Loading Now

UGC NET ਰੀ-ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ

UGC NET ਰੀ-ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ

ਨਵੀਂ ਦਿੱਲੀ, 5 ਸਤੰਬਰ – ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਯੂਜੀਸੀ ਨੈੱਟ ਦੇ ਤਿੰਨ ਵਿਸ਼ਿਆਂ ਦੀ ਰੀ-ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। ਜਿਹੜੇ ਉਮੀਦਵਾਰ ਅੰਗਰੇਜ਼ੀ, ਕਾਮਰਸ ਤੇ ਸੋਸ਼ਾਲੋਜੀ ਵਿਸ਼ੇ ਦੀ ਪ੍ਰੀਖਿਆ ’ਚ ਸ਼ਾਮਲ ਹੋਣ ਵਾਲੇ ਹਨ, ਉਹ ਉਮੀਦਵਾਰ NTA ਦੀ ਅਧਿਕਾਰਤ ਵੈੱਬਸਾਈਟ ugcnet.nta.nic.in ’ਤੇ ਜਾ ਕੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਐਡਮਿਟ ਕਾਰਡ ਡਾਊਨਲੋਡ ਕਰਨ ਲਈ ਉਮੀਦਵਾਰਾਂ ਨੂੰ ਲਾਗਇਨ ਵੇਰਵੇ ਜਿਵੇਂ ਕਿ ਰਜਿਸਟ੍ਰੇਸ਼ਨ ਨੰਬਰ ਦਰਜ ਕਰਨਾ ਹੋਵੇਗਾ।

UGC NET Re-Exam Admit Card 2026: UGC NET ਰੀ-ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ, ਇੱਕ ਕਲਿੱਕ ਨਾਲ ਤੁਰੰਤ ਕਰੋ ਡਾਊਨਲੋਡ

NTA ਨੇ ਰੀ-ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।

ਐਡਮਿਟ ਕਾਰਡ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾਂ NTA ਦੀ ਅਧਿਕਾਰਤ ਵੈੱਬਸਾਈਟ ugcnet.nta.nic.in ’ਤੇ ਜਾਓ।

ਵੈੱਬਸਾਈਟ ਦੇ ਹੋਮਪੇਜ ’ਤੇ Candidate Activity ਸੈਕਸ਼ਨ ’ਤੇ ਕਲਿੱਕ ਕਰੋ।

ਇਸ ਤੋਂ ਬਾਅਦ NTA UGC NET June Re-Exam Admit Card 2026 ਲਿੰਕ ’ਤੇ ਕਲਿੱਕ ਕਰੋ।

ਲਿੰਕ ’ਤੇ ਕਲਿੱਕ ਕਰਨ ਤੋਂ ਬਾਅਦ ਲੌਗਇਨ ਵੇਰਵੇ ਦਰਜ ਕਰੋ।

ਲਾਗਇਨ ਵੇਰਵੇ ਦਰਜ ਕਰਨ ਤੋਂ ਬਾਅਦ ਐਡਮਿਟ ਕਾਰਡ ਸਕ੍ਰੀਨ ’ਤੇ ਖੁੱਲ੍ਹ ਜਾਵੇਗਾ।

ਅੰਤ ’ਚ ਇਸਦਾ ਇੱਕ ਪ੍ਰਿੰਟਆਊਟ ਵੀ ਕੱਢ ਲਓ।

ਇਸ ਦਿਨ ਹੋਵੇਗੀ ਪ੍ਰੀਖਿਆ

ਯੂਜੀਸੀ ਨੈੱਟ ਰੀ-ਪ੍ਰੀਖਿਆ 9 ਤੇ 10 ਸਤੰਬਰ ਨੂੰ ਹੋਵੇਗੀ। 9 ਸਤੰਬਰ ਨੂੰ ਪ੍ਰੀਖਿਆ ਦੋ ਸ਼ਿਫਟਾਂ ’ਚ ਤੇ 10 ਸਤੰਬਰ ਨੂੰ ਪ੍ਰੀਖਿਆ ਇੱਕ ਸ਼ਿਫਟ ’ਚ ਲਈ ਜਾਵੇਗੀ। ਪ੍ਰੀਖਿਆ ’ਚ ਸ਼ਾਮਲ ਹੋਣ ਵਾਲੇ ਸਾਰੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਐਡਮਿਟ ਕਾਰਡ ਡਾਊਨਲੋਡ ਕਰਨ ਤੋਂ ਬਾਅਦ ਉਸ ’ਚ ਦਿੱਤੇ ਗਏ ਸਾਰੇ ਜ਼ਰੂਰੀ ਵੇਰਵਿਆਂ ਨੂੰ ਧਿਆਨ ਨਾਲ ਚੈੱਕ ਕਰ ਲੈਣ।

Share this content:

Post Comment