Loading Now

ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ MP ਕੰਗ ਨੇ ਮੋਦੀ ਸਰਕਾਰ ਨੂੰ ਲਿਖੀ ਚਿੱਠੀ

ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ MP ਕੰਗ ਨੇ ਮੋਦੀ ਸਰਕਾਰ ਨੂੰ ਲਿਖੀ ਚਿੱਠੀ

ਰੋਪੜ, 16 ਅਕਤੂਬਰ – ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਕੰਗ ਨੇ ਡੀਏਪੀ ਤੇ ਯੂਰੀਆ ਵਰਗੀਆਂ ਖਾਦਾਂ ਦੇ ਨਾਲ ਕਿਸਾਨਾਂ ਨੂੰ ਬੂਸਟਰ ਖ਼ਰੀਦਣ ਲਈ ਮਜਬੂਰ ਕਰਨ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖਦੇ ਹੋਏ ਅੰਨਦਾਤਾ ਦੀ ਲੁੱਟ ਬੰਦ ਅਤੇ ਲੁੱਟਣ ਵਾਲਿਆਂ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਅੰਨਦਾਤਾ ਦਾ ਸ਼ੋਸ਼ਣ ਬੰਦ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸਾਡੇ ਕਿਸਾਨ ਜੋ ਭਾਰਤ ਦੀ ਅਰਥਵਿਵਸਥਾ ਦੀ ਰੂਹ ਹਨ, ਉਨ੍ਹਾਂ ਨਾਲ ਖੁੱਲ੍ਹੇਆਮ ਧੋਖਾਧੜੀ ਹੋ ਰਹੀ ਹੈ। ਉਨ੍ਹਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਉਹ ਮਹਿੰਗੇ ਬੂਸਟਰ ਖਰੀਦਣ ਜੋ ਕਿ ਡੀ.ਏ.ਪੀ. ਤੇ ਯੂਰੀਆ ਵਰਗੇ ਜ਼ਰੂਰੀ ਖਾਦਾਂ ਨਾਲ ਇਕੱਠੇ ਬੰਨ੍ਹੇ ਹੁੰਦੇ ਹਨ। ਇਹ ਵਪਾਰ ਨਹੀਂ, ਸਾਡੇ ਅੰਨਦਾਤਿਆਂ ਨਾਲ ਧੋਖਾ ਹੈ। ਮੈਂ ਇਹ ਗੰਭੀਰ ਮਸਲਾ ਕੈਮੀਕਲ ਤੇ ਖਾਦਾਂ ਸੰਬੰਧੀ ਸਥਾਈ ਕਮੇਟੀ ਵਿਚ ਉਠਾਇਆ ਹੈ ਅਤੇ ਕਮੇਟੀ ਦੇ ਮਾਨਯੋਗ ਚੇਅਰਮੈਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਧੋਖਾਧੜੀ ਖ਼ਿਲਾਫ਼ ਤੁਰੰਤ ਰਾਸ਼ਟਰੀ ਪੱਧਰ ਉਤੇ ਕਾਰਵਾਈ ਹੋਵੇ, ਸਖ਼ਤ ਡਿਜ਼ਿਟਲ ਨਿਗਰਾਨੀ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਕਠੋਰ ਸਜ਼ਾ ਦਿੱਤੀ ਜਾਵੇ।

ਕਾਬਿਲੇਗੌਰ ਹੈ ਕਿ ਬੀਤੇ ਦਿਨ ਥਾਣਾ ਸਿਟੀ ਰੂਪਨਗਰ ਦੀ ਪੁਲਿਸ ਨੇ ਕਿਸਾਨਾਂ ਨੂੰ ਖਾਦ ਦੇ ਨਾਲ ਧੱਕੇ ਨਾਲ ਬੂਸਟਰ ਵੇਚਣ ਦੇ ਦੋਸ਼ਾਂ ਹੇਠ ਇੱਕ ਡਿਸਟ੍ਰੀਬਿਊਟਰ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਇਹ ਕਾਰਵਾਈ ਮੁੱਖ ਖੇਤੀਬਾੜੀ ਅਫ਼ਸਰ ਰੂਪਨਗਰ ਡਾ. ਗੁਰਮੇਲ ਸਿੰਘ ਦੀ ਸ਼ਿਕਾਇਤ ’ਤੇ ਕੀਤੀ ਗਈ ਸੀ। ਪੁਲਿਸ ਨੇ ਰੈਕ ਹੈਂਡਲਰ ਮਨਪ੍ਰੀਤ ਸਿੰਘ (ਸੋਹੀ ਖੇਤੀ ਸੇਵਾ ਸੈਂਟਰ) ਨੂੰ ਨਾਮਜ਼ਦ ਕੀਤਾ ਸੀ। ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਸੀ ਕਿ ਜ਼ਿਲ੍ਹੇ ਵਿੱਚ ਕਾਫ਼ੀ ਸਮੇਂ ਤੋਂ ਕਿਸਾਨਾਂ ਨਾਲ ਧੋਖਾਧੜੀ ਕੀਤੀ ਜਾ ਰਹੀ ਸੀ। ਉਨ੍ਹਾਂ ਨੂੰ ਖਾਦ ਦੇ ਨਾਲ ਜ਼ਬਰਦਸਤੀ ਵੱਖ-ਵੱਖ ਬੇਲੋੜੇ ਉਤਪਾਦ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਸੀ। ਕੁਝ ਉਤਪਾਦਾਂ ਦੀ ਕੀਮਤ ਤਾਂ ਖਾਦ ਦੇ ਥੈਲੇ ਨਾਲੋਂ ਵੀ ਵੱਧ ਸੀ। ਉਨ੍ਹਾਂ ਦੱਸਿਆ ਸੀ ਕਿ ਛੋਟੇ ਖਾਦ ਵਿਕਰੇਤਾਵਾਂ ਨੇ ਵੀ ਸ਼ਿਕਾਇਤ ਕੀਤੀ ਸੀ ਕਿ ਡਿਸਟ੍ਰੀਬਿਊਟਰਾਂ ਵੱਲੋਂ ਉਨ੍ਹਾਂ ਨੂੰ ਖਾਦ ਦੇ ਨਾਲ ਹੋਰ ਉਤਪਾਦ ਜ਼ਬਰਦਸਤੀ ਦਿੱਤੇ ਜਾਂਦੇ ਹਨ ਅਤੇ ਜੇ ਉਹ ਉਨ੍ਹਾਂ ਨੂੰ ਲੈਣ ਤੋਂ ਇਨਕਾਰ ਕਰਦੇ ਹਨ ਤਾਂ ਉਨ੍ਹਾਂ ਨੂੰ ਡੀ.ਏ.ਪੀ. ਖਾਦ ਨਹੀਂ ਦਿੱਤੀ ਜਾਂਦੀ ਸੀ। ਵਿਧਾਇਕ ਚੱਢਾ ਨੇ ਕਿਹਾ ਸੀ ਕਿ ਖੇਤੀਬਾੜੀ ਵਿਭਾਗ ਵੱਲੋਂ ਕੀਤੀ ਜਾਂਚ ਦੌਰਾਨ ਡਿਸਟ੍ਰੀਬਿਊਟਰ ਦੀ ਧੱਕੇਸ਼ਾਹੀ ਸਾਬਤ ਹੋਣ ’ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ।

Share this content:

Post Comment