Loading Now

ਪਿੰਡ ਲਾਲੇਆਣਾ ਵਾਸੀਆਂ ਨੇ ਭਾਈਚਾਰੇ ਦੀ ਕੀਤੀ ਮਿਸਾਲ ਕਾਇਮ

ਪਿੰਡ ਲਾਲੇਆਣਾ ਵਾਸੀਆਂ ਨੇ ਭਾਈਚਾਰੇ ਦੀ ਕੀਤੀ ਮਿਸਾਲ ਕਾਇਮ

ਕੋਟਕਪੂਰਾ, 15 ਦਸੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡ ਲਾਲੇਆਣਾ ਵਾਸੀਆਂ ਵੱਲੋਂ ਜ਼ਿਲ੍ਹਾ  ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣ ਲੜ੍ਹ ਰਹੇ ਸਾਰੀਆਂ  ਪਾਰਟੀਆਂ ਦੇ ਉਮੀਦਵਾਰਾਂ ਲਈ ਇੱਕ ਸਾਂਝਾ ਪੋਲਿੰਗ ਬੂਥ ਲਗਾਇਆ। ਪੰਜਾਬ ਵਿਧਾਨ ਸਭਾ ਦੇ ਸਪੀਕਰ  ਸ ਕੁਲਤਾਰ ਸਿੰਘ  ਸੰਧਵਾਂ ਨੇ ਕਿਹਾ ਪਿੰਡ ਲਾਲੇਆਣਾ ਵਾਸੀ ਇਸ ਉਪਰਾਲੇ ਲਈ ਵਧਾਈ ਦੇ ਪਾਤਰ ਹਨ।ਉਹਨਾਂ  ਕਿਹਾ ਚੋਣ ਪ੍ਰਕਿਰਿਆ ਲੋਕਤੰਤਰੀ ਕਦਰਾਂ ਕੀਮਤਾਂ ਦਾ ਇੱਕ ਅਹਿਮ ਹਿੱਸਾ ਹੈ, ਇਸ ਵਿਚ ਹਿੱਸਾ ਲੈਣਾ ਹਰ ਇੱਕ ਵੋਟਰ ਦਾ ਮੁੱਢਲਾ ਫਰਜ਼ ਹੈ। ਸੰਧਵਾਂ ਨੇ ਕਿਹਾ ਦੂਜੇ ਪਿੰਡਾਂ  ਦੇ ਵੋਟਰਾਂ ਨੂੰ ਇਸੇ ਤਰਾਂ ਪਿੰਡਾਂ ਵਿੱਚ ਭਾਈਚਾਰਕ ਸਾਂਝ ਬਣਾਈ ਰੱਖਣਾ  ਜਰੂਰੀ ਹੈ। ਇਸ ਤਰਾਂ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਵਾਲੇ ਇਸ ਕਦਮ ਤੋਂ ਸਮੂਹ ਪੰਜਾਬ ਵਾਸੀਆਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ। ਸਪੀਕਰ ਨੇ ਪਿੰਡ  ਵਿਚ ਪੁਜਕੇ ਪੋਲਿੰਗ ਬੂਥ ਤੇ ਸੇਵਾ ਕਰ ਰਹੇ ਪਿੰਡ  ਵਾਸੀਆਂ ਵਧਾਈ  ਦਿੱਤੀ।

Share this content:

Previous post

ਜ਼ਿਲ੍ਹਾ ਫ਼ਿਰੋਜ਼ਪੁਰ ਦੇ ਰਿਟਰਨਿੰਗ ਅਫਸਰਾਂ ਵੱਲੋਂ ਅਧਿਆਪਕਾਂ ‘ਤੇ ਐਫ਼.ਆਈ.ਆਰ. ਦਰਜ਼ ਕਰਨ ਦੇ ਹੁਕਮ ਤੁਰੰਤ ਵਾਪਸ ਲਏ ਜਾਣ : ਡੀ.ਟੀ.ਐੱਫ.ਫ਼ਿਰੋਜ਼ਪੁਰ 

Next post

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਕੁਲਦੀਪ ਕੌਰ ਭੁੱਲਰ ਦੇ ਨਾਵਲ ‘ਇਸਤਰੀ ਕਥਾ` ਦਾ ਲੋਕ-ਅਰਪਣ

Post Comment