Loading Now

ਜਲੰਧਰ ਤੋਂ ਬਾਅਦ ਅੰਮ੍ਰਿਤਸਰ ਵਿੱਚ ਵੀ ਹੋਏ ਧਮਾਕੇ

ਜਲੰਧਰ ਤੋਂ ਬਾਅਦ ਅੰਮ੍ਰਿਤਸਰ ਵਿੱਚ ਵੀ ਹੋਏ ਧਮਾਕੇ

ਅੰਮ੍ਰਿਤਸਰ, 6 ਮਈ – ਮੰਗਲਵਾਰ ਸ਼ਾਮ ਲਗਪਗ 8.15 ਵਜੇ ਜਲੰਧਰ ਤੇ ਰਾਤ 10:50 ‘ਤੇ ਅੰਮ੍ਰਿਤਸਰ ‘ਚ ਹੋਏ ਧਮਾਕਿਆਂ ਵਿਚ NIA ਦੀ ਐਂਟਰੀ ਹੋ ਗਈ ਹੈ। ਟੀਮਾਂ ਘਟਨਾ ਸਥਾਨਾਂ ‘ਤੇ ਪਹੁੰਚ ਗਈਆਂ ਹਨ। ਮੰਗਲਵਾਰ ਦੇਰ ਰਾਤ ਖਾਸਾ ਕੈਂਟ ਦੇ ਬਾਹਰ ਹੋਏ ਬੰਬ ਧਮਾਕੇ ਤੋਂ ਬਾਅਦ ਬੁੱਧਵਾਰ ਸਵੇਰੇ ਅੰਮ੍ਰਿਤਸਰ ਦੇ ਖਾਸਾ ਕੈਂਟ ਦੇ ਬਾਹਰ ਬੰਬ ਧਮਾਕੇ ਵਾਲੀ ਥਾਂ ਦੀ ਫੋਰੈਂਸਿਕ ਟੀਮਾਂ ਜਾਂਚ ਕਰ ਰਹੀਆਂ ਹਨ। ਧਮਾਕੇ ਨਾਲ ਆਰਮੀ ਛਾਉਣੀ ਦੀ ਕੰਧ ‘ਤੇ ਲੱਗੇ ਟੀਨ ਨੂੰ ਨੁਕਸਾਨ ਪਹੁੰਚਿਆ ਹੈ।ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਧਮਾਕਾ ਆਈਈਡੀ ਨਾਲ ਹੋਇਆ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਦਨਾਮ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਨੇ ਜ਼ਿੰਮੇਵਾਰੀ ਲਈ ਹੈ। ਫੋਰੈਂਸਿਕ ਟੀਮਾਂ ਜਲਦੀ ਹੀ ਘਟਨਾ ਸਥਾਨ ‘ਤੇ ਪਹੁੰਚ ਰਹੀਆਂ ਹਨ।

ਐਸਐਸਪੀ ਸੋਹੇਲ ਮੀਰ ਕਾਸਿਮ ਨੇ ਕਿਹਾ ਕਿ ਜਾਂਚ ਜਾਰੀ ਹੈ। ਮੁਲਜ਼ਮਾਂ ਦਾ ਪਤਾ ਲਗਾਉਣ ਲਈ ਇਲਾਕੇ ਵਿੱਚ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੇ ਭੱਜਣ ਲਈ ਰੂਟ ਮੈਪਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਵਿੱਚ ਮੋਟਰਸਾਈਕਲ ਸਵਾਰ ਦੋ ਸ਼ੱਕੀਆਂ ਦੀ ਪਛਾਣ ਹੋਈ ਹੈ। ਪੁਲਿਸ ਉਨ੍ਹਾਂ ਦੇ ਟਿਕਾਣੇ ਦੀ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਖਾਸਾ ਵਿੱਚ ਆਰਮੀ ਕੈਂਪ ‘ਤੇ ਆਈਈਡੀ ਹਮਲਾ ਮੰਗਲਵਾਰ ਰਾਤ 10:55 ਵਜੇ ਹੋਇਆ ਸੀ। ਧਮਾਕੇ ਨੇ ਫੌਜੀ ਖੇਤਰ ਦੀ ਕੰਧ ਨੂੰ ਨੁਕਸਾਨ ਪਹੁੰਚਾਇਆ ਅਤੇ ਲੋਹੇ ਦੇ ਟੀਨ ਡਿੱਗ ਗਏ।

ਦੱਸਣਯੋਗ ਹੈ ਕਿ ਮੰਗਲਵਾਰ ਸ਼ਾਮ ਲਗਪਗ 8.15 ਵਜੇ ਜਲੰਧਰ ’ਚ ਬੀਐੱਸਐੱਫ ਹੈੱਡਕੁਆਰਟਰ ਦੇ ਬਾਹਰ ਇਕ ਸਕੂਟੀ ’ਚ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਕੈਂਪਸ ਦੀਆਂ ਕੰਧਾਂ ਤੱਕ ਹਿੱਲ ਗਈਆਂ। ਧਮਾਕੇ ਦੀ ਆਵਾਜ਼ ਲਗਪਗ ਡੇਢ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਫ਼ਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ, ਪਰ ਪਛਾਣ ਨਹੀਂ ਹੋ ਸਕੀ ਹੈ। ਸਕੂਟੀ ਚਾਲਕ ਨੂੰ ਵੀ ਪੁਲਿਸ ਨੇ ਹਿਰਾਸਤ ’ਚ ਲੈ ਲਿਆ ਹੈ। ਪੁੱਛਗਿੱਛ ਚੱਲ ਰਹੀ ਹੈ। ਗੜ੍ਹਾ ਇਲਾਕੇ ’ਚ ਰਹਿਣ ਵਾਲਾ ਸਕੂਟੀ ਚਾਲਕ ਗੁਰਪ੍ਰੀਤ ਸਿੰਘ ਫਲਿਪਕਾਰਟ ’ਚ ਕੰਮ ਕਰਦਾ ਹੈ। ਉਹ ਬੀਐੱਸਐੱਫ ਹੈੱਡਕੁਆਰਟਰ ਦੇ ਅੰਦਰ ਪਾਰਸਲ ਦੇਣ ਆਇਆ ਸੀ, ਪਰ ਹੈਲਮਟ ਨਾ ਹੋਣਕਾਰਨ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਇਸ ’ਤੇ ਬੀਐੱਸਐੱਫ ਹੈੱਡਕੁਆਰਟਰ ਤੋਂ ਲਗਪਗ 50 ਫੁੱਟ ਦੂਰ ਸਕੂਟੀ ਖੜ੍ਹੀ ਕਰ ਕੇ ਅੰਦਰ ਚਲਾ ਗਿਆ। ਇਸੇ ਦੌਰਾਨ ਸਕੂਟੀ ’ਚ ਤੇਜ਼ ਧਮਾਕਾ ਹੋਇਆ। ਗੁਰਪ੍ਰੀਤ ਬੀਐੱਸਐੱਫ ਤੋਂ ਸੇਵਾ ਮੁਕਤ ਮੁਲਾਜ਼ਮ ਕਸ਼ਮੀਰਾ ਸਿੰਘ ਦਾ ਪੁੱਤਰ ਹੈ।
ਸਕੂਟੀ ਵੀ ਕਸ਼ਮੀਰਾ ਸਿੰਘ ਦੇ ਨਾਂ ’ਤੇ ਸੀ। ਧਮਾਕੇ ਦੇ ਸਮੇਂ ਕੋਲ ਹੀ ਮੌਜੂਦ ਸਬਜ਼ੀ ਮੰਡੀ ’ਚ ਉਸ ਸਮੇਂ ਕਾਫ਼ੀ ਭੀੜ ਸੀ। ਧਮਾਕੇ ਦੀ ਤੇਜ਼ ਆਵਾਜ਼ ਸੁਣਦੇ ਹੀ ਲੋਕ ਆਪਣੀ ਜਾਨ ਬਚਾਉਣ ਲਈ ਭੱਜੇ। ਚਸ਼ਮਦੀਦ ਵਿਜੇ ਨੇ ਦੱਸਿਆਕਿ ਉਹ ਲੁਧਿਆਣਾ ਤੋਂ ਆ ਰਿਹਾ ਸੀ। ਬੀਐੱਸਐੱਫ ਚੌਕ ’ਤੇ ਪੁੱਜੇ ਤਾਂ ਅਚਾਨਕ ਧਮਾਕਾ ਹੋ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕਈ ਬਾੀਕ ਸਵਾਰ ਡਿੱਗ ਗਏ। ਕਈ ਗੱਡੀਆਂ ਦੇ ਏਅਰਬੈਗ ਖੁੱਲ੍ਹ ਗਏ। ਬਾਵਾ ਸਿੰਘ ਨੇ ਦੱਸਿਆ ਕਿ ਧਮਾਕੇ ਤੋਂ ਕਈ ਵਾਹਨਾਂ ਦੇ ਸ਼ੀਸ਼ੇ ਟੁੱਟੇ, ਲੋਕ ਇਧਰ-ਉਧਰ ਭੱਜਣਲੱਗੇ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ, ਸੁਰੱਖਿਆ ਏਜੰਸੀਆਂ ਤੇ ਬੀਐੱਸਐੱਫ ਦੇ ਜਵਾਨ ਮੌਕੇ ’ਤੇ ਪੁੱਜੇ ਤੇ ਪੂਰੇ ਇਲਾਕੇ ਨੂੰ ਤੁਰੰਤ ਸੀਲ ਕਰ ਦਿੱਤਾ। ਡਾਗ ਸਕੁਆਇਡ, ਐਂਟੀ ਬੰਬ ਸਕੁਆਇਡ ਤੇ ਫਾਰੈਂਸਿਕ ਟੀਮ ਨੇ ਮਲਬੇ ਤੇ ਆਲੇ ਦੁਆਲੇ ਦੇ ਸਬੂਤਾਂ ਦੀ ਜਾਂਚ ਕੀਤੀ।

Share this content:

Post Comment