Loading Now

ਸਾਂਝੇ ਉਪਰਾਲੇ ਤਹਿਤ ਲੈਕਚਰਾਰ ਕੇਡਰ ਯੂਨੀਅਨ ਪੰਜਾਬ ਨੇ ਸਕੂਲ ਵਿਦਿਆਰਥੀਆਂ ਨੂੰ ਦਿੱਤੀ ਨਗਦ ਸਹਾਇਤਾ ਰਾਸ਼ੀ

ਸਾਂਝੇ ਉਪਰਾਲੇ ਤਹਿਤ ਲੈਕਚਰਾਰ ਕੇਡਰ ਯੂਨੀਅਨ ਪੰਜਾਬ ਨੇ ਸਕੂਲ ਵਿਦਿਆਰਥੀਆਂ ਨੂੰ ਦਿੱਤੀ ਨਗਦ ਸਹਾਇਤਾ ਰਾਸ਼ੀ

28-Sept-PN-5-school-of-eminannce-1-1024x462 ਸਾਂਝੇ ਉਪਰਾਲੇ ਤਹਿਤ ਲੈਕਚਰਾਰ ਕੇਡਰ ਯੂਨੀਅਨ ਪੰਜਾਬ ਨੇ ਸਕੂਲ ਵਿਦਿਆਰਥੀਆਂ ਨੂੰ ਦਿੱਤੀ ਨਗਦ ਸਹਾਇਤਾ ਰਾਸ਼ੀ
ਸਾਂਝੇ ਉਪਰਾਲੇ ਤਹਿਤ ਲੈਕਚਰਾਰ ਕੇਡਰ ਯੂਨੀਅਨ ਪੰਜਾਬ ਨੇ ਸਕੂਲ ਵਿਦਿਆਰਥੀਆਂ ਨੂੰ ਦਿੱਤੀ ਨਗਦ ਸਹਾਇਤਾ ਰਾਸ਼ੀ
ਅਜਨਾਲਾ,  29 ਸਤੰਬਰ ( ਗਿਆਨ ਸਿੰਘ ਏ.ਡੀ.ਪੀ ਨਿਊਜ਼) – ਸਕੂਲ ਆਫ ਐਮੀਨੈਂਸ ਅਜਨਾਲਾ ਵਿਖੇ ਜਿਲਾ ਸਿੱਖਿਆ ਅਫਸਰ ਸੈਕੰਡਰੀ ਅੰਮ੍ਰਿਤਸਰ ਸ੍ਰੀ ਰਾਜੇਸ਼ ਕੁਮਾਰ, ਉਪ ਜਿਲਾ ਸਿੱਖਿਆ ਅਫਸਰ ਸ੍ਰੀ ਰਾਜੇਸ਼ ਖੰਨਾ ਅਤੇ ਪ੍ਰਿੰਸੀਪਲ ਸ੍ਰੀ ਸੁਦੇਸ਼ ਕੁਮਾਰ ਅਰੋੜਾ ਦੇ ਯਤਨਾਂ ਸਦਕਾ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਸ਼ੁਰੂ ਕੀਤੇ ਗਏ ਸਾਂਝੇ ਉਪਰਾਲੇ ਨੂੰ ਸਹਿਯੋਗ ਕਰਦੇ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਫਾਊਂਡਰ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ ਦੇ ਉੱਦਮ ਨਾਲ ਸਰਕਾਰੀ ਕੰਨਿਆ ਸਕੂਲ ਅਜਨਾਲਾ ਦੀਆਂ ਪਲੱਸ ਟੂ ਦੀਆਂ ਵਿਦਿਆਰਥਣਾਂ ਅਤੇ ਸਕੂਲ ਆਫ ਐਮੀਨੈਂਸ ਦੇ ਪਲਸ ਟੂ ਅਤੇ ਦਸਵੀਂ ਦੇ ਹੜ ਪ੍ਰਭਾਵਿਤ ਵਿਦਿਆਰਥੀਆਂ ਦੀ ਸਹਾਇਤਾ ਲਈ ਲੈਕਚਰਾਰ ਕੇਡਰ ਯੂਨੀਅਨ ਪੰਜਾਬ ਦੀ ਲੁਧਿਆਣਾ ਇਕਾਈ ਸਕੂਲ ਆਫ ਐਮੀਨੈਂਸ ਅਜਨਾਲਾ ਵਿੱਚ 150000 ਰੁਪਏ ਦੀ ਸਹਾਇਤਾ ਰਾਸ਼ੀ ਵੰਡੀ। ਲੈਕਚਰਾਰ ਗੁਰਪ੍ਰੀਤ ਸਿੰਘ ਰਿਆੜ ਨੇ ਦੱਸਿਆ ਕਿ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸਾਬਕਾ ਜ਼ਿਲਾ ਪ੍ਰਧਾਨ ਲੁਧਿਆਣਾ ਅਤੇ ਮੌਜੂਦਾ ਵਿੱਤ ਸਕੱਤਰ ਲੈਕਚਰਾਰ ਕੇਡਰ ਯੂਨੀਅਨ ਪੰਜਾਬ ਸ੍ਰੀ ਧਰਮਜੀਤ ਸਿੰਘ ਢਿੱਲੋਂ ਆਪਣੇ ਅਧਿਆਪਕ ਸਾਥੀਆਂ ਨਾਲ ਸਹਾਇਤਾ ਰਾਸ਼ੀ ਅਤੇ ਹੋਰ ਲੋੜਾਂ ਦੀਆਂ ਦਵਾਈਆਂ ਅਤੇ ਰਜਿਸਟਰ ਆਦਿ ਲੈ ਕੇ ਸਕੂਲ ਵਿਖੇ ਪਹੁੰਚੇ।
ਇਸ ਸਮੇਂ ਹਲਕਾ ਸਿੱਖਿਆ ਕੋਆਰਡੀਨੇਟਰ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਜੋ ਕਿ ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਵੀ ਹਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਗਰ ਕਮੇਟੀ ਅਜਨਾਲਾ ਦੇ ਪ੍ਰਧਾਨ ਸਰਦਾਰ ਜਸਪਾਲ ਸਿੰਘ ਭੱਟੀ, ਸਕੂਲ ਦੇ ਚੇਅਰਮੈਨ ਸ੍ਰੀ ਅਮਿਤ ਕੁਮਾਰ ਔਲ, ਵਾਈਸ ਚੇਅਰਮੈਨ ਸ੍ਰੀ ਦਵਿੰਦਰ ਸਿੰਘ ਤੇ ਤੇ ਸਕੂਲ ਦੇ ਸਾਬਕਾ ਵਿਦਿਆਰਥੀ ਅਜੇ ਕੁਮਾਰ ਗੁਰਪ੍ਰੀਤ ਸਿੰਘ ਢਿੱਲੋਂ ਆਦਿ ਨੇ ਸਕੂਲ ਵਿੱਚ ਪਹੁੰਚ ਕੇ ਆਏ ਹੋਏ ਸਹਾਇਤਾ ਦਾਤਾਵਾਂ ਦੇ ਇਸ ਉਪਰਾਲੇ ਲਈ ਉਹਨਾਂ ਦੀ ਸ਼ਲਾਘਾ ਕੀਤੀ। ਇਸ ਸਮੇਂ ਪਲਸ ਟੂ ਅਤੇ ਦਸਵੀਂ ਦੇ ਵਿਦਿਆਰਥੀਆਂ ਨੂੰ ਇਕ ਲੱਖ ਪੰਜਾਹ ਹਜਾਰ ਰੁਪਏ ਨਕਦ ਤਕਸੀਮ ਕੀਤੇ ਗਏ। ਇਹ ਹੜ ਪ੍ਰਭਾਵਿਤ ਵਿਦਿਆਰਥੀਆਂ ਦੀਆਂ ਬੋਰਡ ਫੀਸਾਂ ਲਈ ਇਹ ਮੌਕੇ ਅਨੁਸਾਰ ਵਧੀਆ ਸਹਾਇਤਾ ਹੈ ਜੋ ਕਿ ਵਿਦਿਆਰਥੀਆਂ ਦੀ ਮਾਇਕ ਸਹਾਇਤਾ ਨਾਲ ਉਹਨਾਂ ਦੀ ਦਾਖਲਾ ਫੀਸ ਦੇਣ ਦੀ ਬੇਚੈਨੀ ਨੂੰ ਦੂਰ ਕਰਨ ਵਿੱਚ ਸਫਲ ਰਹੀ।
ਇਸ ਸਮੇਂ ਲੈਕਚਰਾਰ ਧਰਮਜੀਤ ਸਿੰਘ ਢਿੱਲੋ ਲੁਧਿਆਣਾ ਅਤੇ ਉਨਾਂ ਦੇ ਸਾਥੀਆਂ ਨੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਨਾਲ ਪੇਪਰਾਂ ਦੀ ਤਿਆਰੀ ਕਰਨ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਬੋਰਡ ਪੇਪਰਾਂ ਵਿੱਚ ਚੰਗੀ ਕਾਰਗੁਜ਼ਾਰੀ ਵਿਖਾਉਣ ਲਈ ਹੱਲਾਸ਼ੇਰੀ ਦਿੱਤੀ।  ਉਹਨਾਂ ਨੇ ਵਿਦਿਆਰਥੀਆਂ ਨੂੰ ਮੈਰਿਟ ਵਿੱਚ ਪੁਜੀਸ਼ਨਾਂ ਲੈਣ ਲਈ ਉਤਸਾਹਿਤ ਕਰਦੇ ਹੋਏ ਕਿਹਾ ਕਿ ਜੋ ਵਿਦਿਆਰਥੀ ਮੈਰਿਟ ਵਿੱਚ ਆਉਣਗੇ ਅਸੀਂ ਇੱਥੇ ਦੁਬਾਰਾ ਪਹੁੰਚ ਕੇ ਉਹਨਾਂ ਨੂੰ ਅਵਾਰਡ ਅਤੇ ਨਕਦ ਇਨਾਮੀ ਰਾਸ਼ੀ ਨਾਲ ਸਨਮਾਨਿਤ ਕਰਨ ਲਈ ਪਹੁੰਚਾਂਗੇ। ਇਸ ਸਮੇਂ ਲੁਧਿਆਣਾ ਤੋਂ ਉਹਨਾਂ ਨਾਲ ਪਹੁੰਚੇ ਲੈਕਚਰਾਰ ਕੇਡਰ ਯੂਨੀਅਨ ਦੇ ਨੁਮਾਇੰਦੇ ਸਰਵ ਸ੍ਰੀ ਜਗਦੀਪ ਸਿੰਘ, ਅਮਰਜੀਤ ਘੁਡਾਣੀ,ਦਵਿੰਦਰ ਸਿੰਘ ਗੁਰੂ, ਗੁਰਦੀਪ ਸਿੰਘ,ਹਰਜਿੰਦਰ ਸਿੰਘ, ਹਰਪ੍ਰੀਤ ਸਿੰਘ,ਹਰਦੀਪ ਸਿੰਘ  ਪਮਾਲ, ਗੁਰਪ੍ਰੀਤ ਸਿੰਘ, ਜਸਪਾਲ ਸਿੰਘ, ਹਰਭਜਨ ਸਿੰਘ, ਜਸਵਿੰਦਰ ਸਿੰਘ, ਮਨਦੀਪ ਸਿੰਘ ਸੇਖੋ,ਮੈਡਮ ਹੇਮ ਲਤਾ,ਮੈਡਮ ਰੇਖਾ ਬਹਿਲ, ਗਗਨਦੀਪ ਸਿੰਘ ਆਦਿ ਹਾਜ਼ਰ ਸਨ।

Share this content:

Post Comment