ਚਰਨਜੀਤ ਸਿੰਘ ਬਾਸੀ ਮੈਮੋਰੀਅਲ ਚੈਰੀਟੇਬਲ ਟਰੱਸਟ ਨੇ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਵਜੋਂ ਵੰਡੇ 6 ਲੱਖ ਰੁਪਏ

* ਬਲੱਡ ਬੈਂਕ ਫਗਵਾੜਾ ‘ਚ ਹੋਇਆ ਸ਼ਾਨਦਾਰ ਸਮਾਗਮ ਦਾ ਆਯੋਜਨ
ਫਗਵਾੜਾ 20 ਮਾਰਚ ( ) ਚਰਨਜੀਤ ਸਿੰਘ ਬਾਸੀ ਮੈਮੋਰੀਅਲ ਚੈਰੀਟੇਬਲ ਟਰੱਸਟ ਵਲੋਂ ਸਵ. ਸ. ਚਰਨਜੀਤ ਸਿੰਘ ਬਾਸੀ ਅਤੇ ਸਵ. ਕੁਲਵਿੰਦਰ ਸਿੰਘ ਬਾਸੀ ਦੀ ਯਾਦ ਨੂੰ ਸਮਰਪਿਤ ਸਕਾਲਰਸ਼ਿਪ ਵੰਡਣ ਸਬੰਧੀ ਸਲਾਨਾ ਸਮਾਗਮ ਹਰ ਸਾਲ ਦੀ ਤਰ੍ਹਾਂ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਕਰਵਾਇਆ ਗਿਆ। ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖਰੇਖ ਹੇਠ ਆਯੋਜਿਤ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼੍ਰੀ ਕੇ.ਕੇ. ਸਰਦਾਨਾ ਐਮ.ਡੀ. ਸੁਖਜੀਤ ਸਟਾਰਚ ਐਂਡ ਕੈਮਿਕਲਜ਼ ਲਿ. ਫਗਵਾੜਾ ਨੇ ਸ਼ਿਰਕਤ ਕੀਤੀ। ਉਹਨਾਂ ਨੇ ਕੁੱਲ 6 ਲੱਖ ਰੁਪਏ ਦੀ ਰਕਮ ਦੇ ਵਜੀਫੇ ਵੰਡਣ ਦੀ ਸ਼ੁਰੂਆਤ ਕਰਵਾਈ।

ਵਜੀਫੇ ਵੰਡਣ ਵਿੱਚ ਉਹਨਾਂ ਦਾ ਸਾਥ ਕੈਂਬਰਿਜ ਸਕੂਲ ਦੇ ਮੁੱਖ ਪ੍ਰਬੰਧਕ ਅਮਰਜੀਤ ਸਿੰਘ ਅਤੇ ਟਰੱਸਟ ਦੇ ਸਕੱਤਰ ਪ੍ਰੋ. ਜਸਵੰਤ ਸਿੰਘ ਗੰਢਮ ਵਲੋਂ ਦਿੱਤਾ ਗਿਆ। ਪ੍ਰੋ. ਗੰਢਮ ਨੇ ਸਵ. ਚਰਨਜੀਤ ਸਿੰਘ ਬਾਸੀ ਅਤੇ ਸਵ. ਕੁਲਵਿੰਦਰ ਸਿੰਘ ਬਾਸੀ ਦੇ ਜੀਵਨ ਅਤੇ ਸੰਘਰਸ਼ਾਂ ਬਾਰੇ ਵਿਸਥਾਰ ਨਾਲ ਚਾਣਨਾ ਪਾਇਆ ਅਤੇ ਹਾਜਰ ਵਿਦਿਆਰਥੀਆਂ ਨੂੰ ਉਹਨਾਂ ਤੋਂ ਸੇਧ ਲੈਣ ਅਤੇ ਹਰ ਸੰਘਰਸ਼ ਦਾ ਮਜਬੂਤੀ ਨਾਲ ਸਾਹਮਣਾ ਕਰਦੇ ਹੋਏ ਸਫਲਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਮਲਕੀਅਤ ਸਿੰਘ ਰਗਬੋਤਰਾ ਨੇ ਦੱਸਿਆ ਕਿ ਫਗਵਾੜਾ ਦੇ 20 ਸਕੂਲਾਂ ਵਿੱਚ ਪੜ੍ਹਦੇ ਕੁੱਲ 275 ਵਿਦਿਆਰਥੀਆਂ ਨੂੰ 10ਵੀਂ ਦੀ ਸਲਾਨਾ ਪ੍ਰੀਖਿਆ ਵਿੱਚ 80% ਤੋਂ ਵੱਧ ਅੰਕ ਪ੍ਰਾਪਤ ਕਰਨ ‘ਤੇ ਉੱਚ ਸਿੱਖਿਆ ਪ੍ਰਾਪਤੀ ਲਈ 2 ਹਜਾਰ ਰੁਪਏ ਪ੍ਰਤੀ ਵਿਦਿਆਰਥੀ ਸਕਾਲਰਸ਼ਿਪ ਦਿੱਤੀ ਗਈ ਹੈ। ਟਰੱਸਟ ਵਲੋਂ ਸ. ਅਮਰਜੀਤ ਸਿੰਘ ਨੇ ਐਲਾਨ ਕੀਤਾ ਕਿ ਅਗਲੇ ਸਾਲ ਸਕਾਲਰਸ਼ਿਪ ਦੀ ਰਕਮ ਵਧਾ ਕੇ 7 ਲੱਖ ਰੁਪਏ ਕੀਤੀ ਜਾਵੇਗੀ ਅਤੇ 85% ਤੋਂ ਵੱਧ ਅੰਕ ਹਾਸਲ ਕਰਨ ਵਾਲੇ ਫਗਵਾੜਾ ਦੇ ਹਰੇਕ ਵਿਦਿਆਰਥੀ ਨੂੰ ਸਕਾਲਰਸ਼ਿਪ ਦਾ ਲਾਭ ਦਿੱਤਾ ਜਾਵੇਗਾ। ਮੁੱਖ ਮਹਿਮਾਨ ਕੇ.ਕੇ. ਸਰਦਾਨਾ ਨੇ ਟਰੱਸਟ ਵਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਤ ਕਰਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਖਾਸ ਤੌਰ ਤੇ ਵਿਗਿਆਨ ਵਿਸ਼ੇ ਵਿੱਚ ਦਿਲਚਸਪੀ ਲੈਣ ਲਈ ਪ੍ਰੇਰਿਆ। ਇਸ ਦੌਰਾਨ ਪ੍ਰੋ. ਤਜਿੰਦਰ ਢਿੱਲੋਂ, ਡਾ. ਪ੍ਰੋ. ਹਰਨੀਤ ਕੌਰ ਨੇ ਵੀ ਸੰਬੋਧਨ ਕਰਦਿਆਂ ਟਰੱਸਟ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਪਿ੍ਰੰਸੀਪਲ ਸ਼ਵਿੰਦਰ ਪਾਲ, ਪ੍ਰਿੰ. ਮਨਜੀਤ ਸਿੰਘ, ਪਦਮ ਲਾਲ ਇਲੈਕਟਿਡ ਗਵਰਨਰ ਅਲਾਇੰਸ ਕਲੱਬ, ਤਾਰਾ ਚੰਦ ਚੁੰਬਰ ਸਕੱਤਰ ਜੀ.ਆਰ.ਡੀ.ਕਾਲਜ, ਐਸ.ਸੀ. ਚਾਵਲਾ, ਪ੍ਰੋ. ਅਸ਼ੋਕ ਚੱਢਾ, ਗੁਲਾਬ ਸਿੰਘ ਠਾਕੁਰ, ਏ.ਪੀ.ਐਸ. ਕੋਛੜ, ਨੇਹਾ ਗੁਪਤਾ, ਡਿਵਾਈਨ ਕਲੱਬ, ਪ੍ਰੀਤੀ ਵਧਵਾ, ਸਰਬਜੀਤ ਸਿੰਘ ਮਲਿਕ, ਲਾਇਨ ਸੁਖਵਿੰਦਰ ਸਿੰਘ ਟੈਰੀ, ਬਲੱਡ ਬੈਂਕ ਦੇ ਪ੍ਰਬੰਧਕ ਹਰਬੰਸ ਲਾਲ, ਪਿ੍ਰੰ. ਗੁਰਮੀਤ ਪਲਾਹੀ, ਸੀਨੀਅਰ ਪੱਤਰਕਾਰ ਟੀ.ਡੀ. ਚਾਵਲਾ ਆਦਿ ਹਾਜਰ ਸਨ।
Share this content:



Post Comment