Loading Now

ਕਵਿਤਾ/ਦਲਜੀਤ ਸਿੰਘ ਕਾਹਲੋਂ

ਕਵਿਤਾ/ਦਲਜੀਤ ਸਿੰਘ ਕਾਹਲੋਂ

ਇਹ ਤਾਂ ਕੁੜੀ ਪੰਜਾਬਣ ਏ। ਨਿਰੀ ਸ਼ਹਿਦ ਦੀ ਪੁੜੀ ਪੰਜਾਬਣ ਏ॥

ਇਹ ਮਿੱਠੇ ਬੋਲ ਜੋ ਬੋਲੇ ਬਈ । ਮੂੰਹ ਵਿੱਚੋਂ ਪੋਲੇ ਪੋਲੇ ਬਈ ॥

ਇਹਦੇ ਦੋਨੋ ਬੁੱਲ੍ਹ ਗੁਲਾਬੀ ਬਈ । ਉੱਤੋਂ ਇਹਦੀ ਠੇਠ ਪੰਜਾਬੀ ਬਈ ॥

ਇਹਦੇ ਬੋਲ,ਬੋਲੀ ਤੇ ਬਾਣੀ ਬਈ । ਸੱਚ ਦੱਸਣ ਇਹਦੀ ਕਹਾਣੀ ਬਈ ॥

ਇਹਦਾ ਪਾਇਆ ਸੂਟ ਪੰਜਾਬੀ ਬਈ । ਉੱਤੋ ਪਾਈ ਦੇਸੀ ਗੁਰਗਾਬੀ ਬਈ ॥

ਇਹਨੇ ਸਿਰ ਵਿੱਚ ਰੱਖਿਆ ਕੰਘਾ ਏ । ਇਹਦੇ ਗਲ ਚਿ ਲਟਕਦਾ ਖੰਡਾ ਏ ॥

ਇਹਦੀ ਦਿੱਖ,ਤੱਕਣੀ ਤੇ ਝਾਤ ਬਈ । ਪਾਵੇ ਇਹਦੇ ਦਿਲ ਦੀ ਬਾਤ ਬਈ ॥

ਇਹਦਾ ਸਿੱਧਾ – ਭੋਲਾਪਨ ਬਈ । ਇਹਦਾ ਅੰਦਰੋਂ ਸੱਚਾ ਮੰਨ ਬਈ ॥

ਇਹਦੇ ਪੜ੍ਹਨ ਦੇ ਤੌਰ ਤਰੀਕੇ ਨੇ । ਬੋਲਣ ਦੇ ਇਹਨੂੰ ਸਲੀਕੇ ਨੇ ॥

ਇਹਦੇ ਸੱਚੇ ਤੇ ਸੁੱਚੇ ਬੋਲ ਬਈ । ਦੇਣ ਪੋਲ ਸਾਰੇ ਹੀ ਖੋਲ ਬਈ ॥

ਪਾਈ ਪੈਰੀਂ ਇਹਦੇ ਪਜੇਬ ਬਈ । ਨਾ ਪੱਲੇ ਝੂਠ ਫ਼ਰੇਬ ਬਈ ॥

ਇਹਦੀ ਨੱਨ੍ਹੀ ਨੱਨ੍ਹੀ ਚਾਲ ਬਈ । ਮੂੰਹੋਂ ਬੋਲਕੇ ਦੱਸੇ ਹਾਲ ਬਈ ॥

ਦਿਸਦੀ ਇਹ ਮਸਤ ਮਲੰਗ ਬਈ। ਕਦੇ ਕਰੇ ਨਾ ਕਿਸੇ ਨੂੰ ਤੰਗ ਬਈ ॥

ਦੱਸਣ ਇਹਦੇ ਨਿੱਕੇ ਪੈਰ ਬਈ । ਕਿਸੇ ਨਾਲ ਨਾ ਕਰਦੀ ਵੈਰ ਬਈ ॥

ਇਹਦਾ ਸਿੱਧਾ ਸਾਦਾਪਨ ਬਈ । ਅੰਦਰੋਂ ਇਹਦਾ ਸੱਚਾ ਮੰਨ ਬਈ ॥

ਇਹ ਪੜ੍ਹੇ-ਲਿਖੇ ਪੰਜਾਬੀ ਬਈ । ਜਿਵੇਂ ਖਿੜਿਆ ਫੁੱਲ ਗੁਲਾਬੀ ਬਈ ॥

ਇਹ ਆਪਣੀ ਧੁੰਨ ਵਿੱਚ ਰਹਿੰਦੀ ਏ । ਪਿਓ ਵਾਂਗਰ ਸੱਚ ਹੀ ਕਹਿੰਦੀ ਏ ॥

ਪਿਓ ਆਖੇ ਸੂਰਤ ਸੋਹਣੀ ਏ । ਮੇਰੇ ਮੰਨ ਦੀ ਇਹ ਮਨਮੋਹਣੀ ਏ ॥

ਇਹਦੀ ਮੱਮੀ ਪਾਠ ਸਿਖਾਂਦੀ ਏ । ਵੀਕਐਂਡ ਗੁਰੂਘਰ ਲਿਜਾਂਦੀ ਏ ॥

ਇਹ ਉੱਥੇ ਸੰਥਿਆ ਲੈਂਦੀ ਏ । ਬਸ ਗੁਰੂ ਦੇ ਚਰਨੀਂ ਪੈਂਦੀ ਏ ॥

ਹੱਥ ਜੋੜ ਇਹ ਫਤਿਹ ਬਲਾਉਂਦੀ ਏ । ਸੱਭ ਦਾ ਇਹ ਭਲਾ ਮਨਾਉਂਦੀ ਏ ॥

ਇਹ ਕੀਰਤਨ ਓਥੇ ਕਰਦੀ ਏ । ਕਰੇ ਸੇਵਾ ਤੇ ਪਾਣੀ ਭਰਦੀ ਏ ॥

ਇਹ ਉੱਚੀ ਉੱਚੀ ਗਾਂਦੀ ਏ । ਓਥੇ ਹਰੀ ਦਾ ਨਾਮ ਧਿਆਂਦੀ ਏ ॥

ਸਦਾ ਗੁਰੂ ਦੇ ਗੁਣ ਹੀ ਗਾਉਂਦੀ ਏ । ਤਾਂਈਉਂ ਸੱਭ ਦੇ ਮੰਨ ਨੂੰ ਭਾਉਂਦੀ ਏ ॥

ਓਥੇ ਇਹਦਾ ਠੁੱਕ ਹੈ ਵਾਹਵਾ ਬਈ । ਸੰਗਤ ਚੋਂ ਖੱਟੇ ਵਾਹ-ਵਾਹ ਬਈ ॥

ਕਹਿੰਦੇ ਮਾਂ ਜਿੱਡੀ ਇਹ ਹੋ ਗਈ ਏ । ਪਿਓ ਲਈ ਇਹ ਕਿੱਡੀ ਹੋ ਗਈ ਏ ?

ਪਿਓ ਆਖੇ ਮੇਰੇ ਲਈ ਬੱਚੀ ਏ । ਇਹ ਸਦਾ ਹੀ ਮੰਨ ਦੀ ਸੱਚੀ ਏ ॥

ਕੱਲ ਦਿੰਦਾ ਸੀ ਇਹਨੂੰ ਲੋਰੀ ਬਈ । ਅੱਜ ਬਣੀ ਮੇਰੀ ਡੰਗੋਰੀ ਬਈ ॥

ਇਹਦਾ ਪਿਆਰਾ ਨਾਮ ਗੁਰਵੀਰ ਏ । ਇਹਦਾ ਕੋਈ ਨਾ ਨੱਨ੍ਹਾ ਵੀਰ ਏ ॥

ਇਹ ਵੱਡਿਆਂ ਨੂੰ ਭਾਅ ਜੀ ਕਹਿੰਦੀ ਏ । ਬੱਸ ਉੱਨ ਦੇ ਦਿਲਾਂ ਚਿ ਰਹਿੰਦੀ ਏ ॥

ਇਹਨੂੰ ਗੁਰਜੰਟ ਤੇ ਹੈਪੀ ਭਾਵੇ ਬਈ । ਇਹ ਦੋਨਾਂ ਤੇ ਹੁਕਮ ਚਲਾਵੇ ਬਈ ॥

ਉਹ ਇਹਦੇ ਕਜਨ ਬ੍ਰਦਰ ਬਈ । ਇਹਦੀ ਕਰਦੇ ਬੜੀ ਹੀ ਕਦਰ ਬਈ॥

ਪੂਰੇ ਕਰਦੇ ਚਾਅ ਮਲਾਰ ਇਹਦੇ । ਦੋਵੇਂ ਹਨ ਫਰਮਾਬਰਦਾਰ ਇਹਦੇ ॥

“ਇਹਨੂੰ ਮੋਢਿਆਂ ਤੇ ਚੱਕੀ ਇਹਦੇ ਭਾਈ ਫਿਰਦੇ ।ਟੈਟੂ ਇਹਦੇ ਨਾਮ ਦਾ ਲਿਖਾਈ ਫਿਰਦੇ”॥“

ਇਹਦਾ ਤਾਂ ਇਹ ਵੀ ਕਹਿਣਾ ਏ । ਮੇਰੀਆਂ ਦੋ ਵੱਡੀਆਂ ਭੈਣਾਂ ਏਂ ॥

ਉੱਨਾਂ ਮੈਨੂੰ ਲਾਡ ਲਡਾਇਆ ਈ । ਹੁਣ ਆਪਣਾ ਘਰ ਵਸਾਇਆ ਈ ।

ਮਿੱਸ ਕਰਦੀ ਉੱਨਾਂ ਨੂੰ ਖ਼ਾਸੀ ਏ । ਹੈ ਉੱਨਾਂ ਦੇ ਬੱਚਿਆਂ ਦੀ ਮਾਸੀ ਏ ॥

ਸਦਾ ਪਿਓਂ ਦੇ ਅੰਗ ਸੰਗ ਰਹਿੰਦੀ ਏ । ਸਦਾ ਗੋਦੀ ਓਹਦੀ ਚਿ ਬਹਿੰਦੀ ਏ ॥

ਹੱਥ ਮਾਂ ਦੀ ਚੁੰਨੀ ਨੂੰ ਵੀ ਪਾਵੇ ਬਈ । ਜਿੱਥੇ ਜਾਂਦੀ ਨਾਲ ਹੀ ਜਾਵੇ ਬਈ ॥

ਉਹ ਵੀ ਹੈ ਆਦਰਸ਼ ਮਾਂ ਬਈ । ਸਦਾ ਰੱਖਦੀ ਠੰਡੀ ਛਾਂ ਬਈ ॥

ਪਿਓ + ਧੀ ਦੀ ਸੇਵਾ ਕਰਦੀ ਏ । ਸੱਭਨਾਂ ਦੇ ਦੁੱਖਾਂ ਦੀ ਦਰਦੀ ਏ ॥

ਆਏ ਗਏ ਦੀ ਆਉ-ਭਗਤ ਕਰੇ ਬਈ । ਚਾਹੇ ਜੀਵੇ ਤੇ ਚਾਹੇ ਮਰੇ ਬਈ ॥

ਬੀਬੀਆਂ ਵਿੱਚ ਰਹਿੰਦੀ ਛਾਈ ਏ । ਕਦੇ ਘਰ ਦੁਹਾਈ ਨਾ ਪਾਈ ਏ ॥

ਸਦਾ ਰਜ਼ਾ ਓਹਦੀ ਵਿੱਚ ਰਹਿੰਦੀ ਏ । ਹਰਵੇਲੇ ਵਾਹਿਗੁਰੂ ਕਹਿੰਦੀ ਏ ॥

ਚਾਚਾ ਫੁੱਲਿਆ ਨਾ ਸਮਾਏ ਬਈ । ਬੱਸ ਕਲਮ ਦਾ ਖੱਟਿਆ ਖਾਏ ਬਈ ॥

“ ✍️ਜਦੋਂ ਕਲਮ ਚੱਲਣੀ ਬੰਦ ਹੋ ਗਈ ਬਈ। ਸਮਝਿਓ ਚਾਚੇ ਦੀ ਨਬਜ਼ ਖਲੋ ਗਈ ਬਈ ॥

ਫਿਰ ਰੋਣਾ-ਧੋਣਾ ਨਾ ਪਾਇਉ ਬਈ । ਬੱਸ ਰੱਬ ਦਾ ਸ਼ੁਕਰ ਮਨਾਇਉ ਬਈ ॥

ਖੁਸ਼ੀ ਖੁਸ਼ੀ,ਚਾਚੇ ਨੂੰ ਦਿਉ ਵਿਦਾਈ ਬਈ । ਚੁੱਪ ਕਰਕੇ ਪਾਇਓ ਜੁਦਾਈ ਬਈ॥

✍️”। ਚਾਚਾ ਆਖੇ ਗੁਰਵੀਰ ਪੁੱਤ ਮੇਰਾ ਬਈ। ਮੁੜ ਛੇਤੀ ਪਾਊਂਗਾ ਫੇਰਾ ਬਈ “॥

ਮੁੜ ਇਹਦੇ ਹੀ ਵਿਹੜੇ ਆਊਂ ਬਈ । ਇਹਦੇ ਵਾਂਗੂੰ ਮੈਂ ਨਾਮ ਧਿਆਊਂ ਬਈ॥

ਕੀਰਤਨ ਵਾਂਗ ਗੁਰਵੀਰ ਦੇ ਕਰੂੰ ਬਈ । ਕੰਮ ਕਰ ਕਰ ਐਵੇਂ ਨਾ ਮਰੂੰ ਬਈ ॥

ਦੂਜੇ ਗੇੜੇ ਗੁਰੂ ਦਾ ਜੱਸ ਗਾਊਂ। ਭੰਗ ਦੇ ਭਾੜੇ ਮੁੜ ਨਾ ਜਾਊਂ ॥

ਭੰਗ ਦੇ ਭਾੜੇ ਮੁੜ ਨਾ ਜਾਊਂ ॥ ਸੁਣਕੇ ਸੱਭ ਕੁੱਝ ਸਹਿਮੀਆਂ ਡਰੀਆਂ।

ਇੱਕਦੱਮ ਦੋਨਾਂ ਅੱਖੀਆਂ ਭਰੀਆਂ ॥ ਚਾਚੇ ਐਸਾ ਪੈਂਨ ਘੁਮਾਇਆ।

ਸਾਰਾ ਟੱਬਰ ਰੋਣ ਤੇ ਲਾਇਆ॥ ਸੋਚੇ ਚਾਚਾ ਮੈਂ ਕੀ ਕਰਤਾ ?

ਹੱਸਦਾ ਟੱਬਰ ਰੁਆ ਕੇ ਰੱਖਤਾ ॥ ਕਹਿੰਦਾ ਕਲਾਕਾਰ ਹਾਂ!

ਸੱਭ ਕਰਨਾ ਪੈਂਦਾ! ਕਲਪਨਾ ਵਿੱਚ ! ਜਿਊਣਾ/ਮਰਨਾ ਪੈਂਦਾ!! ਸਾਂਭਿਆ ਮੌਕਾ ਪੈਂਨ ਪਰਾਂਹ ਸੁੱਟਿਆ।

ਨਾਲੇ ਸੋਚੇ ਮੈਂ ਕੀ ਖੱਟਿਆ ?

ਕਹਿੰਦਾ ਐਨੀ ਛੇਤੀ ਜਾਣ ਨਹੀਂ ਲੱਗਿਆ। ਨਵਾਂ ਪੰਗਾ ਕੋਈ ਪਾਣ ਨਹੀਂ ਲੱਗਿਆ॥

ਨਾਨੇ + ਮਾਮੇ ਵਾਂਗੂ ਸੈਂਚੁਰੀ ਮਾਰੂੰ । ਰਹਿੰਦੀਆਂ ਲਿਖਤਾਂ ਨੇਪਰੇ ਚਾੜੂੰ ॥ ਹਾਸੇ ਠੱਠੇ ਦੇ ਪਾਊਂ ਖਲਾਰੇ॥

ਕਰ ਦੱਊਂ ਦੋਹਰੇ ਹਾਸੇ ਦੇ ਮਾਰੇ॥ ਚਾਚਾ ਵੀ ਅੰਦਰੋਂ ਨਿਕਲਿਆ ਚਤਰਾ ।

ਇੱਕ ਦੱਮ ਟਾਲ ਕੇ ਰੱਖਤਾ ਖ਼ਤਰਾ ॥ ਅੰਦਰ ਵੜਿਆ ਤੇ ਮੁੜਕੇ ਆਇਆ।

ਭੰਗੜੇ ਵਾਲਾ ਡਰੈਸ ਸੀ ਪਾਇਆ ॥ ਪਹਿਲਾਂ ਦੋਨਾਂ ਤਾਂਈਂ ਸਮਝਾਇਆ ।

ਫਿਰ ਇੱਕਦੱਮ ਸੀ ਖਾੜ੍ਹਾ ਲਾਇਆ ॥ ਰੁੱਖ ਕਵਿਤਾ ਦਾ ਮੋੜਕੇ ਰੱਖਤਾ ।

ਹਾਸਿਆਂ ਨਾਲ ਸੀ ਵਿਹੜਾ ਭਰਤਾ ॥ ਅਖੇ ਆਓ ਸਾਰੇ ਰੱਲ-ਮਿਲ ਗਾਈਏ ।

ਭੰਗੜੇ ਪਾਈਏ , ਤੇ ਖੁਸ਼ੀ ਮਨਾਈਏ ॥ ਸਾਰਿਆਂ ਰੱਲ ਕੇ ਸ਼ੁਕਰ ਮਨਾਇਆ।

ਸੋਚਣ ਚਾਚਾ ਲਾਇਨ ਤੇ ਆਇਆ॥ ਹੋ ਕੇ ਇਕੱਠੇ ਭੰਗੜੇ ਪਾਉਣ ।

ਖਿੜਖਿੜ ਹੱਸਣ ਤੇ ਖੁਸ਼ੀ ਮਨਾਉਣ। ਚਾਚਾ ਇੱਕਦੱਮ ਸਟੇਜ ਤੇ ਚੜ੍ਹਿਆ ।

ਖੱਬੇ ਹੱਥ ਚਿ ਮਾਇਕ ਸੀ ਫੜਿਆ ॥ ਨਿਆਣੇ ਸਿਆਣੇ ਭੰਗੜਾ ਪਾਉਣ।

ਉੱਚੀ ਉੱਚੀ ਸਾਰੇ ਗਾਉਣ ॥ ਗਾਉਣ- ਪਾਣੀ ਦੇ ਚੱਕਤੇ ਫੱਟੇ।

ਆਂਢ- ਗੁਆਂਢੀ ਹੋ ਗਏ ਇਕੱਠੇ ॥ ਆਪਣੇ ਈ ਲਿਖਿਓ ਗਾਣੇ ਗਾਤੇ ।

ਲੋਕੀਂ ਸਾਰੇ ਹੱਸਣ ਲਾਤੇ ॥ “ਪਿਓ ਹੁੰਦਾ ਏ ਪਿਓ ਐ ਦੁਨੀਆ ਵਾਲਿਓ।

ਨਿਰਾ ਹੀ ਦੇਸੀ ਘਿਓ ਐ ਦੁਨੀਆਂ ਵਾਲਿਓ॥ “ਚਾਚੇ ਬਿਨਾ ਕੋਈ ਨਾ ਖਾੜਾ ਲਾਵੇ ।

ਰੋਂਦਿਆਂ ਨੂੰ ਨਾ ਚੁੱਪ ਕਰਾਵੇ “॥ ਚਾਚੇ ਐਸੇ ਗਾਣੇ ਗਾਏ ।

ਲਾਤਾ ਜ਼ੋਰ ਪਸੀਨੇ ਆਏ ॥ ਥੱਕ – ਹਾਰ ਪਸੀਨਾ ਪੂੰਝੇ ।

ਹਿੱਲ ਗਈ ਧਰਤੀ ਅੰਬਰ ਗੂੰਜੇ ॥ “ਮਿੱਠੀ ਗੁਰਵੀਰ ਕੋਈ ਮਿੱਠੀ ਬੋਲੀ ਪਾ ਦੇ ਤੂੰ।

ਢੋਲ ਦੇ ਡੱਗੇ ਦੇ ਉੱਤੇ ਗੇੜੇ ਚਾਰ ਲਾ ਦੇ ਤੂੰ ॥ ਢੋਲ ਵੱਜਦਾ ਕੰਨਾਂ ਨੂੰ ਚੰਗਾ ਲੱਗਦਾ ।

ਢੋਲ ਵੱਜਦਾ ਸਟੇਜ ਉੱਤੇ ਫੱਬਦਾ॥ ਸੁਣ ਕੰਨ ਲਾ ਕੇ ਬਾਪੂ ਦਾ ਤੂੰ ਢੋਲ ਮੱਲੀਏ ।

ਢੋਲ ਬੋਲ਼ੇ ਸਦਾ ਪਿਆਰ ਵਾਲੇ ਬੋਲ ਮੱਲੀਏ ॥ ਢੋਲ ਬੋਲੇ ਸਦਾ ਪਿਆਰ ਵਾਲੇ ਬੋਲ ਮੱਲੀਏ॥

ਬੋਲ ਚਾਚੇ ਦੇ ਬਈ ਪੱਕੇ ਝੰਡੇ ਗੱਡ ਗਏ ।

ਮਹਿਕ ਪਿਆਰ ਦੀ ਹਵਾ ਦੇ ਵਿੱਚ ਛੱਡ ਗਏ॥ ਮਹਿਕ ਪਿਆਰ ਦੀ ਹਵਾ ਦੇ ਵਿੱਚ ਛੱਡ ਗਏ॥

diljit-singh-kahlon-190x300 ਕਵਿਤਾ/ਦਲਜੀਤ ਸਿੰਘ ਕਾਹਲੋਂ

Share this content:

Post Comment