Loading Now

ਓਵਰਸਪੀਡ ਮੋਟਰਸਾਇਕਲਾਂ-ਕਾਰਾਂ ਦੀ ਲਾਪ੍ਰਵਾਹ ਆਵਾਜਾਈ ਰੋਕੀ ਜਾਵੇ : ਨਾਗਰਿਕ ਚੇਤਨਾ ਮੰਚ

ਓਵਰਸਪੀਡ ਮੋਟਰਸਾਇਕਲਾਂ-ਕਾਰਾਂ ਦੀ ਲਾਪ੍ਰਵਾਹ ਆਵਾਜਾਈ ਰੋਕੀ ਜਾਵੇ : ਨਾਗਰਿਕ ਚੇਤਨਾ ਮੰਚ

ਬਠਿੰਡਾ, 4 ਮਈ – ਨਾਗਰਿਕ ਚੇਤਨਾ ਮੰਚ ਦੀ ਅਗਵਾਈ ਚ ਮਹੇਸ਼ਵਰੀ ਚੌਂਕ ਵਾਲੀ ਸੜਕ ਦੇ ਵਸਨੀਕਾਂ ਨੇ ਅੱਜ ਐਸਪੀ ਹੈਡ ਕੁਆਰਟਰ ਨੂੰ ਮੰਗ ਪੱਤਰ ਦੇ ਕੇ ਕੇ ਮੰਗ ਕੀਤੀ ਹੈ ਕਿ ਲਾਪਰਵਾਹ ਮੋਟਰਸਾਈਕਲ ਕਾਰਾਂ ਦੀ ਆਵਾਜਾਈ ਨੂੰ ਕੰਟਰੋਲ ਕੀਤਾ ਜਾਵੇ l ਮੰਚ ਦੇ ਪ੍ਰਧਾਨ ਪ੍ਰਿੰ ਬੱਗਾ ਸਿੰਘ ਤੇ ਪ੍ਰੈਸ ਸਕੱਤਰ ਡਾ.ਅਜੀਤਪਾਲ ਸਿੰਘ ਜਮਹੂਰੀ ਅਧਿਕਾਰ ਸਭਾ ਨੇ ਦੱਸਿਆ ਕਿ ਬੁਲਟ ਮੋਟਰਸਾਇਕਲਾਂ ਅਤੇ ਜੀਪਾਂ-ਕਾਰਾਂ ਤੇ ਚੜ੍ਹ ਕੇ ਨੌਜਵਾਨ 40 ਫੁੱਟੀ ਸੜਕ ਬੀਬੀ ਵਾਲਾ ਰੋਡ ਗਲੀ ਨੰਬਰ-3 ਚ ਅਕਸਰ ਹੀ ਲਾਪਰਵਾਹੀ ਨਾਲ ਓਵਰ ਸਪੀਡ ਤੇ ਗਲਤ ਸਾਈਡ ਤੋਂ ਚਲਦੇ ਹੋਏ ਵੱਡੀ ਉਮਰ ਦੇ ਲੋਕਾਂ ਤੇ ਬੱਚਿਆਂ ਆਦਿ ਨੂੰ ਫੇਟ ਮਾਰ ਕੇ ਜਖਮੀ ਕਰ ਜਾਂਦੇ ਹਨ l ਉਹ ਦਹਿਸ਼ਤ ਪਾਉਣ ਲਈ ਪਟਾਕੇ ਪਾਉਂਦੇ ਹੋਏ ਲੰਘਦੇ ਹਨ ਤੇ ਟਰੈਫਿਕ ਨਿਯਮਾਂ ਦੀ ਪ੍ਰਵਾਹ ਨਹੀਂ ਕਰਦੇ l ਅਮਨ ਪਸੰਦ ਸ਼ਹਿਰੀ ਇਸ ਪ੍ਦੂਸ਼ਨ ਤੋਂ ਬੇਹੱਦ ਦੁਖੀ ਹਨ।

ਪਾਰਕ ਨੰਬਰ 39 ਦੇ ਇਰਦ ਗਿਰਦ ਰਹਿੰਦੇ ਵਸਨੀਕਾ ਨੇ ਪਹਿਲਾਂ ਵੀ ਐੱਸਐੱਸਪੀ ਤੇ ਡੀਸੀ ਦਫਤਰ ਬਠਿੰਡਾ ਨੂੰ ਕਿਹਾ ਸੀ ਕਿ ਇਸ ਲਾਪ੍ਰਵਾਹੀ ਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਰੋਕੀ ਜਾਵੇ।ਐਸਐਸਪੀ ਦਫਤਰ ਨੇ ਗੈਰ ਕਾਨੂੰਨੀ ਵਹੀਕਲਾਂ ਦੇ ਚਲਾਨ ਵੀ ਕੱਟੇ। ਪਰ ਪਤਾ ਨਹੀਂ ਹੁਣ ਇਹ ਕੰਮ ਕਿਉਂ ਬੰਦ ਹੈ। ਇਥੇ ਕੋਚਿੰਗ ਸੈਂਟਰਾਂ ਬਹੁਤ ਹਨ ਅਤੇ ਸੜਕ ਤੇ ਭਾਰੀ ਭੀੜ ਕਾਰਨ ਤੇਜ਼ ਰਫ਼ਤਾਰ ਨਾਲ ਭਜਾਏ ਜਾਂਦੇ ਬੁਲਟ ਮੋਟਰ ਸਾਈਕਲਾਂ- ਕਾਰਾਂ ਦੀ ਮਾਰ ਲੋਕਾਂ ਨੂੰ ਝੱਲਣੀ ਪੈ ਰਹੀ ਹੈ l ਬਜ਼ੁਰਗਾਂ,ਬੱਚਿਆਂ,ਔਰਤਾਂ ਤੇ ਬੀਮਾਰ ਲੋਕਾਂ ਲਈ ਤਾਂ ਬਹੁਤ ਪ੍ਰੇਸ਼ਾਨੀ ਹੈ l ਵਾਹਨਾਂ ਦੀ ਤੇਜ਼ ਰਫਤਾਰ ਕਰਕੇ ਲੋਕ ਘਰਾਂ ਚੋਂ ਬਾਹਰ ਨਿਕਲਣੋ ਡਰਦੇ ਹਨ। ਇਥੇ 24 ਅਪ੍ਰੈਲ ਨੂੰ ਇੱਕ ਬਜ਼ੁਰਗ ਔਰਤ ਨੂੰ ਬੁਲਟ ਮੋਟਰਸਾਈਕਲ ਨੇ ਫੇਟ ਮਾਰ ਦਿੱਤੀ,ਉਹਨਾਂ ਦੀ ਲੱਤ ਦੀ ਹੱਡੀ ਟੁੱਟ ਗਈ l ਲੋਕਾਂ ਦੀ ਮੰਗ ਹੈ ਕਿ ਇਸ ਇਲਾਕੇ ਵਿੱਚ ਪੱਕੀ ਪੁਲਸ ਗਸ਼ਤ/ਨਾਕਾ ਲਾਇਆ ਜਾਵੇ l ਓਵਰ ਸਪੀਡ ਤੇ ਗੈਰ ਕਨੂੰਨੀ ਵਹੀਕਲਾਂ ਦੇ ਚਲਾਨ ਕੱਟੇ ਜਾਣ l

Share this content:

Post Comment