Loading Now

15 ਮਈ ਨੂੰ ਹਲਵਾਰਾ ਤੋਂ ਦਿੱਲੀ ਲਈ ਭਰੇਗੀ ਪਹਿਲੀ ਉਡਾਣ

15 ਮਈ ਨੂੰ ਹਲਵਾਰਾ ਤੋਂ ਦਿੱਲੀ ਲਈ ਭਰੇਗੀ ਪਹਿਲੀ ਉਡਾਣ

ਲੁਧਿਆਣਾ, 1 ਅਪ੍ਰੈਲ – ਲੁਧਿਆਣਾ ਦੇ ਉਦਯੋਗਿਕ ਘਰਾਣਿਆਂ ਅਤੇ ਆਮ ਲੋਕਾਂ ਲਈ ਵੱਡੀ ਖ਼ੁਸ਼ਖਬਰੀ ਹੈ। ਹਲਵਾਰਾ ਏਅਰਪੋਰਟ ਤੋਂ ਦਿੱਲੀ ਲਈ ਪਹਿਲੀ ਹਵਾਈ ਉਡਾਣ ਦੀ ਤਾਰੀਕ ਅਤੇ ਸਮੇਂ ਦਾ ਅਧਿਕਾਰਤ ਐਲਾਨ ਕਰ ਦਿੱਤਾ ਗਿਆ ਹੈ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਅਨੁਸਾਰ, 15 ਮਈ ਨੂੰ ਸਵੇਰੇ 5:55 ਵਜੇ ਪਹਿਲੀ ਫਲਾਈਟ ਹਲਵਾਰਾ ਤੋਂ ਰਵਾਨਾ ਹੋਵੇਗੀ ਅਤੇ ਸਵੇਰੇ 7:05 ਵਜੇ ਦਿੱਲੀ ਪਹੁੰਚ ਜਾਵੇਗੀ।

ਵਾਪਸੀ ’ਤੇ ਦਿੱਲੀ ਤੋਂ ਇਹ ਉਡਾਣ ਦੁਪਹਿਰ 12:55 ਵਜੇ ਚੱਲ ਕੇ 2:10 ਵਜੇ ਲੁਧਿਆਣਾ ਪਰਤੇਗੀ। ਮਹਿਜ਼ 1 ਘੰਟਾ 10 ਮਿੰਟ ਦਾ ਇਹ ਸਫ਼ਰ ਲੁਧਿਆਣਾ ਨੂੰ ਦੇਸ਼ ਦੀ ਰਾਜਧਾਨੀ ਨਾਲ ਸਿੱਧਾ ਹਵਾਈ ਮਾਰਗ ਰਾਹੀਂ ਜੋੜ ਦੇਵੇਗਾ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ ਮਹੀਨੇ ਇਸ ਏਅਰਪੋਰਟ ਦਾ ਵਰਚੂਅਲ ਉਦਘਾਟਨ ਕੀਤਾ ਗਿਆ ਸੀ। ਹੁਣ ਉਡਾਣਾਂ ਦਾ ਸ਼ਡਿਊਲ ਜਾਰੀ ਹੋਣ ਨਾਲ ਕਾਰੋਬਾਰੀਆਂ ਨੂੰ ਵੱਡੀ ਰਾਹਤ ਮਿਲੇਗੀ, ਜਿਨ੍ਹਾਂ ਨੂੰ ਪਹਿਲਾਂ ਸੜਕੀ ਜਾਂ ਰੇਲ ਮਾਰਗ ਰਾਹੀਂ ਲੰਬਾ ਸਫ਼ਰ ਤੈਅ ਕਰਨਾ ਪੈਂਦਾ ਸੀ।

Share this content:

Post Comment