Loading Now

ਟਰੰਪ ਨਾਲ ਇਰਾਨ ਜੰਗ ਤੇ ਦੇਵੇ ਸਪਸ਼ਟੀਕਰਨ : ਆਸਟਰੇਲੀਆ

ਟਰੰਪ ਨਾਲ ਇਰਾਨ ਜੰਗ ਤੇ ਦੇਵੇ ਸਪਸ਼ਟੀਕਰਨ : ਆਸਟਰੇਲੀਆ

ਆਸਟਰੇਲਿਆ, 1 ਅਪ੍ਰੈਲ – ਆਸਟਰੇਲੀਆ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਇਰਾਨ ਜੰਗ ਨੂੰ ਲੈ ਕੇ ਸਬੰਧਾਂ ਵਿੱਚ ਖੜੋਤ ਵਧਦੀ ਨਜ਼ਰ ਆਉਣ ਲੱਗੀ ਹੈ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਪੱਛਿਆ ਕਿਹਾ ਕਿ ਉਹ ਜੰਗ ਦੇ ਮਕਸਦ ਸਪੱਸ਼ਟ ਕਰਨ ਅਤੇ ਇਸ ਨੂੰ ਖਤਮ ਕਰਨ ਵੱਲ ਕਦਮ ਚੁੱਕਣ। ਅਲਬਨੀਜ਼ ਨੇ ਆਪਣੇ ਬਿਆਨ ਵਿੱਚ ਕਿਹਾ ਕਿ ,‘‘ਸਾਨੂੰ ਅਮਰੀਕਾ ਦੇ ਲਕਸ਼ਾਂ ਬਾਰੇ ਹੋਰ ਯਕੀਨ ਅਤੇ ਸਪੱਸ਼ਟਤਾ ਦੀ ਲੋੜ ਹੈ।’’ ਉਨ੍ਹਾਂ ਕਿਹਾ ਕਿ ਆਸਟਰੇਲੀਆ ਨੇ ਸ਼ੁਰੂ ਵਿੱਚ ਇਰਾਨ ਨੂੰ ਪਰਮਾਣੂ ਹਥਿਆਰ ਬਣਾਉਣ ਤੋਂ ਰੋਕਣ ਦੇ ਯਤਨਾਂ ਦਾ ਸਮਰਥਨ ਕੀਤਾ ਸੀ, ਪਰ ਹੁਣ ਹਾਲਾਤ ਅਸਪੱਸ਼ਟ ਹੋ ਗਏ ਹਨ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ, ਅਸੀਂ ਜੰਗ ਦੇ ਅੰਤ ਜਾਂ ਘਟਾਓ (de-escalation) ਨੂੰ ਦੇਖਣਾ ਚਾਹੁੰਦੇ ਹਾਂ, ਖਾਸ ਕਰਕੇ ਇਸ ਦੇ ਵਿਸ਼ਵ ਆਰਥਿਕ ਪ੍ਰਭਾਵਾਂ, ਜਿਵੇਂ ਵਧ ਰਹੀਆਂ ਇੰਧਨ ਕੀਮਤਾਂ, ਨੂੰ ਧਿਆਨ ਵਿੱਚ ਰੱਖਦਿਆਂ। ਉਨ੍ਹਾਂ ਨੇ ਇਹ ਵੀ ਕਿਹਾ ਕਿ, ‘‘ਇਸ ਟਕਰਾਅ ਦੀ ਸ਼ੁਰੂਆਤ ਤੋਂ ਪਹਿਲਾਂ ਆਸਟਰੇਲੀਆ ਨਾਲ ਕੋਈ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ ਸੀ ਅਤੇ ਹੁਣ ਦੇ ਨਤੀਜੇ ਸਾਰੇ ਦੇਸ਼ਾਂ ਨੂੰ ਭੁਗਤਣੇ ਪੈ ਰਹੇ ਹਨ। ਉਨ੍ਹਾਂ ਨੇ ਟਰੰਪ ਨੂੰ ਅਪੀਲ ਕੀਤੀ ਕਿ ਵਾਰਤਾਲਾਪ ਰਾਹੀਂ ਸੰਘਰਸ਼ ਦਾ ਹੱਲ ਕੱਢਿਆ ਜਾਵੇ।

 

Share this content:

Post Comment