕੌਰ ਬਾਵਾ ਮਾਣੂਕੇ ਜਨਰਲ ਸਕੱਤਰ ਬੈਰਾਗੀ ਮਹਾਮੰਡਲ, ਜਗਜੀਵਨ ਸਿੰਘ ਗਰੀਬ, ਪਰਮਵੀਰ ਸਿੰਘ ਰਕਬਾ, ਹਰਵਿੰਦਰ ਕੌਰ ਸਿੱਧੂ, ਰਾਕੇਸ਼ ਗੋਇਲ, ਗੁਰਨਾਮ ਸਿੰਘ ਕਲੇਰ, ਬਿੱਟੂ ਬਾਵਾ, ਰਮਨ ਬਾਵਾ ਆਦਿ ਹਾਜ਼ਰ ਸਨ।
Share this content:


Post Comment