Loading Now

ਅੰਮ੍ਰਿਤਸਰ ‘ਚ ਘਰ ਦੇ ਅੰਦਰ ਹੋਇਆ ਜ਼ੋਰਦਾਰ ਧਮਾਕਾ; ਅੱਗ ਲੱਗਣ ਕਾਰਨ ਇੱਕ ਔਰਤ ਦੀ ਮੌਤ

ਅੰਮ੍ਰਿਤਸਰ ‘ਚ ਘਰ ਦੇ ਅੰਦਰ ਹੋਇਆ ਜ਼ੋਰਦਾਰ ਧਮਾਕਾ; ਅੱਗ ਲੱਗਣ ਕਾਰਨ ਇੱਕ ਔਰਤ ਦੀ ਮੌਤ

ਅੰਮ੍ਰਿਤਸਰ, 21 ਮਈ – ਸਥਾਨਕ ਅੰਨਗੜ ਇਲਾਕੇ ਵਿੱਚ ਇੱਕ ਮਕਾਨ ਵਿੱਚ ਧਮਾਕਾ ਹੋਣ ਤੋਂ ਬਾਅਦ ਅੱਗ ਲੱਗ ਗਈ ਅਤੇ ਇਸ ਘਟਨਾ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ ਅਤੇ ਇੱਕ ਗੰਭੀਰ ਜ਼ਖਮੀ ਹੈ। ਘਟਨਾ ਵਿੱਚ ਮਰਨ ਵਾਲੀ ਔਰਤ ਦੀ ਸ਼ਨਾਖਤ ਸੁਮਨਪ੍ਰੀਤ ਅਤੇ ਜ਼ਖਮੀ ਹੋਈ ਔਰਤ ਦੀ ਸ਼ਨਾਖਤ ਗੁਰਪ੍ਰੀਤ ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਹੋਰ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜੇ ਸਨ।

ਉਹਨਾਂ ਦੱਸਿਆ ਕਿ ਪੁਲੀਸ ਨੂੰ ਅਸ਼ੋਕ ਕੁਮਾਰ ਨਾਂ ਦੇ ਵਿਅਕਤੀ ਦਾ ਫੋਨ ਆਇਆ ਸੀ ਕਿ ਇੱਥੇ ਮਕਾਨ ਵਿੱਚ ਅੱਗ ਲੱਗ ਗਈ ਹੈ। ਪੁਲੀਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਕਾਰਵਾਈ ਕਰਦਿਆਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਅੱਗ ਬੁਝਾਉਣ ਦੀ ਕਾਰਵਾਈ ਸ਼ੁਰੂ ਹੋਈ। ਉਹਨੇ ਦੱਸਿਆ ਕਿ ਇਹ ਘਟਨਾ ਇਥੇ ਇਮਾਰਤ ਵਿੱਚ ਨਜਾਇਜ਼ ਪਟਾਕੇ ਬਣਾਉਣ ਕਾਰਨ ਵਾਪਰੀ ਹੈ। ਮਕਾਨ ਦੀ ਪਹਿਲੀ ਮੰਜ਼ਿਲ ’ਤੇ ਧਮਾਕੇ ਨਾਲ ਅੱਗ ਲੱਗ ਗਈ, ਜਿੱਥੇ ਕਿ ਪਟਾਕੇ ਬਣਾਉਣ ਦਾ ਸਮਾਨ ਇਕੱਠਾ ਕੀਤਾ ਹੋਇਆ ਸੀ। ਉਸ ਵੇਲੇ ਘਰ ਦੇ ਅੰਦਰ ਪਰਿਵਾਰ ਦੇ ਮੈਂਬਰ ਵੀ ਸਨ।

Share this content:

Post Comment