ਪਲਾਹੀ ਵਿਖੇ ਦੋ ਦਿਨਾਂ ਹੋਲਾ ਮੁਹੱਲਾ ਲੰਗਰ ਸੰਪਨ

-ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਪੁੱਜੇ
ਫਗਵਾੜਾ, 3 ਮਾਰਚ (ਏ.ਡੀ.ਪੀ ਨਿਊਜ਼) – ਸ੍ਰੀ ਅਨੰਦਪੁਰ ਸਾਹਿਬ ਜਾ ਰਹੀਆਂ ਸੰਗਤਾਂ ਲਈ ਲਗਾਏ ਦੋ ਦਿਨਾਂ ਲੰਗਰ ਦੇ ਸੰਪਨ ਹੋਣ ਸਮੇਂ ਹੋਲਾ ਮੁਹੱਲਾ ਲੰਗਰ ਪ੍ਰਬੰਧਕ ਕਮੇਟੀ, ਪਲਾਹੀ ਦੇ ਸੱਦੇ ਉੱਤੇ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪਿੰਡ ਪਲਾਹੀ ਪੁੱਜੇ। ਉਹਨਾਂ ਦਾ ਸੰਗਤਾਂ ਵੱਲੋਂ ਸਿਰੋਪਾ ਪਾ ਕੇ ਸਨਮਾਨ ਕੀਤਾ ਗਿਆ। ਇਸ ਸਮੇਂ ਜਸਬੀਰ ਸਿੰਘ ਬਸਰਾ, ਮਨੋਹਰ ਸਿੰਘ ਸੱਗੂ, ਰਵੀਪਾਲ ਪੰਚ, ਸੁਖਵਿੰਦਰ ਸਿੰਘ ਸੱਲ, ਲਹਿੰਬਰ ਸਿੰਘ ਕੈਨੇਡਾ, ਰਵਿੰਦਰ ਸਿੰਘ ਸੱਗੂ ਪੰਚ, ਕੁਲਵਿੰਦਰ ਸਿੰਘ ਸੱਲ, ਲਖਵਿੰਦਰ ਸਿੰਘ ਬਸਰਾ ਯੂ.ਕੇ. ਅਤੇ ਵੱਡੀ ਗਿਣਤੀ ‘ਚ ਸੰਗਤ ਹਾਜ਼ਰ ਸੀ।
Share this content:

Post Comment