ਕਵਿਤਾ/ਫੱਨੇ ਖਾਂ/ਯਸ਼ ਪਾਲ
*ਫੱਨੇਂ ਖਾਂ:1.*
*ਸਿਰਫ਼*
*ਫੱਨੇਂ ਖਾਂ ਸੋਚਦਾ ਸੀ*
*ਬਾਕੀ ਸਭ*
*ਸਿਰ ਹਿਲਾਉਂਦੇ ਸਨ*
*ਸਿਰਫ਼*
*ਫੱਨੇਂ ਖਾਂ ਜਾਣਦਾ ਸੀ*
*ਬਾਕੀ ਸਭ*
*ਉੰਨਾ ਹੀ ਜਾਣਦੇ ਸਨ*
*ਜਿੰਨਾ ਫੱਨੇਂ ਖਾਂ*
*ਦਸਦਾ ਸੀ*
*ਸਿਰਫ਼ ਫੱਨੇਂ ਖਾਂ*
*ਬੋਲਦਾ ਸੀ*
*ਬਾਕੀ ਸਭ*
*ਤਾੜੀਆਂ ਮਾਰਦੇ ਸਨ*
*ਕਿਹੋ ਜਿਹਾ*
*ਸਮਾਂ ਆ ਗਿਆ ਸੀ*
*ਜਦ ਸਭ ਦਾ*
*ਸੋਚਣਾ ਜਾਨਣਾ*
*ਸਮਝਣਾ*
*ਸਭ*
*ਇੱਕ ਫੱਨੇਂ ਖਾਂ’ ਚ*
*ਸਮਾਅ ਗਿਆ ਸੀ*
*ਫੱਨੇਂ ਖਾਂ:2.*
*ਫੱਨੇਂ ਖਾਂ ਦੇ ਮੁਰੀਦ*
*ਲੋਕਾਂ ਨੂੰ*
*ਅਕਸਰ ਕਹਿੰਦੇ*
*ਕਿ ਕਦੇ ਨਹੀਂ ਆ ਸਕਦਾ*
*ਤੂਫ਼ਾਨ*
*ਫੱਨੇਂ ਖਾਂ ਦੇ ਰਹਿੰਦੇ*
*ਜੇ ਆਇਆ ਵੀ*
*ਤਾਂ ਮੁੜ ਜਾਏਗਾ*
*ਫੱਨੇਂ ਖਾਂ ਦੇ*
*ਸੀਨੇ ਨਾਲ ਟਕਰਾ ਕੇ*
*ਲੋਕ ਸੁਣ ਲੈਂਦੇ*
*ਕੁੱਝ ਦੰਦਾਂ ਹੇਠ*
*ਉਂਗਲਾਂ ਦਬਾ ਕੇ*
*ਕੁੱਝ ਮੁਸਕਰਾ ਕੇ*
*ਤੇ ਚੁੱਪਚਾਪ ਕਰਦੇ ਰਹਿੰਦੇ*
*ਆਪਣਾ ਕੰਮ*
*ਤੂਫ਼ਾਨ ਵੰਨੀਉਂ*
*ਫਿਕਰ ਮੁਕਾ ਕੇ*
*ਪਰ ਇੱਕ ਦਿਨ*
*ਜੋਰ ਦਾ ਆਇਆ*
*ਤੂਫ਼ਾਨ*
*ਕੰਬਣ ਲੱਗਿਆ*
*ਸਾਰਾ ਜਹਾਨ*
*ਖਿਸਕਣ ਲੱਗੀ*
*ਪੈਰਾਂ ਹੇਠੋਂ*
*ਧਰਤ ਮਹਾਨ*
*ਕਿੱਥੇ ਹੈ ਫੱਨੇਂ ਖਾਂ*
*ਕਿੱਥੇ ਹੈ ਫੱਨੇਂ ਖਾਂ*
*ਡਰਦੇ ਮਾਰੇ ਲੋਕ*
*ਲੱਗੇ ਚਿਲਾਣ*
*ਪਰ*
*ਨਾ ਕਿਤੇ ਦਿਸ ਰਿਹਾ ਸੀ*
*ਫੱਨੇਂ ਖਾਂ*
*ਨਾ ਉਸਦਾ ਕੋਈ ਮੁਰੀਦ*
*ਉਸ ਵਕ਼ਤ*
*ਬਿਸਤਰੇ ‘ਚ ਦੁਬਕਿਆ*
*ਫੱਨੇਂ ਖਾਂ*
*ਕਰ ਰਿਹਾ ਸੀ*
*ਇੰਤਜ਼ਾਰ*
*ਕਿ ਕਦ ਗੁਜ਼ਰੇਗਾ*
*ਤੂਫ਼ਾਨ*
*ਜਦ ਰੁਕ ਗਿਆ*
*ਤੂਫ਼ਾਨ*
*ਤੇ ਤੂਫ਼ਾਨ ਦੇ*
*ਥਪੇੜਿਆਂ ਨਾਲ*
*ਝੰਬੀਆਂ ਜਿੰਦਗੀਆਂ*
*ਤੇ ਟੁੱਟੇ ਘਰਾਂ ਨੂੰ*
*ਸੰਵਾਰਨ ਲੱਗੀ ਜਨਤਾ*
*ਤਾਂ ਫੱਨੇਂ ਖਾਂ*
*ਨਿੱਕਲਕੇ*
*ਆਪਣੇ ਬਿਸਤਰੇ ‘ਚੋ*
*ਆ ਖੜ੍ਹਾ ਹੋਇਆ*
*ਬਾਲਕੋਨੀ ‘ਚ*
*ਤੇ ਸੀਨਾ ਫੁਲਾ ਕੇ*
*ਲੱਗਿਆ ਲਲਕਾਰਨ*
*ਤੂਫ਼ਾਨ ਨੂੰ*
*ਫਿਰ ਤੋਂ*
*ਨਜ਼ਰ ਆਉਣ ਲੱਗੇ*
*ਫੱਨੇਂ ਖਾਂ ਦੇ*
*ਮੁਰੀਦ*
*ਕਹਿਣ ਲੱਗੇ*
*ਜੇ ਫੱਨੇਂ ਖਾਂ ਨਾ ਹੁੰਦਾ*
*ਤਾਂ ਤੂਫ਼ਾਨ ਨੇ*
*ਮੁੜਨਾ ਹੀ ਨਹੀਂ ਸੀ*
*ਸ਼ੁਕਰੀਆ*
*ਫੱਨੇਂ ਖਾਂ!*
*ਫੱਨੇਂ ਖਾਂ:3.*
*ਲੋਕਾਂ ਨੇ*
*ਸੁਣ ਰੱਖਿਆ ਸੀ*
*ਕਿ ਫੱਨੇਂ ਖਾਂ*
*ਝੁਕਣਾ ਨਹੀਂ ਜਾਣਦਾ*
*ਉਹ*
*ਉਦੋਂ ਹੀ ਝੁਕਦਾ ਹੈ*
*ਜਦ ਉਹ ਹੁੰਦਾ ਹੈ*
*ਸਿਜਦੇ ‘ਚ*
*ਇੱਕ ਦਿਨ*
*ਇੰਨੀ ਜੋਰ ਦੀ ਹਵਾ ਚੱਲੀ*
*ਕਿ ਪਰਦਾ*
*ਟੁੱਟ ਕੇ ਡਿੱਗ ਪਿਆ*
*ਲੋਕਾਂ ਨੇ*
*ਹੈਰਤ ਨਾਲ ਦੇਖਿਆ*
*ਫੱਨੇਂ ਖਾਂ*
*ਝੁਕਿਆ ਹੋਇਆ ਹੈ*
*ਹੱਥ ਜੋੜ ਕੇ*
*ਇੱਕ ਵੱਡੀ ਸਾਰੀ*
*ਤਿਜੋਰੀ ਅੱਗੇ*
*ਹਿੱਲ ਰਹੇ ਸਨ*
*ਉਸ ਦੇ ਬੁੱਲ੍ਹ*
*ਜਿਵੇਂ ਕਿ ਉਹ*
*ਕਰ ਰਿਹਾ ਹੋਵੇ*
*ਪ੍ਰਾਰਥਨਾ*
*ਜਾਂ ਮੰਗ ਰਿਹਾ ਹੋਵੇ*
*ਦੁਆ*
*ਫਿਰ ਉਹ ਲੱਗਿਆ*
*ਕਰਨ ਡੰਡੌਤ ਵੰਦਨਾ*
*ਵਧਾ ਕੇ ਦੋਵੇਂ ਹੱਥ*
*ਲੱਗਿਆ ਜਿਵੇਂ*
*ਵਿਛਿਆ ਹੋਵੇ*
*ਤਿਜੋਰੀ ਦੇ ਕਦਮਾਂ ‘ਚ*
*ਵਧ ਰਹੀ ਸੀ*
*ਤਾਦਾਦ*
*ਹੈਰਾਨੀ ਨਾਲ*
*ਦੇਖਣ ਵਾਲਿਆਂ ਦੀ*
*ਰਿਹਾ ਨਾ ਗਿਆ*
*ਇੱਕ ਆਦਮੀ ਤੋਂ*
*ਆ ਕੇ ਪੁੱਛ ਬੈਠਾ-*
*ਫੱਨੇਂ ਖਾਂ!*
*ਤੁਸੀਂ ਤਾਂ*
*ਸਿਜਦੇ ਤੋਂ ਬਿਨਾਂ*
*ਕਦੇ ਝੁਕਦੇ ਹੀ ਨਹੀਂ*
*ਇਹ ਕੀ ਕਰ ਰਹੇ ਹੋ?*
*ਫੱਨੇਂ ਖਾਂ ਬੋਲਿਆ-*
*ਹਾਂ ਭਾਈ*
*ਮੈਂ ਸਿਜਦੇ ‘ਚ ਹੀ ਹਾਂ!*
*ਫੱਨੇਂ ਖਾਂ:4.*
*ਫੱਨੇਂ ਖਾਂ ਨੂੰ*
*ਰਹਿ ਰਹਿ ਕੇ*
*ਤਲਬ ਲਗਦੀ ਸੀ*
*ਇਤਿਹਾਸਕ ਹੋਣ ਦੀ*
*ਉਹ ਚਾਹੁੰਦਾ ਸੀ*
*ਉਸਦਾ ਸਭ ਕੁਸ਼ ਹੋਵੇ*
*ਇਤਿਹਾਸਕ*
*ਹੁੰਦਾ ਵੀ ਸੀ*
*ਉਹ ਉਠਦਾ*
*ਤਾਂ ਲਗਦਾ*
*ਇਉਂ ਪਹਿਲਾਂ ਕੋਈ*
*ਉੱਠਿਆ ਹੀ ਨਹੀਂ ਸੀ*
*ਉਹ ਬੈਠਦਾ*
*ਤਾਂ ਲਗਦਾ*
*ਸਭ ਕੁਸ਼*
*ਬੈਠ ਗਿਆ ਹੈ*
*ਉਹ ਬੋਲਦਾ*
*ਤਾਂ ਉਸਦਾ*
*ਇੱਕ ਇੱਕ ਸ਼ਬਦ*
*ਇਤਿਹਾਸਕ ਹੁੰਦਾ*
*ਉਹ ਚੁੱਪ ਰਹਿੰਦਾ*
*ਤਾਂ ਉਸਦੀ ਚੁੱਪੀ*
*ਕੰਧ ਬਣ ਜਾਂਦੀ*
*ਲੱਖ ਤੋੜਨ ਨਾਲ ਵੀ*
*ਨਹੀਂ ਸੀ ਟੁਟਦੀ*
*ਉਸਦਾ ਹਰ ਕਦਮ*
*ਇਤਿਹਾਸਕ ਹੁੰਦਾ*
*ਤੇ ਜਦ ਉਹ*
*ਚੁੱਪਚਾਪ ਪਿਆ ਰਹਿੰਦਾ*
*ਕੋਈ ਕਦਮ ਨਾ ਚਕਦਾ*
*ਤਾਂ ਵੀ ਉਹ*
*ਇਤਿਹਾਸਕ ਹੁੰਦਾ*
*ਜਿਸ ਦਿਨ*
*ਕੁਸ਼*
*ਇਤਿਹਾਸਕ ਨਾ ਹੁੰਦਾ*
*ਫੱਨੇਂ ਖਾਂ ਲਈ*
*ਮੁਸ਼ਕਲ ਹੋ ਜਾਂਦਾ*
*ਦਿਨ ਕੱਟਣਾ*
*ਅਜਿਹੇ ਹੀ ਕਿਸੇ*
*ਬੇਚੈਨੀ ਭਰੇ ਦਿਨ*
*ਉਸਨੇ ਗੱਡੀ ਹੇਠ*
*ਕੁਚਲ ਦਿੱਤਾ*
*ਇੱਕ ਕਤੂਰੇ ਨੂੰ*
*ਤੇ ਦਸਦੇ ਹੋਏ*
*ਇਸਦੀ ਇਤਿਹਾਸਕਤਾ*
*ਤੁਲਨਾ ਕੀਤੀ ਇਸਦੀ*
*ਹਜ਼ਾਰਾਂ ਮਨੁੱਖਾਂ ਦੇ*
*ਮਾਰੇ ਜਾਣ ਨਾਲ*
*ਕੁਸ਼ ਦਿਨ ਬਾਅਦ*
*ਦੁੱਖ ਵੀ ਜਤਾਇਆ*
*ਉਸਨੇ*
*ਇਸ ਘਟਨਾ ‘ਤੇ*
*ਕਿਹਾ-*
*ਅਸ਼ੋਕ ਨੂੰ ਵੀ*
*ਸ਼ਾਇਦ ਹੀ*
*ਹੋਇਆ ਹੋਵੇਗਾ*
*ਇੰਨਾਂ ਦੁੱਖ*
*ਕਲਿੰਗਾ ਯੁੱਧ ਤੋਂ ਬਾਅਦ*
*ਇੱਕ ਦਿਨ*
*ਕੁਰਸੀ ‘ਤੇ ਬੈਠੇ ਬੈਠੇ*
*ਸੋਚ ਰਿਹਾ ਸੀ*
*ਫੱਨੇਂ ਖਾਂ*
*ਫਿਰ ਕੁਸ਼*
*ਇਤਿਹਾਸਕ ਹੋ ਜਾਏ*
*ਸੋਚਦੇ ਸੋਚਦੇ*
*ਸੋਚਦੇ ਸੋਚਦੇ*
*ਉਹ ਉੱਠਿਆ*
*ਤੇ ਕੰਧ ਤੋਂ ਉਤਾਰ ਕੇ*
*ਦੇਸ਼ ਦਾ ਨਕਸ਼ਾ*
*ਅੱਗ ਲਾ ਤੀ ਉਸਨੂੰ*
*ਅੱਗ*
*ਆਪਣਾ ਕੰਮ ਰਹੀ ਸੀ*
*ਫੱਨੇਂ ਖਾਂ*
*ਆਪਣਾ ਕੰਮ ਕਰ ਚੁੱਕਾ ਸੀ*
*ਫੱਨੇਂ ਖਾਂ:5.*
*ਫੱਨੇਂ ਖਾਂ ਦੇ ਮਨ ‘ਚ*
*ਕੀ ਚੱਲ ਰਿਹਾ ਹੈ*
*ਇਸ ਦਾ ਇਜ਼ਹਾਰ*
*ਉਹ ਕਈ ਮਾਮਲਿਆਂ ‘ਚ*
*ਕਰਦਾ ਸੀ*
*ਸਿਰਫ਼ ਤਸਵੀਰਾਂ ਰਾਹੀਂ*
*ਮਸਲਨ*
*ਉਸਨੇ ਆਪਣੇ*
*’ਡਰਾਇੰਗ ਰੂਮ’ ‘ਚ*
*ਲਾ ਰੱਖੀ ਸੀ*
*ਇੱਕ ਸੰਤ ਦੀ ਤਸਵੀਰ*
*ਤੇ ਆਪਣੇ ‘ਬੈੱਡ ਰੂਮ’ ‘ਚ*
*ਉਸੇ ਸੰਤ ਦੇ*
*ਹਤਿਆਰੇ ਦੀ ਤਸਵੀਰ*
*ਸੌਂ ਕੇ ਉਠਦੇ ਰੋਜ਼ਾਨਾ*
*ਉਹ ਨਿਹਾਰਦਾ*
*’ਬੈੱਡ ਰੂਮ’ ‘ਚ ਲੱਗੀ*
*ਤਸਵੀਰ*
*ਤੇ ਜਦ ਕਦੇ ਆਉਂਦੇ*
*ਮਹਿਮਾਨ ਜਾਂ ਮੁਲਾਕਾਤੀ*
*ਤਾਂ ਉਹ ਦਿਖਾਉਂਦਾ*
*ਉਨ੍ਹਾਂ ਨੂੰ*
*’ਡਰਾਇੰਗ ਰੂਮ’ ‘ਚ ਲੱਗੀ*
*ਤਸਵੀਰ*
*ਕਦੇ ਕਦੇ ਰਾਤ ਨੂੰ*
*ਫੱਨੇਂ ਖਾਂ*
*’ਬੈੱਡ ਰੂਮ ‘ਚ ਲੱਗੀ*
*ਤਸਵੀਰ ਨੂੰ ਲਾਹ ਕੇ*
*’ਡਰਾਇੰਗ ਰੂਮ ‘ਚ*
*ਸੰਤ ਦੀ ਤਸਵੀਰ ਦੇ*
*ਐਨ ਸਾਹਮਣੇ*
*ਸਜਾ ਦਿੰਦਾ*
*ਤੇ ਫਿਰ ਸੁਬ੍ਹਾ*
*ਉਤਾਰ ਕੇ*
*ਵਾਪਸ ‘ਬੈੱਡ ਰੂਮ ‘ਚ*
*ਉਸੇ ਜਗ੍ਹਾ ਲਗਾ ਦਿੰਦਾ*
*ਪਰ*
*ਕਿਹੜੀ ਤਸਵੀਰ*
*ਕਿੱਥੇ ਲੱਗੇ*
*ਇਸ ਦੁਵਿਧਾ ਤੋਂ*
*ਉਸਨੇ ਇੱਕ ਦਿਨ*
*ਨਿਜ਼ਾਤ ਪਾ ਲਈ*
*ਸੰਤ ਦੀ ਤਸਵੀਰ ਦੇ*
*ਬਗਲ ‘ਚ*
*ਉਸਨੇ ਖੁਦ ਆਪਣੀ*
*ਇੱਕ ਵੱਡੀ ਸਾਰੀ*
*ਤਸਵੀਰ*
*ਲਗਾ ਲਈ*
–ਚਲਦਾ
*#ਰਾਜੇਂਦਰ ਰਾਜਨ*
ਹਿੰਦੀ ਤੋਂ ਪੰਜਾਬੀ ਰੂਪ:
*ਯਸ਼ ਪਾਲ ਵਰਗ ਚੇਤਨਾ*
(98145 35005)
Share this content:


Post Comment