ਅੱਜ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਪੀ ਏ ਯੂ ਦਾ ਅਹੁਦਾ ਸੰਭਾਇਆ
ਲੁਧਿਆਣਾ – 16 ਅਕਤੂਬਰ ਖੇਤੀ ਵਿਗਿਆਨੀ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਅੱਜ ਪੀ ਏ ਯੂ ਦੇ ਨਵੇਂ ਉਪ ਕੁਲਪਤੀ ਵਜੋਂ ਅਪਣਾ ਅਹੁਦਾ ਸੰਭਾਲ ਲਿਆ। ਉਹ ਯੂਨੀਵਰਸਿਟੀ ਦੇ 12 ਵੇਂ ਉਪ ਕੁਲਪਤੀ ਹਨ। ਉਨ੍ਹਾਂ ਨੂੰ ਗੋਲਡ ਮੈਡਲ, ਮੈਰਿਟ ਸਰਟੀਫਿਕੇਟ (ਐੱਮ ਐੱਸ ਸੀ) ਅਤੇ ਮੈਰਿਟ ਸਕਾਲਰਸ਼ਿਪ (ਬੀ ਐੱਸ ਸੀ) ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕੋਲ ਖੇਤੀਬਾੜੀ ਵਿਗਿਆਨੀ ਵਜੋਂ ਲਗਭਗ 31 ਸਾਲਾਂ ਦਾ ਤਜਰਬਾ ਹੈ।
ਡਾ. ਧਾਲੀਵਾਲ ਨੇ ਇਸ ਮੌਕੇ ਪੀ ਏ ਯੂ ਦੇ ਅਧਿਆਪਨ, ਗੈਰ ਅਧਿਆਪਨ ਅਮਲੇ ਅਤੇ ਸਮੂਹ ਕਰਮਚਾਰੀਆਂ ਦੇ ਨਾਂ ਆਪਣੇ ਸੰਦੇਸ਼ ਵਿਚ ਆਸ ਪ੍ਰਗਟਾਈ ਕਿ ਸਭ ਦੇ ਸਹਿਯੋਗ ਨਾਲ ਯੂਨੀਵਰਸਿਟੀ ਨੂੰ ਹੋਰ ਸਿਖਰ ਵੱਲ ਲਿਜਾਣ ਲਈ ਕਸਰ ਨਹੀਂ ਛੱਡੀ ਜਾਏਗੀ। ਨਵੇਂ ਉਪ ਕੁਲਪਤੀ ਦੇ ਸਵਾਗਤ ਮੌਕੇ ਰਜਿਸਟਰਾਰ ਸੁਖਜੀਤ ਪਾਲ ਸਿੰਘ, ਡਾਇਰੈਕਟਰ ਰਿਸਰਚ, ਵੱਖ ਵੱਖ ਵਿਭਾਗਾਂ ਦੇ ਮੁਖੀ, ਅਸਟੇਟ ਅਫਸਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Share this content:



Post Comment