ਐਨਸੀਸੀ ਕੈਡਿਟਾਂ ਨੇ ਸਵੱਛਤਾ ਹੀ ਸੇਵਾ ਸੇਵਾ ਦੇ ਤਹਿਤ ਦਰਬਾਰ ਸਾਹਿਬ ਦੇ ਆਸ-ਪਾਸ ਕੀਤੀ ਸਫਾਈ
ਅੰਮ੍ਰਿਤਸਰ , 29 ਸਤੰਬਰ (ਗਿਆਨ ਸਿੰਘ ਏ.ਡੀ.ਪੀ ਨਿਊਜ਼) – ਫਸਟ ਪੰਜਾਬ ਬਟਾਲੀਅਨ ਐਨਸੀਸੀ ਅੰਮ੍ਰਿਤਸਰ ਵੱਲੋਂ ਅੱਜ ਸਵੱਛਤਾ ਹੀ ਸੇਵਾ ਦੇ ਤਹਿਤ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਅਤੇ ਜਲਿਆਂ ਵਾਲੇ ਬਾਗ ਖੇਤਰ ਦੀ ਸਫਾਈ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਰਨਲ ਪੀਡੀਐਸ ਬੱਲ ਨੇ ਦੱਸਿਆ ਕਿ 16 ਸਤੰਬਰ ਤੋਂ 2 ਅਕਤੂਬਰ ਤੱਕ ਸਵੱਛ ਭਾਰਤ ਅਭਿਆਨ ਦੇ ਤਹਿਤ ਸਵੱਛਤਾ ਹੀ ਸੇਵਾ ਮਿਸ਼ਨ ਚੱਲ ਰਿਹਾ ਹੈ, ਜਿਸ ਵਿੱਚ ਐਨਸੀਸੀ ਕੈਡਿਟ ਤੇ ਸ਼ਹਿਰ ਨਿਵਾਸੀਆਂ ਵਿੱਚ ਸਵੱਛਤਾ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਸਫਾਈ ਮੁਹਿੰਮ, ਨੁਕੜ ਨਾਟਕ ਅਤੇ ਜਾਗਰੂਕਤਾ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਕੜੀ ਵਜੋਂ ਅੱਜ ਸ੍ਰੀ ਦਰਬਾਰ ਸਾਹਿਬ ਗਲਿਆਰਾ ਅਤੇ ਜਲਿਆਂਵਾਲਾ ਬਾਗ ਖੇਤਰ ਵਿੱਚ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਐਨਸੀਸੀ ਕੈਡਟਾਂ ਨੇ ਇੱਕ ਵਿਸ਼ੇਸ਼ ਸਫਾਈ ਮੁਹਿੰਮ ਚਲਾਈ।

ਉਹਨਾਂ ਕਿਹਾ ਕਿ ਇਹਨਾਂ ਕੈਡਿਟਾਂ ਨੇ ਇਹ ਸੰਦੇਸ਼ ਦਿੱਤਾ ਕਿ ਘਰ ਦੇ ਅੰਦਰ ਸਫਾਈ ਤੋਂ ਇਲਾਵਾ ਆਸ ਪਾਸ ਅਤੇ ਜਨਤਕ ਥਾਵਾਂ ਤੇ ਸਫਾਈ ਰੱਖਣਾ ਬਹੁਤ ਜਰੂਰੀ ਹੈ। ਸਾਨੂੰ ਆਪਣਾ ਕੂੜਾ ਕੂੜਾਕਟ ਡਸਟ ਬੀਨ ਵਿੱਚ ਪਾਉਣਾ ਚਾਹੀਦਾ ਹੈ। ਪਲਾਸਟਿਕ ਅਤੇ ਹੋਰ ਕਿਸੇ ਵੀ ਤਰ੍ਹਾਂ ਦੀ ਵੇਸਟ ਸੜਕਾਂ ਤੇ ਨਹੀਂ ਸੁੱਟਣੀ ਚਾਹੀਦੀ । ਸਾਨੂੰ ਹਰੀਆਂ ਸਬਜ਼ੀਆਂ ਅਤੇ ਫਲ ਫਰੂਟ ਦੇ ਵੇਸਟ ਨੂੰ ਲਿਫਾਫਿਆਂ ਵਿੱਚ ਬੰਦ ਕਰਕੇ ਨਹੀਂ ਸੁੱਟਣਾ ਚਾਹੀਦਾ, ਕਿਉਂਕਿ ਇਹ ਜਾਨਵਰਾਂ ਦੇ ਪੇਟ ਵਿੱਚ ਜਾ ਕੇ ਉਹਨਾਂ ਦਾ ਨੁਕਸਾਨ ਕਰਦੇ ਹਨ। ਵੇਸਟ ਮੈਨੇਜਮੈਂਟ ਦੇ ਅਧੀਨ ਬਹੁਤ ਸਾਰੀਆਂ ਚੀਜ਼ਾਂ ਜੋ ਘਰ ਵਿੱਚ ਵਾਧੂ ਹੁੰਦੀਆਂ ਹਨ, ਉਸ ਤੋਂ ਬਹੁਤ ਸਾਰਾ ਮਟੀਰੀਅਲ ਤਿਆਰ ਕੀਤਾ ਜਾ ਸਕਦਾ ਹੈ।

ਜ਼ੀਰੋ ਵੇਸਟ ਦੇ ਸਿਧਾਂਤ ਤੇ ਚੱਲਣਾ ਚੱਲਦਿਆ ਸਾਨੂੰ ਘੱਟ ਤੋਂ ਘੱਟ ਵੇਸਟ ਕਰਨੀ ਚਾਹੀਦੀ । ਹਰੀਆਂ ਸਬਜ਼ੀਆਂ ਦੀ ਵੇਸਟ ਖਾਦ ਬਣਾਉਣ ਲਈ ਵਰਤੀ ਜਾ ਸਕਦੀ ਹੈ ਜੋ ਕਿ ਪੇੜ-ਪੌਦਿਆਂ ਲਈ ਬਹੁਤ ਹੀ ਲਾਭਦਾਇਕ ਹੁੰਦੀ ਹੈ। ਇਸ ਮੌਕੇ ਕੈਡਿਟਾਂ ਨੇ ਸਫਾਈ ਦੇ ਨਾਲ ਨਾਲ ਸਵੱਛਤਾ ਸਬੰਧੀ ਨਾਰੇ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਸਫਾਈ ਮੁਹਿੰਮ ਵਿੱਚ ਸੂਬੇਦਾਰ ਗੁਰਨਾਮ ਸਿੰਘ, ਹਵਾਲਦਾਰ ਮਲਕੀਤ ਸਿੰਘ ਅਤੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆ ਨੇ ਭਾਗ ਲਿਆ।
Share this content:


Post Comment