Loading Now

ਪੰਜਾਬੀ ਦੇ ਪ੍ਰਸਿੱਧ ਵਿਦਵਾਨ ਅਤੇ ਭਾਸ਼ਾ ਵਿਗਿਆਨੀ ਹਰਬੰਸ ਸਿੰਘ ਧੀਮਾਨ ਦਾ ਦੇਹਾਂਤ

ਪੰਜਾਬੀ ਦੇ ਪ੍ਰਸਿੱਧ ਵਿਦਵਾਨ ਅਤੇ ਭਾਸ਼ਾ ਵਿਗਿਆਨੀ ਹਰਬੰਸ ਸਿੰਘ ਧੀਮਾਨ ਦਾ ਦੇਹਾਂਤ

ਸਮਾਣਾ, 25 ਜੂਨ – ਪੰਜਾਬੀ ਵਿਦਵਾਨ, ਭਾਸ਼ਾ ਵਿਗਿਆਨੀ ਅਤੇ ਲੇਖਕ ਹਰਬੰਸ ਸਿੰਘ ਧੀਮਾਨ ਦਾ ਮੰਗਲਵਾਰ ਰਾਤ ਨੂੰ ਇੱਥੋਂ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 73 ਸਾਲਾਂ ਦੇ ਸਨ। ਉਨ੍ਹਾਂ ਦੇ ਨਜ਼ਦੀਕੀ ਦੋਸਤ ਅਤੇ ਲੇਖਕ ਦਰਸ਼ਨ ਸਿੰਘ ਆਸ਼ਟ ਨੇ ਦੱਸਿਆ ਕਿ ਧੀਮਾਨ ਅਤੇ ਉਨ੍ਹਾਂ ਦੀ ਪਤਨੀ ਪਿਛਲੇ ਹਫ਼ਤੇ ਸਮਾਣਾ ਨੇੜੇ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਜਿਸ ਕਾਰ ਵਿੱਚ ਉਹ ਅਤੇ ਉਨ੍ਹਾਂ ਦੀ ਪਤਨੀ ਸਫ਼ਰ ਕਰ ਰਹੇ ਸਨ, ਉਹ ਹਾਈਵੇਅ ‘ਤੇ ਪਲਟ ਗਈ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਸ ਜੋੜੇ ਨੂੰ ਪਟਿਆਲਾ ਦੇ ਇੱਕ ਹਸਪਤਾਲ ਲਿਜਾਇਆ ਗਿਆ, ਜਿੱਥੇ ਹਾਦਸੇ ਦੇ ਇੱਕ ਹਫ਼ਤੇ ਬਾਅਦ ਧੀਮਾਨ ਨੇ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਦਮ ਤੋੜ ਦਿੱਤਾ। ਉਨ੍ਹਾਂ ਦੀ ਪਤਨੀ ਦੀ ਹਾਲਤ ਸਥਿਰ ਹੈ ਅਤੇ ਉਹ ਅਜੇ ਵੀ ਹਸਪਤਾਲ ਵਿੱਚ ਇਲਾਜ ਅਧੀਨ ਹਨ। ਵੰਡ ਤੋਂ ਛੇ ਸਾਲ ਬਾਅਦ 13 ਜਨਵਰੀ 1953 ਨੂੰ ਜਨਮੇ ਧੀਮਾਨ ਨੇ ਆਪਣੀ ਸਾਰੀ ਜ਼ਿੰਦਗੀ ਸਰਹੱਦਾਂ ਦੇ ਆਰ-ਪਾਰ ਸਾਹਿਤਕ ਅਤੇ ਭਾਸ਼ਾਈ ਪੁਲ ਬਣਾਉਣ ਵਿੱਚ ਬਿਤਾਈ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪੰਜਾਬੀ ਯੂਨੀਵਰਸਿਟੀ ਅਤੇ ਖੇਤਰੀ ਸਾਹਿਤਕ ਹਲਕਿਆਂ ਨਾਲ ਜੁੜੇ ਲੇਖਕਾਂ, ਭਾਸ਼ਾ ਕਾਰਕੁੰਨਾਂ ਅਤੇ ਅਕਾਦਮਿਕ ਮਾਹਿਰਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

Share this content:

Post Comment