Loading Now

ਘੋੜ ਸਵਾਰਾਂ ਦੇ ਮੇਲੇ ਵਿੱਚ ਵੱਖ ਵੱਖ ਲੋਕ ਨਾਚਾਂ ਨੇ ਰੰਗ ਬੰਨ੍ਹਿਆ

ਘੋੜ ਸਵਾਰਾਂ ਦੇ ਮੇਲੇ ਵਿੱਚ ਵੱਖ ਵੱਖ ਲੋਕ ਨਾਚਾਂ ਨੇ ਰੰਗ ਬੰਨ੍ਹਿਆ

ਮਾਜਰੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 15 ਨਵੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਪੰਜਾਬ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੀ ਨਿਰਦੇਸ਼ਨਾ ਵਿਚ ਸ਼ੁਰੂ ਹੋਏ ਦੂਜੇ ਘੋੜ ਸਵਾਰਾਂ ਦੇ ਉਤਸਵ ਵਿੱਚ ਵੱਖ-ਵੱਖ ਰਾਜਾਂ ਦੀਆਂ ਸਭਿਆਚਾਰਕ ਟੋਲੀਆਂ ਨੇ ਮੇਲਾ ਦੇਖਣ ਆਏ ਮੇਲੀਆਂ ਅਤੇ ਖਿਡਾਰੀਆਂ ਵਿੱਚ ਵੱਖਰਾ ਉਤਸ਼ਾਹ ਭਰ ਦਿੱਤਾ। ਨੋਡਲ ਅਫਸਰ ਮੇਲਾ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ ਦੀ ਦੇਖ-ਰੇਖ ਵਿੱਚ ਹੋ ਰਹੇ ਇਸ ਤਿੰਨ ਰੋਜ਼ਾ ਉਤਸਵ ਦੇ ਪਹਿਲੇ ਦਿਨ ਸਾਂਝੇ ਪੰਜਾਬ ਦੀਆਂ ਵੱਖ-ਵੱਖ ਸਭਿਆਚਾਰਕ ਵੰਨਗੀਆਂ ਦੀਆਂ ਝਲਕੀਆਂ ਦੇਖਣ ਨੂੰ ਮਿਲ ਰਹੀਆਂ ਹਨ।
20-10 ਘੋੜ ਸਵਾਰਾਂ ਦੇ ਮੇਲੇ ਵਿੱਚ ਵੱਖ ਵੱਖ ਲੋਕ ਨਾਚਾਂ ਨੇ ਰੰਗ ਬੰਨ੍ਹਿਆ
ਸਭਿਆਚਾਰਕ ਪ੍ਰੋਗਰਾਮਾਂ ਦੇ ਮੇਜ਼ਬਾਨ ਪ੍ਰੋ: ਗੁਰਬਖਸ਼ੀਸ਼ ਸਿੰਘ ਅਨਟਾਲ ਸਰਕਾਰੀ ਬਹੁਤਕਨੀਕੀ ਕਾਲਜ, ਖੂਨੀਮਾਜਰਾ ਨੇ ਦੱਸਿਆ ਕਿ ਇਸ ਮੇਲੇ ਵਿੱਚ ਹਰਿਆਣੇ ਦਾ ਘੂਮਰ ਨਾਚ, ਜਮੁਨਾ ਪਾਰ ਤੋਂ ਬੀਨ ਜੋਗੀ, ਪੰਜਾਬ ਦੇ ਰਵਾਇਤੀ ਲੋਕ ਨਾਚ ਭੰਗੜਾ, ਝੂਮਰ, ਲੁੱਡੀ, ਸੰਮੀ, ਰਾਜਸਥਾਨ ਦਾ ਕੱਚੀ ਘੋੜੀ, ਮਲਵਈ ਗਿੱਧਾ ਅਤੇ ਕੱਠਪੁਤਲੀ ਦਾ ਨਾਚ ਨੇ ਮੇਲੀਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਸਾਰੰਗੀ ਅਲਗੋਜਿਆਂ ਅਤੇ ਢੋਲ ਦੇ ਸੰਗਮ ਨੇ ਪੂਰੇ ਮੇਲੇ ਨੂੰ ਪੰਜਾਬੀ ਸੰਗੀਤ ਦੇ ਰੰਗ ਵਿੱਚ ਰੰਗ ਦਿੱਤਾ। ਵਧੀਕ ਡਿਪਟੀ ਕਮਿਸ਼ਨਰ ਸੋਨਮ ਚੌਧਰੀ ਨੇ ਦੱਸਿਆ ਕਿ ਕੋਸ਼ਿਸ਼ ਹੈ ਕਿ ਪੰਜਾਬੀਆਂ ਨੂੰ ਸਾਂਝੇ ਪੰਜਾਬ ਦੇ ਅਮੀਰ ਸੱਭਿਆਚਾਰ ਨਾਲ ਰੂਬਰੂ ਕਰਵਾਇਆ ਜਾ ਸਕੇ। ਘੋੜ ਸਵਾਰੀ ਉਤਸਵ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਰਾਧਿਕਾ ਸ਼ਰਮਾ ਅਤੇ ਗੁਰਦੇਵ ਸਿੰਘ ਅਮ੍ਰਿਤਸਰ ਨੇ ਬਾਖੂਬੀ ਨਿਭਾਈ।

Share this content:

Post Comment