Loading Now

ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ 25 ਅਕਤੂਬਰ ਨੂੰ ਜਲੰਧਰ ਵਿਖੇ ਹੋਵੇਗੀ

ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ 25 ਅਕਤੂਬਰ ਨੂੰ ਜਲੰਧਰ ਵਿਖੇ ਹੋਵੇਗੀ

WhatsApp-Image-2026-09-26-at-4.48.35-PM-1024x582 ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ 25 ਅਕਤੂਬਰ ਨੂੰ ਜਲੰਧਰ ਵਿਖੇ ਹੋਵੇਗੀ
-ਚੋਣ ਅਧਿਕਾਰੀਆਂ ਵਲੋਂ ਨਿਰਪੱਖ ਅਤੇ ਨਿਰਵਿਘਨ ਚੋਣਾਂ ਲਈ ਸਹਿਯੋਗ ਦੇਣ ਦੀ ਅਪੀਲ

ਜਲੰਧਰ, 26 ਸਤੰਬਰ (  ਏ.ਡੀ.ਪੀ.ਨਿਊਜ਼  )   ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.)ਦੇ ਸਾਲ 2026 ਤੋਂ 2029 ਤੱਕ ਲਈ ਬਾਰਾਂ ਅਹੁਦੇਦਾਰਾਂ ਦੀ ਚੋਣ 25 ਅਕਤੂਬਰ 2026 ਨੂੰ ਸਵੇਰੇ 09 ਵਜੇ ਤੋਂ ਸ਼ਾਮ 04 ਵਜੇ ਤੱਕ ਗੁਪਤ ਵੋਟਾਂ ਰਾਹੀਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਵੇਗੀ।
ਕੇਂਦਰੀ ਸਭਾ ਦੀ ਕਾਰਜਕਾਰਨੀ ਨੇ ਇਹ ਚੋਣ ਕਰਵਾਉਣ ਲਈ ਡਾ.ਲਖਵਿੰਦਰ ਸਿੰਘ ਜੌਹਲ ਨੂੰ ਚੋਣ ਅਧਿਕਾਰੀ ਨਿਯੁਕਤ ਕੀਤਾ ਹੈ ਅਤੇ ਨਾਲ ਹੀ ਸਹਾਇਕ ਚੋਣ ਅਧਿਕਾਰੀਆਂ ਵਜੋਂ ਸਰਵਸ੍ਰੀ ਸਤਨਾਮ ਸਿੰਘ ਮਾਣਕ ਅਤੇ ਪ੍ਰੋ. ਤੇਜਿੰਦਰ ਵਿਰਲੀ ਨੂੰ ਨਿਯੁਕਤ ਕੀਤਾ ਗਿਆ ਹੈ।
ਤਿੰਨਾਂ ਹੀ ਚੋਣ ਅਧਿਕਾਰੀਆਂ ਵਲੋਂ ਅੱਜ ਇਥੇ ਮੀਟਿੰਗ ਕਰਨ ਉਪਰੰਤ ਜਾਰੀ ਕੀਤੇ ਗਏ ਬਿਆਨ ਅਨੁਸਾਰ ਅਹੁਦੇਦਾਰਾਂ ਦੀ ਚੋਣ ਲਈ ਉਮੀਦਵਾਰ ਆਪੋ-ਆਪਣੀ ਨਾਮਜ਼ਦਗੀ ਸੰਬੰਧੀ ਲੋੜੀਂਦੇ ਫ਼ਾਰਮ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਤੋਂ ਪ੍ਰਾਪਤ ਕਰ ਕੇ, ਜਾਂ “ਪੰਜਾਬੀ ਲੇਖਕ” ਦੇ ਤਾਜ਼ਾ ਅੰਕ ਵਿੱਚੋਂ ਲੈ ਕੇ, ਉਸ ਫ਼ਾਰਮ ਨੂੰ ਭਰ ਕੇ ਚੋਣ ਅਧਿਕਾਰੀ ਨੂੰ 07.10.2026 ਤੋਂ 14.10.2026 ਸ਼ਾਮ 4 ਵਜੇ ਤੱਕ ਰਜਿਸਟਰਡ ਪੱਤਰ ਰਾਹੀਂ ਪਹੁੰਚਾ ਸਕਦੇ ਹਨ ਜਾਂ ਖੁਦ ਆ ਕੇ ਬੰਦ ਲਿਫਾਫ਼ੇ ਵਿੱਚ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਦਫ਼ਤਰ ਸਕੱਤਰ (ਭੂਵਨ ਜੋਸ਼ੀ ਮੋਬਾਈਲ ਨੰਬਰ-8699371597) ਨੂੰ ਦੇ ਸਕਦੇ ਹਨ। ਇਸ ਤੋਂ ਬਾਅਦ ਪੁੱਜਣ ਵਾਲੇ ਨਾਮਜ਼ਦਗੀ ਪੱਤਰ ਸਵੀਕਾਰ ਨਹੀਂ ਕੀਤੇ ਜਾਣਗੇ।
ਨਾਮਜ਼ਦਗੀ ਪੱਤਰਾਂ ਦੀ ਪੜਤਾਲ 15.10.2026 ਨੂੰ (ਬਾਅਦ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤੱਕ) ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਹੋਵੇਗੀ।
ਚੋਣ ਨਾ ਲੜਨ ਦੇ ਚਾਹਵਾਨ ਉਮੀਦਵਾਰ 16.10.2026 ਨੂੰ (ਸਵੇਰੇ 11 ਵਜੇ ਤੋਂ ਸ਼ਾਮ 04 ਵਜੇ ਤੱਕ) ਆਪਣਾ ਨਾਂ ਵਾਪਸ ਲੈ ਸਕਦੇ ਹਨ।
ਚੁਣੇ ਜਾਣ ਵਾਲੇ ਅਹੁਦੇਦਾਰ ਇਸ ਪ੍ਰਕਾਰ ਹੋਣਗੇ :-

-ਪ੍ਰਧਾਨ-1

-ਸੀਨੀਅਰ ਮੀਤ ਪ੍ਰਧਾਨ-1

-ਮੀਤ ਪ੍ਰਧਾਨ- 5 (ਜਿਨ੍ਹਾਂ ਵਿੱਚੋਂ ਇਕ ਔਰਤਾਂ ਲਈ ਰਾਖਵਾਂ)

-ਜਨਰਲ ਸਕੱਤਰ-1

-ਸਕੱਤਰ-4 (ਜਿਨ੍ਹਾਂ ਵਿੱਚੋਂ ਇਕ ਔਰਤਾਂ ਲਈ ਰਾਖਵਾਂ)

ਵੋਟਾਂ ਪੈਣ ਉਪਰੰਤ ਉਸੇ ਦਿਨ ਵੋਟਾਂ ਦੀ ਗਿਣਤੀ ਕਰਕੇ ਨਤੀਜੇ ਦਾ ਐਲਾਨ ਕਰ ਦਿੱਤਾ ਜਾਵੇਗਾ।
ਚੋਣ ਅਧਿਕਾਰੀਆਂ ਨੇ ਲੇਖਕ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤੀ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਕੀਤੇ ਗਏ ਪਛਾਣ ਪੱਤਰਾਂ ‘ਚੋਂ ਕੋਈ ਇਕ ਫੋਟੋ-ਪਛਾਣ-ਪੱਤਰ ਆਪਣੇ ਨਾਲ ਜ਼ਰੂਰ ਲੈ ਕੇ ਆਉਣ ਤਾਂ ਕਿ ਵੋਟ ਪਾਉਣ ਲਈ ਉਨ੍ਹਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।ਉਨ੍ਹਾਂ ਨੇ ਲੇਖਕ ਭਾਈਚਾਰੇ ਨੂੰ ਨਿਰਪੱਖ ਅਤੇ ਨਿਰਵਿਘਨ ਚੋਣਾਂ ਕਰਵਾਉਣ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
ਚੋਣਾਂ ਵਾਲੇ ਦਿਨ ਦੇਸ਼ ਭਗਤ ਯਾਦਗਾਰ ਹਾਲ ਦੇ ਸਮੁੱਚੇ ਕੰਪਲੈਕਸ ਅੰਦਰ ਇਸ਼ਤਿਹਾਰ ਆਦਿ ਲਗਾਉਣ ਦੀ ਮਨਾਹੀ ਹੋਵੇਗੀ ਅਤੇ ਚੋਣ ਪ੍ਰਚਾਰ ਦੇਸ਼ ਭਗਤ ਯਾਦਗਾਰ ਹਾਲ ਦੀਆਂ ਹੱਦਾਂ ਤੋਂ ਬਾਹਰ ਹੋਵੇਗਾ। ਚੋਣਾਂ ਸੰਬੰਧੀ ਹੋਰ ਜਾਣਕਾਰੀ ਲਈ ਮੋਬਾਈਲ ਨੰਬਰ 9417194812 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਚੋਣ ਅਧਿਕਾਰੀਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਵੋਟ ਪਾਉਣ ਦਾ ਹੱਕ ਸਿਰਫ਼ ਜੀਵਨ ਮੈਂਬਰਾਂ ਅਤੇ ਸਾਹਿਤ ਸਭਾਵਾਂ ਵੱਲੋਂ ਬਣਾਏ ਮੈਂਬਰ ਲੇਖਕਾਂ ਨੂੰ ਹੀ ਹੋਵੇਗਾ।

 

Share this content:

Post Comment