Loading Now

ਏਸ਼ੀਆ ਕੱਪ ਜਿੱਤਣ ਤੋਂ ਬਾਅਦ ਭਾਰਤੀ ਮਹਿਲਾ ਕ੍ਰਿਕਟ ਟੀਮ ਦਿੱਲੀ ਪਰਤੀ

ਏਸ਼ੀਆ ਕੱਪ ਜਿੱਤਣ ਤੋਂ ਬਾਅਦ ਭਾਰਤੀ ਮਹਿਲਾ ਕ੍ਰਿਕਟ ਟੀਮ ਦਿੱਲੀ ਪਰਤੀ

ਨਵੀਂ ਦਿੱਲੀ, 15 ਸਤੰਬਰ – ਦੁਬਈ ਵਿਚ ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਂ ਕਰਨ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਅੱਜ ਰਾਤ ਦਿੱਲੀ ਪਰਤ ਆਈ ਹੈ। ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸਮ੍ਰਿਤੀ ਮੰਧਾਨਾ, ਸ਼ਿਫਾਲੀ ਵਰਮਾ, ਤੇਜ਼ ਗੇਂਦਬਾਜ਼ ਰੇਣੁਕਾ ਠਾਕੁਰ, ਭਾਰਤੀ ਅਤੇ ਨੰਦਨੀ ਸ਼ਰਮਾ ਸਮੇਤ ਕਈ ਖਿਡਾਰਨਾਂ ਦੇਖੀਆਂ ਗਈਆਂ। ਸ੍ਰੀ ਚਰਨੀ ਨੇ 4 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਭਾਰਤ ਦੀ ਬੱਲੇਬਾਜ਼ੀ ਵਿੱਚ ਓਪਨਰ ਸ਼ਿਫਾਲੀ ਵਰਮਾ (39 ਗੇਂਦਾਂ ਵਿੱਚ 68 ਦੌੜਾਂ) ਅਤੇ ਸਮ੍ਰਿਤੀ ਮੰਧਾਨਾ (39 ਗੇਂਦਾਂ ਵਿੱਚ 59 ਦੌੜਾਂ) ਨੇ ਪਹਿਲੀ ਵਿਕਟ ਲਈ ਰਿਕਾਰਡ 129 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ਿਫਾਲੀ ਇਸ ਟੂਰਨਾਮੈਂਟ ਵਿੱਚ 236 ਦੌੜਾਂ ਬਣਾ ਕੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰਨ ਰਹੀ, ਜਦਕਿ ਸਮ੍ਰਿਤੀ ਨੇ 213 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਦੀਪਤੀ ਸ਼ਰਮਾ (14 ਵਿਕਟਾਂ) ਅਤੇ ਸ੍ਰੀ ਚਰਨੀ (12 ਵਿਕਟਾਂ) ਟੂਰਨਾਮੈਂਟ ਦੀਆਂ ਸਭ ਤੋਂ ਵੱਧ ਵਿਕਟਾਂ ਲੈਣ ਵਾਲੀਆਂ ਗੇਂਦਬਾਜ਼ਾਂ ਵਿੱਚ ਸ਼ਾਮਲ ਰਹੀਆਂ।

ਏਸ਼ੀਆ ਕੱਪ ਟਰਾਫੀ ਨੂੰ ਲੈ ਕੇ ਵਿਵਾਦ

ਮੁਕਾਬਲੇ ਤੋਂ ਬਾਅਦ ਟੀਮ ਇੰਡੀਆ ਨੇ ਏਸ਼ੀਅਨ ਕ੍ਰਿਕਟ ਕੌਂਸਲ (ਏ.ਸੀ.ਸੀ.) ਦੇ ਮੁਖੀ ਮੋਹਸਿਨ ਨਕਵੀ ਤੋਂ ਏਸ਼ੀਆ ਕੱਪ ਦੀ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ। ਫਾਈਨਲ ਮੈਚ ਵਿੱਚ ਸ੍ਰੀਲੰਕਾ ਨੂੰ ਹਰਾਉਣ ਤੋਂ ਬਾਅਦ ਜਦੋਂ ਇਨਾਮ ਵੰਡ ਸਮਾਗਮ ਸ਼ੁਰੂ ਹੋਇਆ ਤਾਂ ਭਾਰਤੀ ਟੀਮ ਸਟੇਜ ਕੋਲ ਮੌਜੂਦ ਨਹੀਂ ਸੀ। ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਮੋਹਸਿਨ ਨਕਵੀ ਵੱਲੋਂ ਸ੍ਰੀਲੰਕਾਈ ਕਪਤਾਨ ਨੂੰ ਚੈੱਕ ਅਤੇ ਮੈਡਲ ਦਿੱਤੇ ਗਏ, ਪਰ ਭਾਰਤੀ ਖਿਡਾਰਨਾਂ ਨੇ ਸਟੇਜ ‘ਤੇ ਜਾਣ ਤੋਂ ਗੁਰੇਜ਼ ਕੀਤਾ। ਟੀਮ ਨੇ ਟਰਾਫੀ ਨਾ ਲੈਣ ਦਾ ਫ਼ੈਸਲਾ ਸਰਹੱਦ ਪਾਰੋਂ ਫੈਲਾਏ ਜਾ ਰਹੇ ਅਤਿਵਾਦ ਅਤੇ ਤਣਾਅ ਦੇ ਮੱਦੇਨਜ਼ਰ ਲਿਆ। ਹਾਲਾਂਕਿ, ਇਸ ਤੋਂ ਪਹਿਲਾਂ ਮੁੱਖ ਕੋਚ ਅਮੋਲ ਅਤੇ ਬੀ.ਸੀ.ਸੀ.ਆਈ. ਦੇ ਅਧਿਕਾਰੀਆਂ ਨੇ ਨੰਦਨੀ ਸ਼ਰਮਾ ਨੂੰ ‘ਫੀਲਡਰ ਆਫ਼ ਦਿ ਮੈਚ’ ਦਾ ਮੈਡਲ ਦੇ ਕੇ ਸਨਮਾਨਿਤ ਕੀਤਾ ਅਤੇ ਟੀਮ ਨੇ ਆਪਣੀ ਪੱਧਰ ‘ਤੇ ਜਿੱਤ ਦਾ ਜਸ਼ਨ ਮਨਾਇਆ।

Share this content:

Post Comment