ਪਿੰਡ ਲਾਲੇਆਣਾ ਵਾਸੀਆਂ ਨੇ ਭਾਈਚਾਰੇ ਦੀ ਕੀਤੀ ਮਿਸਾਲ ਕਾਇਮ
ਕੋਟਕਪੂਰਾ, 15 ਦਸੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡ ਲਾਲੇਆਣਾ ਵਾਸੀਆਂ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣ ਲੜ੍ਹ ਰਹੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਲਈ ਇੱਕ ਸਾਂਝਾ ਪੋਲਿੰਗ ਬੂਥ ਲਗਾਇਆ। ਪੰਜਾਬ ਵਿਧਾਨ ਸਭਾ ਦੇ ਸਪੀਕਰ ਸ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਪਿੰਡ ਲਾਲੇਆਣਾ ਵਾਸੀ ਇਸ ਉਪਰਾਲੇ ਲਈ ਵਧਾਈ ਦੇ ਪਾਤਰ ਹਨ।ਉਹਨਾਂ ਕਿਹਾ ਚੋਣ ਪ੍ਰਕਿਰਿਆ ਲੋਕਤੰਤਰੀ ਕਦਰਾਂ ਕੀਮਤਾਂ ਦਾ ਇੱਕ ਅਹਿਮ ਹਿੱਸਾ ਹੈ, ਇਸ ਵਿਚ ਹਿੱਸਾ ਲੈਣਾ ਹਰ ਇੱਕ ਵੋਟਰ ਦਾ ਮੁੱਢਲਾ ਫਰਜ਼ ਹੈ। ਸੰਧਵਾਂ ਨੇ ਕਿਹਾ ਦੂਜੇ ਪਿੰਡਾਂ ਦੇ ਵੋਟਰਾਂ ਨੂੰ ਇਸੇ ਤਰਾਂ ਪਿੰਡਾਂ ਵਿੱਚ ਭਾਈਚਾਰਕ ਸਾਂਝ ਬਣਾਈ ਰੱਖਣਾ ਜਰੂਰੀ ਹੈ। ਇਸ ਤਰਾਂ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਵਾਲੇ ਇਸ ਕਦਮ ਤੋਂ ਸਮੂਹ ਪੰਜਾਬ ਵਾਸੀਆਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ। ਸਪੀਕਰ ਨੇ ਪਿੰਡ ਵਿਚ ਪੁਜਕੇ ਪੋਲਿੰਗ ਬੂਥ ਤੇ ਸੇਵਾ ਕਰ ਰਹੇ ਪਿੰਡ ਵਾਸੀਆਂ ਵਧਾਈ ਦਿੱਤੀ।
Share this content:



Post Comment