Loading Now

ਜ਼ਿਲ੍ਹਾ ਪਰਿਸ਼ਦ ਮੈਂਬਰ ,ਸਾਬਕਾ ਸਰਪੰਚ ਨਿਸ਼ਾ ਰਾਣੀ ਨੇ ਪੋਤਰੀ ਪੀਹੂ ਲਗਾਹ ਦੇ ਜਨਮਦਿਨ ‘ਤੇ ਬੱਚਿਆਂ ਨੂੰ ਕਾਪੀਆਂ ਅਤੇ ਪੈਨ ਵੰਡ ਕੇ ਦਿੱਤਾ ਸੇਵਾ ਦਾ ਸੁਨੇਹਾ

ਜ਼ਿਲ੍ਹਾ ਪਰਿਸ਼ਦ ਮੈਂਬਰ ,ਸਾਬਕਾ ਸਰਪੰਚ ਨਿਸ਼ਾ ਰਾਣੀ ਨੇ ਪੋਤਰੀ ਪੀਹੂ ਲਗਾਹ ਦੇ ਜਨਮਦਿਨ ‘ਤੇ ਬੱਚਿਆਂ ਨੂੰ ਕਾਪੀਆਂ ਅਤੇ ਪੈਨ ਵੰਡ ਕੇ ਦਿੱਤਾ ਸੇਵਾ ਦਾ ਸੁਨੇਹਾ

IMG-20250722-WA0266-1-300x225 ਜ਼ਿਲ੍ਹਾ ਪਰਿਸ਼ਦ ਮੈਂਬਰ ,ਸਾਬਕਾ ਸਰਪੰਚ ਨਿਸ਼ਾ ਰਾਣੀ ਨੇ ਪੋਤਰੀ ਪੀਹੂ ਲਗਾਹ ਦੇ ਜਨਮਦਿਨ 'ਤੇ ਬੱਚਿਆਂ ਨੂੰ ਕਾਪੀਆਂ ਅਤੇ ਪੈਨ ਵੰਡ ਕੇ ਦਿੱਤਾ ਸੇਵਾ ਦਾ ਸੁਨੇਹਾ

ਖੇੜਾ (22 ਜੁਲਾਈ,ਏ. ਡੀ.ਪੀ.ਨਿਊਜ਼): ਅੱਜ ਸਰਕਾਰੀ ਮਿਡਲ ਸਕੂਲ ਖੇੜਾ ਵਿਖੇ ਜ਼ਿਲ੍ਹਾ ਪਰਿਸ਼ਦ ਮੈਂਬਰ ਅਤੇ ਸਾਬਕਾ ਸਰਪੰਚ ਸ੍ਰੀਮਤੀ ਨਿਸ਼ਾ ਰਾਣੀ ਵੱਲੋਂ ਆਪਣੀ ਪੋਤਰੀ ਪੀਹੂ ਦਾ ਜਨਮਦਿਨ ਸੇਵਾ ਅਤੇ ਸਮਰਪਣ ਦੀ ਭਾਵਨਾ ਨਾਲ ਮਨਾਇਆ ਗਿਆ।ਪੰਜ ਸਾਲ ਦੀ ਪੀਹੂ ਲਗਾਹ ਨੇ ਆਪਣੇ ਦਾਦੀ ਨਿਸ਼ਾ ਰਾਣੀ, ਦਾਦਾ ਨੰਦ ਲਾਲ, ਪਿਤਾ ਨੰਬਰਦਾਰ ਦੀਪਕ ਲਗਾਹ ਅਤੇ ਮਾਤਾ ਪੂਜਾ ਨਾਲ ਮਿਲ ਕੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਖੇੜਾ ਵਿੱਚ ਪਹੁੰਚ ਕੇ ਗ਼ਰੀਬ, ਲੋੜਵੰਦ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਕਾਪੀਆਂ ਅਤੇ ਪੈੱਨ ਵੰਡੇ।ਪੀਹੂ ਲਗਾਹ ਦੇ ਪਰਿਵਾਰ ਵੱਲੋਂ ਜਨਮ ਦਿਨ ਮੌਕੇ ਕੀਤਾ ਗਿਆ ਇਹ ਉਪਰਾਲਾ ਸਿਰਫ਼ ਬੱਚਿਆਂ ਲਈ ਖੁਸ਼ੀ ਦਾ ਕਾਰਨ ਹੀ ਨਹੀਂ ਬਣਿਆ, ਸਗੋਂ ਉਸ ਨੇ ਇਹ ਸੰਦੇਸ਼ ਵੀ ਦਿੱਤਾ ਕਿ ਜਨਮਦਿਨ ਵਰਗੇ ਦਿਨਾਂ ਨੂੰ ਸਮਾਜਿਕ ਸੇਵਾ ਨਾਲ ਜੋੜ ਕੇ ਮਨੁੱਖਤਾ ਦੀ ਸੇਵਾ ਕੀਤੀ ਜਾ ਸਕਦੀ ਹੈ।

IMG_20250722_121525-300x135 ਜ਼ਿਲ੍ਹਾ ਪਰਿਸ਼ਦ ਮੈਂਬਰ ,ਸਾਬਕਾ ਸਰਪੰਚ ਨਿਸ਼ਾ ਰਾਣੀ ਨੇ ਪੋਤਰੀ ਪੀਹੂ ਲਗਾਹ ਦੇ ਜਨਮਦਿਨ 'ਤੇ ਬੱਚਿਆਂ ਨੂੰ ਕਾਪੀਆਂ ਅਤੇ ਪੈਨ ਵੰਡ ਕੇ ਦਿੱਤਾ ਸੇਵਾ ਦਾ ਸੁਨੇਹਾ
ਮਿਡਲ ਸਕੂਲ ਇੰਚਾਰਜ ਕਮਲੇਸ਼ ਸੰਧੂ ਨੇ ਦੱਸਿਆ ਕਿ ਪੀਹੂ ਲਗਾਹ ਦੇ ਪਰਿਵਾਰ ਵੱਲੋਂ ਹਰ ਸਾਲ ਉਸ ਦਾ ਜਨਮਦਿਨ ਇਨ੍ਹਾਂ ਦੋਵਾਂ ਸਕੂਲਾਂ ਦੇ ਬੱਚਿਆਂ ਨਾਲ ਸਾਂਝਾ ਕਰਕੇ ਇਹ ਦਿਨ ਮਾਨਵਤਾ, ਸਦਭਾਵਨਾ ਅਤੇ ਸੇਵਾ ਦੇ ਮੂਲ ਮੰਤਵ ਨਾਲ਼ ਮਨਾਇਆ ਜਾਂਦਾ ਹੈ।
ਪ੍ਰਾਇਮਰੀ ਸਕੂਲ ਇੰਚਾਰਜ ਰਵਿੰਦਰ ਕੁਮਾਰ ਅਤੇ ਮਿਡਲ ਸਕੂਲ ਇੰਚਾਰਜ ਕਮਲੇਸ਼ ਸੰਧੂ ਅਤੇ ਸਮੂਹ ਸਟਾਫ਼ ਵੱਲੋਂ ਸ੍ਰੀਮਤੀ ਨਿਸ਼ਾ ਰਾਣੀ ਅਤੇ ਉਹਨਾਂ ਦੇ ਪਰਿਵਾਰ ਦਾ ਦਿਲੋਂ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਵਿਦਿਆਰਥੀਆਂ ਦੀ ਸਿੱਖਿਆ ਅਤੇ ਲੋੜਾਂ ਨੂੰ ਮੱਦੇਨਜ਼ਰ ਰੱਖਦਿਆਂ ਇਹ ਕਦਮ ਚੁੱਕਿਆ।ਇਹ ਮਿਸਾਲ ਹੋਰ ਸਮਾਜਿਕ ਜ਼ਿੰਮੇਵਾਰ ਵਿਅਕਤੀਆਂ ਨੂੰ ਵੀ ਪ੍ਰੇਰਿਤ ਕਰੇਗੀ ਕਿ ਉਹ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਲਈ ਅੱਗੇ ਆਉਣ।
ਸਮਾਰੋਹ ਵਿੱਚ ਸਾਹਿਲ ਕਲੇਰ, ਰੋਹਿਤ ਲਗਾਹ, ਪੰਚ ਸੁਮਨ, ਪੰਚ ਪਰਮਜੀਤ ਕੌਰ, ਬੱਬੂ, ਸਾਬਕਾ ਪੰਚ ਕਮਲੇਸ਼ ਰਾਣੀ, ਸ਼ੁਭਮ, ਅਕਾਸ਼, ਮਹਿੰਦਰ ਕਲੇਰ, ਪਰਮਜੀਤ ਕੌਰ, ਸੱਤਿਆ, ਹਰਮੇਸ਼ ਲਾਲ ਸ਼ਾਮਲ ਸਨ।ਸਕੂਲ ਸਟਾਫ਼ ਤੋਂ ਮਨਿੰਦਰ ਢੇਰਾ, ਬਿੰਦਰਪਾਲ, ਕੁਲਦੀਪ ਰਾਮ, ਦਵਿੰਦਰ ਕੌਰ, ਪਰਵੀਨ ਕੁਮਾਰੀ, ਪੂਨਮ ਭੰਡਾਰੀ, ਸੀਮਾ, ਪਰਮਜੀਤ ਕੌਰ, ਕੁਲਵਿੰਦਰ ਕੌਰ, ਨਛੱਤਰ ਕੌਰ ਆਦਿ ਨੇ ਵੀ ਸਮਾਰੋਹ ਵਿੱਚ ਹਿੱਸਾ ਲਿਆ।

Share this content:

Post Comment