Loading Now

ਫਿਲਮ ਸਮੀਖਿਆ/ਪਰਵਿੰਦਰਜੀਤ ਸਿੰਘ

ਫਿਲਮ ਸਮੀਖਿਆ/ਪਰਵਿੰਦਰਜੀਤ ਸਿੰਘ

ਸਾਹਿਬ ਸੇਖੋਂ ਪ੍ਰੋਡਕਸ਼ਨਜ਼ ਵੱਲੋਂ ਨਿਰਮਿਤ ਐੱਚ ਐੱਸ ਬੀ ਮੋਸ਼ਨ ਪਿਕਚਰਜ਼ ਦੀ ਪੇਸ਼ਕਸ਼ ਲਘੂ ਫ਼ਿਲਮ “ਲੇਖ ਮੇਰੇ ਨੇ ਬੰਜਰ ਧਰਤੀ” ਪੇਂਡੂ ਪੰਜਾਬ ਦੇ ਕੌੜੇ ਸੱਚ ਨੂੰ ਪਰਦੇ ‘ਤੇ ਲਿਆਉਣ ਦੀ ਇੱਕ ਇਮਾਨਦਾਰ ਕੋਸ਼ਿਸ਼ ਹੈ।

Pic-5 ਫਿਲਮ ਸਮੀਖਿਆ/ਪਰਵਿੰਦਰਜੀਤ ਸਿੰਘ

ਕਹਾਣੀ ਇੱਕ ਅਜਿਹੀ ਲੜਕੀ ਦੀ ਜ਼ਿੰਦਗੀ ‘ਤੇ ਕੇਂਦਰਿਤ ਹੈ ਜੋ ਬਚਪਨ ਤੋਂ ਲੈ ਕੇ ਮੌਤ ਤੱਕ ਸਿਰਫ਼ ਜ਼ੁਲਮ, ਤਨਹਾਈ ਅਤੇ ਧੋਖੇ ਦਾ ਸਾਹਮਣਾ ਕਰਦੀ ਹੈ। ਫਿਲਮ ਦਾ ਮੂਲ ਵਿਸ਼ਾ ਮਜ਼ਬੂਤ ,ਬਹੁਤ ਭਾਰੀ ਤੇ ਸੰਵੇਦਨਸ਼ੀਲ ਹੈ—ਇਸ ਵਿੱਚ ਸਮਾਜਕ ਸੱਚਾਈ, ਪੇਂਡੂ ਦਰਦ, ਨਸ਼ਿਆਂ ਦੀ ਮਾਰ, ਔਰਤਾਂ ਨਾਲ ਜ਼ੁਲਮ ਵਰਗੇ ਤੱਤ ਹਨ।

Pic-3 ਫਿਲਮ ਸਮੀਖਿਆ/ਪਰਵਿੰਦਰਜੀਤ ਸਿੰਘ

ਨਸ਼ੇ (ਚਿੱਟੇ), ਦਾਜ, ਘਰੇਲੂ ਹਿੰਸਾ, ਅਤੇ ਪਿਤ੍ਰਸੱਤਾ ਦੀ ਕੜਵੀ ਹਕੀਕਤ ਦਾ ਵਰਣਨ ਹੈ।

Pic-2-1 ਫਿਲਮ ਸਮੀਖਿਆ/ਪਰਵਿੰਦਰਜੀਤ ਸਿੰਘ

ਕਿਰਦਾਰ ਆਪਣੇ ਰੋਲ ਨੂੰ ਕੁਦਰਤੀ ਢੰਗ ਨਾਲ ਨਿਭਾਉਂਦੇ ਹਨ ਅਤੇ ਛੋਟੀ ਮਾਸੂਮ ਬੱਚੀ ਦਾ ਕਿਰਦਾਰ ਡੂੰਘੀ ਛਾਪ ਛੱਡਦਾ ਹੈ।

pic-1-1 ਫਿਲਮ ਸਮੀਖਿਆ/ਪਰਵਿੰਦਰਜੀਤ ਸਿੰਘ

ਫਿਲਮ ’ਚ ਵਰਤੀ ਮੁਹਾਵਰੇਦਾਰ ਭਾਸ਼ਾ ਅਤੇ ਪੇਂਡੂ ਸਥਾਨਕ ਰੰਗਣ ਕਾਬਿਲ-ਏ-ਤਾਰੀਫ਼ ਹੈ। ਫਿਲਮ ਦੀ ਕਹਾਣੀ ਦੁਖੀ ਔਰਤ ਦੇ ਜੀਵਨ ਵਿਚਲੇ ਦੁੱਖਾਂ ਦਾ ਬਿਆਨ ਕਰਦੀ ਹੈ। ਫਿਲਮ ਦਾ ਮਕਸਦ ਵਧੀਆ ਹੈ ਅਤੇ ਸਮਾਜਕ ਮਸਲੇ ਗੰਭੀਰ ਹਨ।

Pic-6 ਫਿਲਮ ਸਮੀਖਿਆ/ਪਰਵਿੰਦਰਜੀਤ ਸਿੰਘ

ਫਿਲਮ ਆਪਣਾ ਪੂਰਾ ਪ੍ਰਭਾਵ ਛੱਡਣ ਵਿੱਚ ਸਫ਼ਲ ਹੈ। ਸਫ਼ਲ ਕਾਰੋਬਾਰੀ , ਗਾਇਕ ਅਤੇ ਵਧੀਆ ਇਨਸਾਨ ,ਪੰਜਾਬੀ ਨੂੰ ਮੁਹੱਬਤ ਕਰਨ ਵਾਲੇ ਐੱਚ.ਐੱਸ.ਭਜਨ ਅਤੇ ਫਿਲਮ ਦੀ ਸਮੁੱਚੀ ਟੀਮ ਨੂੰ ਚੰਗੀ ਫਿਲਮ ਦੇ ਨਿਰਮਾਣ ਲਈ ਬਹੁਤ ਬਹੁਤ ਮੁਬਾਰਕਾਂ।

Share this content:

Post Comment