Loading Now

ਏਸ਼ੀਅਨ ਚੈਂਪੀਅਨਜ਼ ਟਰਾਫ਼ੀ: ਮੋਹਾਲੀ ਦੇ ਸਟੇਡੀਅਮ ’ਚ ਅੱਜ ਪਹਿਲੀ ਵਾਰ ਹੋਣਗੇ ਕੌਮਾਂਤਰੀ ਹਾਕੀ ਮੁਕਾਬਲੇ

ਏਸ਼ੀਅਨ ਚੈਂਪੀਅਨਜ਼ ਟਰਾਫ਼ੀ: ਮੋਹਾਲੀ ਦੇ ਸਟੇਡੀਅਮ ’ਚ ਅੱਜ ਪਹਿਲੀ ਵਾਰ ਹੋਣਗੇ ਕੌਮਾਂਤਰੀ ਹਾਕੀ ਮੁਕਾਬਲੇ

ਮੋਹਾਲੀ, 4 ਨਵੰਬਰ-  ਪੰਜਾਬ ਦੀ ਧਰਤੀ ’ਤੇ ਖੇਡੇ ਜਾ ਰਹੇ ਕੌਮਾਂਤਰੀ ਹਾਕੀ ਟੂਰਨਾਮੈਂਟ ‘ਏਸ਼ੀਅਨ ਚੈਂਪੀਅਨਜ਼ ਟਰਾਫ਼ੀ’ ਦੇ ਜਲੰਧਰ ਵਿਖੇ ਲੀਗ ਮੈਚਾਂ ਦੇ ਸਫ਼ਲ ਪ੍ਰਬੰਧਨ ਤੋਂ ਬਾਅਦ ਹੁਣ ਦੂਜਾ ਮੇਜ਼ਬਾਨ ਸ਼ਹਿਰ ਮੋਹਾਲੀ ਨਾਕ ਆਊਟ ਮੁਕਾਬਲਿਆਂ ਲਈ ਪੂਰੀ ਤਰ੍ਹਾਂ ਤਿਆਰ ਹੈ।ਅੱਜ ਸੈਮੀ ਫ਼ਾਈਨਲ ਅਤੇ ਪੰਜਵੀਂ ਪੁਜੀਸ਼ਨ ਦੇ ਮੈਚਾਂ ਨਾਲ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਵਿਖੇ ਪਹਿਲੀ ਵਾਰ ਕੋਈ ਕੌਮਾਂਤਰੀ ਹਾਕੀ ਮੈਚ ਖੇਡਿਆ ਜਾਵੇਗਾ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਸੂਬੇ ਵਿਚ ਪਹਿਲੀ ਵਾਰ ਇਹ ਵੱਡਾ ਹਾਕੀ ਟੂਰਨਾਮੈਂਟ ਹੋ ਰਿਹਾ ਹੈ। ਲੀਗ ਗੇੜ ਵਿਚ ਭਾਰਤ ਪਹਿਲੇ, ਜਾਪਾਨ ਦੂਜੇ, ਮਲੇਸ਼ੀਆ ਤੀਜੇ, ਦੱਖਣੀ ਕੋਰੀਆ ਚੌਥੇ, ਚੀਨ ਪੰਜਵੇਂ ਤੇ ਬੰਗਲਾਦੇਸ਼ ਛੇਵੇਂ ਸਥਾਨ ’ਤੇ ਰਿਹਾ ਹੈ।

ਅੱਜ ਪਹਿਲਾ ਮੈਚ ਦੁਪਹਿਰ 2 ਵਜੇ ਚੀਨ ਤੇ ਬੰਗਲਾਦੇਸ਼ ਵਿਚਾਲੇ ਪੰਜਵੀਂ ਪੁਜੀਸ਼ਨ ਲਈ ਹੋਵੇਗਾ। ਸ਼ਾਮ 4:30 ਵਜੇ ਪਹਿਲੇ ਸੈਮੀ ਫ਼ਾਈਨਲ ਵਿਚ ਜਾਪਾਨ ਤੇ ਮਲੇਸ਼ੀਆ ਅਤੇ ਸ਼ਾਮ 7 ਵਜੇ ਦੂਜੇ ਸੈਮੀ ਫ਼ਾਈਨਲ ਵਿਚ ਭਾਰਤ ਤੇ ਦੱਖਣੀ ਕੋਰੀਆ ਆਹਮੋ-ਸਾਹਮਣੇ ਹੋਣਗੇ।

ਹੁਣ ਤਕ ਹੋਈਆਂ ਅੱਠ ਏਸ਼ੀਅਨ ਚੈਂਪੀਅਨਜ਼ ਟਰਾਫ਼ੀਆਂ ਵਿਚ ਭਾਰਤ ਸੱਭ ਤੋਂ ਵੱਧ 5 ਵਾਰ ਖ਼ਿਤਾਬ ਜਿੱਤ ਕੇ ਅੱਗੇ ਰਿਹਾ ਹੈ। ਇਸ ਮੌਜੂਦਾ ਟੂਰਨਾਮੈਂਟ ਵਿਚ ਵੀ ਭਾਰਤ ਅਪਣੇ ਸਾਰੇ 5 ਮੈਚ ਜਿੱਤ ਕੇ ਅਜੇਤੂ ਚੱਲ ਰਿਹਾ ਹੈ ਅਤੇ ਟੀਮ ਨੇ ਸੱਭ ਤੋਂ ਵੱਧ 34 ਗੋਲ ਕੀਤੇ ਹਨ। ਖਿਡਾਰੀਆਂ ਦੀ ਕਾਰਗੁਜ਼ਾਰੀ ਵਿਚ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ 9 ਗੋਲਾਂ ਨਾਲ ਟਾਪ ਸਕੋਰਰ ਬਣਿਆ ਹੋਇਆ ਹੈ। ਟੂਰਨਾਮੈਂਟ ਦਾ ਫ਼ਾਈਨਲ ਮੁਕਾਬਲਾ 5 ਨਵੰਬਰ ਨੂੰ ਮੋਹਾਲੀ ਵਿਖੇ ਖੇਡਿਆ ਜਾਵੇਗਾ।

Share this content:

Post Comment