ਬੈਂਕਾਂ ਦੇ ਚੈਕ ‘ਚ ਹੋਣ ਜਾ ਰਿਹੈ ਹਨ ਵੱਡਾ ਬਦਲਾਅ
ਨਵੀਂ ਦਿੱਲੀ, 3 ਅਕਤੂਬਰ – ਅੱਜ ਵੀ ਅਸੀਂ ਕਈ ਵੱਡੇ ਲੈਣ-ਦੇਣ ਬੈਂਕ ਚੈੱਕ ਜ਼ਰੀਏ ਹੀ ਪੂਰੇ ਕਰਦੇ ਹਾਂ। ਇਸ ਲਈ ਇਹ ਸਾਡੀ ਜ਼ਰੂਰਤ ਬਣਿਆ ਹੋਇਆ ਹੈ। ਪਰ ਇਸ ਵਿਚ ਇਕ ਸਮੱਸਿਆ ਇਹ ਹੈ ਕਿ ਬੈਂਕ ਚੈੱਕ ਪਾਸ ਹੋਣ ਵਿਚ ਕਈ ਦਿਨ ਲੱਗ ਜਾਂਦੇ ਹਨ। ਇਸੇ ਕਾਰਨ ਲੋਕ ਪੈਸਾ ਟਰਾਂਸਪਰ ਕਰਨ ਲਈ ਹੋਰ ਬਦਲਾਂ ਦੀ ਭਾਲ ਕਰਨ ਲੱਗਦੇ ਹਨ।
ਪਰ ਹੁਣ ਤੁਹਾਨੂੰ ਬੈਂਕ ਚੈੱਕ ਪਾਸ ਹੋਣ ਲਈ ਕਈ ਦਿਨਾਂ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਰਿਜ਼ਰਵ ਬੈਂਕ ਆਫ ਇੰਡੀਆ (RBI) ਕੱਲ੍ਹ, 4 ਅਕਤੂਬਰ ਤੋਂ ਚੈੱਕ ਕਲੀਅਰਿੰਗ ਦਾ ਨਵਾਂ ਸਿਸਟਮ ਸ਼ੁਰੂ ਕਰਨ ਜਾ ਰਿਹਾ ਹੈ। ਹੁਣ ਬੈਚ ਪ੍ਰੋਸੈੱਸ ਨੂੰ ਹਟਾ ਕੇ ਕੰਟੀਨਿਊਅਸ ਕਲੀਅਰਿੰਗ ਐਂਡ ਸੈਟਲਮੈਂਟ ਆਨ ਰੀਅਲਾਈਜ਼ੇਸ਼ਨ ਲਾਗੂ ਕੀਤਾ ਜਾਵੇਗਾ।
ਦੋ ਘੰਟਿਆਂ ‘ਚ ਚੈੱਕ ਕਿਵੇਂ ਹੋਵੇਗਾ ਕਲੀਅਰ?
ਆਰਬੀਆਈ ਦੇ ਇਸ ਨਵੇਂ ਨਿਯਮ ਨੂੰ ਦੋ ਪੜਾਵਾਂ ‘ਚ ਲਾਗੂ ਕੀਤਾ ਜਾਵੇਗਾ:
ਪਹਿਲੇ ਪੜਾਅ ‘ਚ ਕੱਲ੍ਹ 4 ਅਕਤੂਬਰ ਤੋਂ 3 ਜਨਵਰੀ 2026 ਤਕ ਸਾਰੇ ਬੈਂਕਾਂ ਨੂੰ ਸ਼ਾਮ 7 ਵਜੇ ਤਕ ਚੈੱਕ ਕਲੀਅਰ ਜਾਂ ਰਿਜੈਕਟ ਕਰਨੇ ਹੋਣਗੇ। ਜੇਕਰ ਬੈਂਕ ਅਜਿਹਾ ਨਹੀਂ ਕਰਦੇ ਤਾਂ ਇਸਨੂੰ ਕਲੀਅਰ ਮੰਨਿਆ ਜਾਵੇਗਾ। ਦੂਜੇ ਪੜਾਅ ‘ਚ ਸਾਰੇ ਬੈਂਕਾਂ ਨੂੰ 3 ਜਨਵਰੀ 2026 ਤੋਂ ਬੈਂਕ ਚੈੱਕ ਕਲੀਅਰ ਜਾਂ ਰਿਜੈਕਟ ਕਰਨ ਲਈ ਸਿਰਫ 3 ਘੰਟੇ ਦਾ ਸਮਾਂ ਮਿਲੇਗਾ। ਜੇਕਰ ਸਵੇਰੇ 10 ਵਜੇ ਚੈੱਕ ਭੇਜਿਆ ਗਿਆ ਹੈ, ਤਾਂ ਦੁਪਹਿਰ 2 ਵਜੇ ਤਕ ਇਸਨੂੰ ਕਲੀਅਰ ਕਰਨਾ ਪਵੇਗਾ। ਹੁਣ ਜਾਣਦੇ ਹਾਂ ਕਿ ਇਹ ਨਵਾਂ ਸਿਸਟਮ ਗਾਹਕਾਂ ਲਈ ਕੀ ਫਾਇਦਾ ਦੇ ਸਕਦਾ ਹੈ।
ਗਾਹਕਾਂ ਨੂੰ ਕੀ ਫਾਇਦਾ ਮਿਲੇਗਾ?
– ਉਨ੍ਹਾਂ ਕੋਲ ਪਹਿਲਾਂ ਹੀ ਪੈਸੇ ਪਹੁੰਚ ਜਾਣਗੇ।
– ਕਈ ਕਾਰੋਬਾਰੀ ਜੋ ਚੈੱਕ ਦੀ ਵਰਤੋਂ ਕਰਦੇ ਹਨ, ਉਹ ਜਲਦੀ ਭੁਗਤਾਨ ਕਰ ਸਕਣਗੇ।
– ਚੈੱਕ ਸਟੇਟਸ ਦੇਖਣਾ ਆਸਾਨ ਹੋ ਜਾਵੇਗਾ।
– ਇਸ ਦੌਰਾਨ ਗਾਹਕ ਨੂੰ ਚੈੱਕ ਕਲੀਅਰ ਹੋਣ ਤਕ ਬੈਂਕਾਂ ਨਾਲ ਸੰਪਰਕ ‘ਚ ਰਹਿਣਾ ਪਵੇਗਾ।
Share this content:



Post Comment