Loading Now

ਕਵਿਤਾ/ਉਮੀਦਾਂ ਦੀ ਮਸ਼ਾਲ/ਅਮਰਜੀਤ ਦਸੂਹਾ

ਕਵਿਤਾ/ਉਮੀਦਾਂ ਦੀ ਮਸ਼ਾਲ/ਅਮਰਜੀਤ ਦਸੂਹਾ

ਚੁੱਪ ਦੀ ਸੱਚੀ ਜੁਬਾਨ ਬਣ ਜਾ,

ਕਲਮ ਦੀ ਤਿੱਖੀ ਕਮਾਨ ਬਣ ਜਾ,

ਜਾਲਮਾਂ ਲਈ ਤਲਵਾਰ ਬਣ ਜਾ,

ਮਜ਼ਲੂਮਾਂ ਦੀ ਤੂੰ ਢਾਲ ਬਣ ਜਾ,

ਭੁੱਖੇ ਚੁੱਲੇ ਦੀ ਲੋਅ ਬਣ ਜਾ,

ਗਰਮ ਮੌਸਮਾਂ ਦੀ ਠਾਰ ਬਣ ਜਾ,

ਸੂਰਜ ਚਿਰਾਗ ਮਸ਼ਾਲ ਬਣ ਜਾ ,

ਰੁੱਖ ਬੂਟੇ ਦਾ ਪਿਆਰ ਬਣ ਜਾ,

ਵੰਝਲੀ ਤੂੰਬੀ ਸਿਤਾਰ ਬਣ ਜਾ,

ਰੂਹ ਦੇ ਗੀਤ ਸ਼ਿੰਗਾਰ ਬਣ ਜਾ,

ਭਟਕੇ ਰਾਹੀਂ ਦੀ ਪੈੜ ਬਣ ਜਾ,

ਤਪਦੇ ਪੈਰਾ ਦੀ ਠਾਰ ਬਣ ਜਾ,

ਨਾਉਮੀਦਾਂ ਦੀ ਉਮੀਦ ਬਣ ਜਾ,

ਅੰਧੇਰੇ ਮਨ ਦੀ ਸਵੇਰ ਬਣ ਜਾ,

ਸੰਘਰਸ਼ਾਂ ਦੀ ਆਵਾਜ਼ ਬਣ ਜਾ,

ਅਮਰ ਜਿੱਤਾਂ ਦੀ ਗਵਾਹ ਬਣ ਜਾ,

Amarjit-Dasuya-585x1024 ਕਵਿਤਾ/ਉਮੀਦਾਂ ਦੀ ਮਸ਼ਾਲ/ਅਮਰਜੀਤ ਦਸੂਹਾ

ਅਮਰਜੀਤ ਦਸੂਹਾ

8968933711

Share this content:

Previous post

ਹਮਿਲਟਨ ਤੋਂ ਕਮਿਊਨਿਟੀ ਸ਼ੋਕ ਸਮਾਚਾਰ; ਸਾਹਿਤ ਦੇ ਦੀਵੇ ਪ੍ਰਿੰਸੀਪਲ ਡਾ:  ਰੁਲੀਆ ਸਿੰਘ ਸਿੱਧੂ ਆਪਣੀ ਜ਼ਿੰਦਗੀ ਦੀ ਲੋਅ ਸਮੇਟ ਕੇ ਅਲੋਪ ਹੋ ਗਏ

Next post

ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨਾਲ ਜੁੜੇ ਇਤਿਹਾਸਕ ਅਸਥਾਨਾਂ ਦੀ ਸੰਭਾਲ ਸਮੇਂ ਦੀ ਮੁੱਖ ਲੋੜ : ਡਾ. ਜੋਸਨ

Post Comment