Loading Now

ਸਿਰੜ ਵਾਲੀ ਸਾਈਕਲ ਯਾਤਰਾ

ਸਿਰੜ ਵਾਲੀ ਸਾਈਕਲ ਯਾਤਰਾ

ਗੁਰੂ ਨਾਨਕ ਦੇਵ ਜੀ ਨੇ ਜਿੰਨੀਆਂ ਉਦਾਸੀਆਂ ਕੀਤੀਆਂ ਜਾਂ ਹੋਰ ਗੁਰੂ ਸਾਹਿਬਾਨ ਨੇ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਧਰਮ ਪ੍ਰਚਾਰ ਕੀਤਾ ਅਤੇ ਉੱਥੇ ਗੁਰਦੁਆਰੇ ਸਥਾਪਤ ਕੀਤੇ, ਉਨ੍ਹਾਂ ਸਾਰੇ ਗੁਰਦੁਆਰਿਆਂ ਨੂੰ ਜੇ ਕਿਸੇ ਨੇ ਬੜੀ ਹਿੰਮਤ ਅਤੇ ਦ੍ਰਿੜਤਾ ਨਾਲ ਸਾਈਕਲ ਯਾਤਰਾ ਰਾਹੀਂ 20000 ਮੀਲ ਦਾ ਸਫ਼ਰ ਤੈਅ ਕਰਕੇ ਕੀਤਾ ਤਾਂ ਉਹ ਸਨ ਭਾਈ ਧੰਨਾ ਸਿੰਘ•।

ਉਨ੍ਹਾਂ ਦਾ ਜਨਮ 1905 ਵਿਚ ਪਿੰਡ ਚਾਂਗਲੀ, ਡਾਕਘਰ ਘਨੌਰ, ਤਹਿਸੀਲ ਧੂਰੀ, ਜ਼ਿਲ੍ਹਾ ਸੰਗਰੂਰ ਵਿਚ ਭਾਈ ਸੁੰਦਰ ਸਿੰਘ ਦੇ ਘਰ ਹੋਇਆ ਸੀ। ਬਚਪਨ ’ਚ ਹੀ ਉਨ੍ਹਾਂ ਦੇ ਮਾਤਾ-ਪਿਤਾ ਦਾ ਦੇਹਾਂਤ ਹੋ ਗਿਆ ਸੀ ਤੇ ਉਨ੍ਹਾਂ ਦਾ ਪਾਲਣ-ਪੋਸ਼ਣ ਮਹਾਰਾਜਾ ਪਟਿਆਲਾ ਵੱਲੋਂ ਚਲਾਏ ਜਾ ਰਹੇ ਯਤੀਮਖਾਨੇ ਵਿਚ ਹੋਇਆ। ਉੱਥੇ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਪੰਜ ਬਾਣੀਆਂ ਦਾ ਪਾਠ ਵੀ ਕਰਵਾਇਆ ਜਾਂਦਾ ਸੀ ਤੇ ਰਿਆਸਤ ਵੱਲੋਂ ਉਨ੍ਹਾਂ ਨੂੰ ਬਾਲਗ ਹੋਣ ’ਤੇ ਨੌਕਰੀ ਵੀ ਦਿੱਤੀ ਜਾਂਦੀ ਸੀ। ਪਟਿਆਲਾ ਦੇ ਮਹਾਰਾਜਾ ਦੇ ਡਰਾਈਵਰ ਵਜੋਂ ਨੌਕਰੀ ਕਰਦਿਆਂ ਧੰਨਾ ਸਿੰਘ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਦੀ ਲਗਨ ਲੱਗ ਗਈ ਤੇ ਉਨ੍ਹਾਂ ਨੇ ਮਹਾਰਾਜਾ ਸਾਹਿਬ ਨੂੰ ਅਸਤੀਫ਼ਾ ਲਿਖ ਕੇ ਦਿੱਤਾ ਕਿ ਮੈਂ ਹੁਣ ਗੁਰੂ ਦੀ ਨੌਕਰੀ ਕਰਨੀ ਹੈ। ਉਸ ਵਕਤ ਉਨ੍ਹਾਂ ਦੀ ਉਮਰ 25 ਕੁ ਸਾਲ ਦੀ ਸੀ। ਉਨ੍ਹਾਂ ਨੇ 11 ਮਾਰਚ 1930 ਤੋਂ ਲੈ ਕੇ 02 ਮਾਰਚ 1935 ਤੱਕ ਗੁਰੂ ਅਸਥਾਨਾਂ ਦੀਆਂ 9 ਯਾਤਰਾਵਾਂ ਸਾਈਕਲ ’ਤੇ ਕੀਤੀਆਂ ਤੇ ਜੇਬ ’ਚ 25 ਰੁਪਏ ਹੀ ਸਨ।

Share this content:

Post Comment