Loading Now

ਏਸ਼ੀਅਨ ਖੇਡਾਂ : ਪੁਰਸ਼ ਕਬੱਡੀ ਟੀਮ ਨੇ ਈਰਾਨ ਨੂੰ ਹਰਾ ਕੇ ਜਿੱਤਿਆ ਸੋਨ ਤਗਮਾ

ਏਸ਼ੀਅਨ ਖੇਡਾਂ : ਪੁਰਸ਼ ਕਬੱਡੀ ਟੀਮ ਨੇ ਈਰਾਨ ਨੂੰ ਹਰਾ ਕੇ ਜਿੱਤਿਆ ਸੋਨ ਤਗਮਾ

 

ਨਵੀਂ ਦਿੱਲੀ : ਭਾਰਤ ਨੇ ਏਸ਼ੀਅਨ ਖੇਡਾਂ ਵਿੱਚ ਅੱਜ ਦਾ ਦੂਜਾ ਸੋਨ ਤਗਮਾ ਜਿੱਤ ਲਿਆ ਹੈ। ਪੁਰਸ਼ ਕਬੱਡੀ ਟੀਮ ਨੇ ਫਾਈਨਲ ਵਿੱਚ ਈਰਾਨ ਨੂੰ 40-34 ਨਾਲ ਹਰਾ ਕੇ 10ਵੀਂ ਵਾਰ ਏਸ਼ੀਅਨ ਖੇਡਾਂ ਵਿੱਚ ਸੋਨ ਤਗਮਾ ਆਪਣੇ ਨਾਂ ਕੀਤਾ। ਇਸ ਤੋਂ ਪਹਿਲਾਂ ਮਹਿਲਾ ਕਬੱਡੀ ਟੀਮ ਨੇ ਵੀ ਇਰਾਨ ਨੂੰ 37-34 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ ਸੀ। 7ਵੇਂ ਦਿਨ ਭਾਰਤ ਨੂੰ ਹੁਣ ਤੱਕ 2 ਸੋਨੇ ਦੇ, 2 ਚਾਂਦੀ ਦੇ ਅਤੇ 1 ਕਾਂਸੀ ਦੇ ਤਗਮੇ ਸਣੇ 5 ਤਗਮੇ ਜਿੱਤੇ।

ਸ਼ਨੀਵਾਰ ਨੂੰ ਸਕੁਐਸ਼ ਵਿੱਚ ਪਹਿਲੀ ਵਾਰ ਭਾਰਤ ਦੇ ਦੋ ਖਿਡਾਰੀ ਫਾਈਨਲ ਵਿੱਚ ਪਹੁੰਚੇ ਹਨ । 18 ਸਾਲਾ ਅਨਾਹਤ ਸਿੰਘ ਨੇ ਮਹਿਲਾ ਸਿੰਗਲਜ਼ ਅਤੇ ਅਭੈ ਸਿੰਘ ਨੇ ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਜਗ੍ਹਾ ਬਣਾਈ। ਭਾਰਤ ਨੇ ਹੁਣ ਤੱਕ 4 ਸੋਨੇ ਦੇ, 11 ਚਾਂਦੀ ਦੇ ਅਤੇ 13 ਕਾਂਸੀ ਦੇ ਤਗਮੇ ਸਣੇ 28 ਮੈਡਲ ਜਿੱਤ ਲਏ ਹਨ।

Share this content:

Post Comment