ਪੇਪਰ ਲੀਕ ਤੋਂ ਬਚਣ ਲਈ ‘ਆਖਰੀ ਸਮੇਂ ‘ਤੇ ਤਿਆਰ ਕੀਤਾ ਜਾਵੇਗਾ NEET-UG ਦਾ ਪ੍ਰਸ਼ਨ ਪੱਤਰ’
ਨਵੀਂ ਦਿੱਲੀ, 15 ਅਕਤੂਬਰ – ਨੀਟ-ਯੂਜੀ ਪੇਪਰ ਲੀਕ ਤੋਂ ਬਾਅਦ ਪ੍ਰੀਖਿਆਵਾਂ ਵਿਚ ਸੁਧਾਰ ਨੂੰ ਲੈ ਕੇ ਗਠਿਤ ਹਾਈ ਪਾਵਰ ਕਮੇਟੀ ਦੇ ਮੁਖੀ ਅਤੇ ਯੂਆਈਡੀਏਆਈ ਦੇ ਸਾਬਕਾ ਚੇਅਰਮੈਨ ਨੰਦਨ ਨੀਲੇਕਣੀ ਨੇ ਕਿਹਾ ਕਿ ਪੇਪਰ ਲੀਕ ਦੀ ਸਮੱਸਿਆ ਨੂੰ ਤਕਨੀਕ ਦੀ ਮਦਦ ਨਾਲ ਯੋਜਨਾਬੱਧ ਤਰੀਕੇ ਨਾਲ ਖ਼ਤਮ ਕੀਤਾ ਜਾ ਸਕਦਾ ਹੈ। ਇਸ ਵਿਚ ਪਹਿਲਾਂ ਤੋਂ ਪ੍ਰਸ਼ਨ ਪੱਤਰ ਤਿਆਰ ਕਰਨ ਦੀ ਵਿਵਸਥਾ ਦੀ ਥਾਂ ਪ੍ਰੀਖਿਆ ਵਾਲੇ ਦਿਨ ਆਖ਼ਰੀ ਸਮੇਂ ’ਤੇ ਏਆਈ ਦੀ ਮਦਦ ਨਾਲ ਉਸ ਦਿਨ ਲਈ ਹੀ ਪ੍ਰਸ਼ਨ ਪੱਤਰ ਤਿਆਰ ਕੀਤੇ ਜਾਣ। ਅਜਿਹੇ ਵਿਚ ਜਦੋਂ ਪਹਿਲਾਂ ਤੋਂ ਪ੍ਰਸ਼ਨ ਪੱਤਰ ਬਣਨਗੇ ਹੀ ਨਹੀਂ ਤਾਂ ਲੀਕ ਕਿਵੇਂ ਹੋਣਗੇ। ਹਾਲਾਂਕਿ, ਇਸ ਲਈ ਉਨ੍ਹਾਂ ਨੇ ਪ੍ਰਸ਼ਨ ਪੱਤਰਾਂ ਦਾ ਇਕ ਵਿਸ਼ਾਲ ਬੈਂਕ ਤਿਆਰ ਕਰਨ ਦੀ ਲੋੜ ਦੱਸੀ।
ਨੀਟ ਪੇਪਰ ਲੀਕ ਦੀ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਨਿਰਦੇਸ਼ ’ਤੇ ਗਠਿਤ ਹਾਈ ਪਾਵਰ ਕਮੇਟੀ ਦੇ ਮੁਖੀ ਨੀਲੇਕਣੀ ਨੇ ਕਿਹਾ ਕਿ ਸਾਰੀਆਂ ਪ੍ਰੀਖਿਆਵਾਂ ਕੰਪਿਊਟਰ ਰਾਹੀਂ ਕਰਵਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਲਈ ਪ੍ਰੀਖਿਆ ਕੇਂਦਰਾਂ ਦੇ ਨੈੱਟਵਰਕ ਦਾ ਵੀ ਵਿਸਥਾਰ ਕਰਨ ਦੀ ਦਿਸ਼ਾ ਵਿਚ ਕੰਮ ਚੱਲ ਰਿਹਾ ਹੈ। ਦੇਸ਼ ਦੇ ਲਗਪਗ ਡੇਢ ਲੱਖ ਸੰਸਥਾਨਾਂ ਵਿਚ ਇਹ ਨੈੱਟਵਰਕ ਸਥਾਪਤ ਕੀਤਾ ਜਾ ਸਕਦਾ ਹੈ, ਜਿੱਥੇ ਵਿਦਿਆਰਥੀ ਸੀਬੀਟੀ ਮੋਡ ਵਿਚ ਪ੍ਰੀਖਿਆਵਾਂ ਦੇ ਸਕਦੇ ਹਨ।
Share this content:



Post Comment