Loading Now

ਘਰ ਖਰੀਦਣ ਵਾਲਿਆਂ ਦੀ ਪਹਿਲੀ ਪਸੰਦ ਤਿਆਰ ਮਕਾਨ, 61% ਲੋਕਾਂ ਨੇ Ready-to-Move ਘਰਾਂ ਨੂੰ ਦਿੱਤੀ ਤਰਜੀਹ

ਘਰ ਖਰੀਦਣ ਵਾਲਿਆਂ ਦੀ ਪਹਿਲੀ ਪਸੰਦ ਤਿਆਰ ਮਕਾਨ, 61% ਲੋਕਾਂ ਨੇ Ready-to-Move ਘਰਾਂ ਨੂੰ ਦਿੱਤੀ ਤਰਜੀਹ

ਨਵੀਂ ਦਿੱਲੀ, 18 ਸਤੰਬਰ – ਕੋਲਿਅਰਜ਼ ਇੰਡੀਆ ਦੇ ਇੱਕ ਸਰਵੇਖਣ ਮੁਤਾਬਕ, 61 ਫ਼ੀਸਦੀ ਲੋਕ ਤਿਆਰ-ਟੂ-ਮੂਵ ਜਾਂ ਲਗਭਗ ਮੁਕੰਮਲ ਹੋਣ ਵਾਲੇ ਘਰ ਖਰੀਦਣਾ ਪਸੰਦ ਕਰਦੇ ਹਨ। ਉੱਥੇ ਹੀ ਸਿਰਫ਼ 19 ਫ਼ੀਸਦੀ ਲੋਕ ਨਵੇਂ ਲਾਂਚ ਹੋਏ ਪ੍ਰਾਜੈਕਟਾਂ ’ਚ ਘਰ ਖਰੀਦਣਾ ਪਸੰਦ ਕਰਦੇ ਹਨ। ਜਦਕਿ 31 ਫ਼ੀਸਦੀ ਲੋਕ ਪੂਰੀ ਤਰ੍ਹਾਂ ਤਿਆਰ ਅਪਾਰਟਮੈਂਟ ਪਸੰਦ ਕਰਦੇ ਹਨ। ਰੀਅਲ ਅਸਟੇਟ ਕੰਸਲਟੈਂਟ ਨੇ ਵੀਰਵਾਰ ਨੂੰ ‘ਹੋਮਬਾਇੰਗ ਸੈਂਟੀਮੈਂਟ ਸਰਵੇ 2026: ਡਿਕੋਡਿੰਗ ਇੰਡੀਆਜ਼ ਇਵਾਲਵਿੰਗ ਬਾਇਰ ਪ੍ਰੈਫਰੈਂਸਿਜ਼’ ਰਿਪੋਰਟ ਜਾਰੀ ਕੀਤੀ। ਸਰਵੇਖਣ ’ਚ 30 ਤੋਂ ਵੱਧ ਸ਼ਹਿਰਾਂ ਦੇ ਲਗਭਗ 1,800 ਲੋਕਾਂ ਨੇ ਹਿੱਸਾ ਲਿਆ।

ਸਰਵੇਖਣ ਦੇ ਨਤੀਜਿਆਂ ਮੁਤਾਬਕ, 31 ਫ਼ੀਸਦੀ ਜਵਾਬ ਦੇਣ ਵਾਲੇ ਤਿਆਰ-ਟੂ-ਮੂਵ ਘਰ ਪਸੰਦ ਕਰਦੇ ਹਨ। ਜਦਕਿ 30 ਫ਼ੀਸਦੀ ਲਗਭਗ ਮੁਕੰਮਲ ਹੋਣ ਵਾਲੇ ਅਤੇ ਸਿਰਫ਼ 19 ਫ਼ੀਸਦੀ ਦਾ ਰੁਝਾਨ ਨਵੇਂ ਲਾਂਚ ਹੋਏ ਰਿਹਾਇਸ਼ੀ ਪ੍ਰਾਜੈਕਟਾਂ ਵੱਲ ਹੈ। ਨਵੇਂ ਲਾਂਚ ਹੋਏ ਪ੍ਰਾਜੈਕਟਾਂ ਲਈ ਸੰਭਾਵਿਤ ਖ਼ਰੀਦਦਾਰਾਂ ’ਚ ਸੁਸਤੀ ਰੀਅਲ ਅਸਟੇਟ ਡੈਵਲਪਰਾਂ ਦੀ ਧਾਰਨਾ ’ਤੇ ਮਾੜਾ ਅਸਰ ਪਾ ਸਕਦੀ ਹੈ, ਕਿਉਂਕਿ ਉਹ ਲਾਂਚ ਦੇ ਦੌਰਾਨ ਵਿਕਰੀ ਦੀ ਬੁਕਿੰਗ ’ਤੇ ਬਹੁਤ ਜ਼ਿਆਦਾ ਨਿਰਭਰ ਰਹਿੰਦੇ ਹਨ। ਸਰਵੇਖਣ ਤੋਂ ਪਤਾ ਲੱਗਦਾ ਹੈ ਕਿ 50 ਫ਼ੀਸਦੀ ਜਵਾਬ ਦੇਣ ਵਾਲਿਆਂ ਨੇ ਦੋ ਸਾਲਾਂ ਦੇ ਅੰਦਰ ਘਰ ਖਰੀਦਣ ਦੀ ਇੱਛਾ ਜਤਾਈ ਹੈ। ਹਾਲਾਂਕਿ, ਅਜਿਹੇ ਖਰੀਦਦਾਰ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਨਾ ਸਿਰਫ਼ ਕੀਮਤ ਨੂੰ ਲੈ ਕੇ ਸੰਵੇਦਨਸ਼ੀਲ ਹਨ, ਸਗੋਂ ਬਿਹਤਰ ਲੋਕੇਸ਼ਨ ਨੂੰ ਤਰਜੀਹ ਦੇ ਰਹੇ ਹਨ।

ਕੋਲਿਅਰਜ਼ ਨੇ ਕਿਹਾ ਕਿ 31 ਫ਼ੀਸਦੀ ਜਵਾਬ ਦੇਣ ਵਾਲਿਆਂ ਨੇ ਜਾਇਦਾਦ ਖਰੀਦਣ ਵੇਲੇ ਸਮਰੱਥਾ ਅਤੇ ਕੀਮਤ ਨੂੰ ਆਪਣੀ ਮੁੱਖ ਚਿੰਤਾ ਦੱਸਿਆ। ਇਸ ਤੋਂ ਬਾਅਦ ਨੌਕਰੀ ਦੀ ਸੁਰੱਖਿਆ ਅਤੇ ਆਮਦਨ ਨਾਲ ਜੁੜੀਆਂ ਚਿੰਤਾਵਾਂ ਦੱਸੀਆਂ ਗਈਆਂ। ਰੀਅਲ ਅਸਟੇਟ ਕੰਸਲਟੈਂਟ ਨੇ ਕਿਹਾ ਕਿ 46 ਫ਼ੀਸਦੀ ਜਵਾਬ ਦੇਣ ਵਾਲੇ 50 ਲੱਖ ਰੁਪਏ ਤੋਂ 1.5 ਕਰੋੜ ਰੁਪਏ ਦੇ ਵਿਚਕਾਰ ਦੀ ਜਾਇਦਾਦ ਪਸੰਦ ਕਰਦੇ ਹਨ। ਕੰਪਨੀ ਦੇ ਰਿਹਾਇਸ਼ੀ ਟ੍ਰਾਂਜ਼ੈਕਸ਼ਨ ਸਰਵਿਸਿਜ਼ ਦੇ ਪ੍ਰਬੰਧ ਨਿਰਦੇਸ਼ਕ ਰਵੀ ਸ਼ੰਕਰ ਸਿੰਘ ਨੇ ਕਿਹਾ ਕਿ ਭਾਰਤ ਦਾ ਰਿਹਾਇਸ਼ੀ ਬਾਜ਼ਾਰ ਅਸਲ ’ਚ ਐਂਡ ਯੂਜ਼ਰ ’ਤੇ ਆਧਾਰਿਤ ਹੈ, ਪਰ ਖਰੀਦਣ ਦੇ ਇਰਾਦੇ ਤੋਂ ਲੈ ਕੇ ਅੰਤਿਮ ਨਤੀਜੇ ਤੱਕ ਪਹੁੰਚਣ ਦਾ ਰਸਤਾ ਤੇਜ਼ੀ ਨਾਲ ਮੁਸ਼ਕਲ ਹੁੰਦਾ ਜਾ ਰਿਹਾ ਹੈ।

Share this content:

Post Comment