Loading Now

UGC-NET ਦੇ 84 ਵਿਸ਼ਿਆਂ ਦੇ ਨਤੀਜੇ ਇਸ ਹਫ਼ਤੇ ਐਲਾਨੇ ਜਾਣਗੇ

UGC-NET ਦੇ 84 ਵਿਸ਼ਿਆਂ ਦੇ ਨਤੀਜੇ ਇਸ ਹਫ਼ਤੇ ਐਲਾਨੇ ਜਾਣਗੇ

ਨਵੀਂ ਦਿੱਲੀ, 27 ਅਗਸਤ – ਕੌਮੀ ਪ੍ਰੀਖਿਆ ਏਜੰਸੀ (ਐੱਨਟੀਏ) ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ- ਕੌਮੀ ਯੋਗਤਾ ਪ੍ਰੀਖਿਆ (ਯੂਜੀਸੀ-ਨੈੱਟ) ਦੇ 84 ਵਿਸ਼ਿਆਂ ਦੇ ਨਤੀਜੇ ਇਸ ਹਫ਼ਤੇ ਐਲਾਨੇ ਜਾਣਗੇ। ਇਹ ਪ੍ਰੀਖਿਆ ਐੱਨਟੀਏ ਵੱਲੋਂ ਮੁਲਕ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਸਹਾਇਕ ਪ੍ਰੋਫੈਸਰ ਅਤੇ ਜੂਨੀਅਰ ਰਿਸਰਚ ਫੈਲੋਸ਼ਿਪ (ਜੇਆਰਐੱਫ) ਲਈ ਯੋਗਤਾ ਨਿਰਧਾਰਤ ਕਰਨ ਲਈ ਕਰਵਾਈ ਜਾਂਦੀ ਹੈ।

ਐੱਨਟੀਏ ਨੇ ਐਕਸ ਉੱਤੇ ਪੋਸਟ ਕੀਤਾ ਹੈ ਕਿ ਯੂਜੀਸੀ-ਨੈੱਟ (84 ਵਿਸ਼ੇ), ਵਿਗਿਆਨਕ ਅਤੇ ਤਕਨੀਕੀ ਖੋਜ ਕੌਂਸਲ (ਸੀਐੱਸਆਈਆਰ)-ਨੈੱਟ, ਭਾਰਤੀ ਖੇਤੀ ਖੋਜ ਕੌਂਸਲ (ਆਈਸੀਏਆਰ) ਏਆਈਈਈਏ (ਪੀਜੀ) ਅਤੇ ਏਆਈਸੀਈ (ਪੀਐੱਚਡੀ) 2026 ਦੀ ਆਖ਼ਰੀ ਉੱਤਰ-ਕੁੰਜੀ ਅਤੇ ਨਤੀਜੇ ਇਸ ਹਫ਼ਤੇ ਐੱਨਟੀਏ ਦੀ ਵੈੱਬਸਾਈਟ ਉੱਤੇ ਪ੍ਰਕਾਸ਼ਤ ਕੀਤੇ ਜਾਣਗੇ। ਇਹ ਗ਼ੌਰ ਕਰਨ ਵਾਲੀ ਗੱਲ ਹੈ ਕਿ ਸੀਐੱਸਆਈਆਰ-ਨੈੱਟ ਵਿਗਿਆਨ ਦੇ ਪੰਜ ਵਿਸ਼ਿਆਂ ਲਈ ਅਧਿਆਪਕ ਯੋਗਤਾ ਪ੍ਰੀਖਿਆ ਹੈ। ਆਈਸੀਏਆਰ ਏਆਈਈਈਏ (ਪੀਜੀ) – ਗ੍ਰੈਜੂਏਟ ਡਿਗਰੀ ਕੋਰਸਾਂ ਵਿਚ ਦਾਖਲਾ ਅਤੇ ਆਈਸੀਏਆਰ ਏਆਈਸੀਈ ਪੀਐੱਚਡੀ – ਜੂਨੀਅਰ ਰਿਸਰਚ ਫੈਲੋਸ਼ਿਪ/ਸੀਨੀਅਰ ਰਿਸਰਚ ਫੈਲੋਸ਼ਿਪ ਲਈ ਮੁਕਾਬਲੇ ਦੀ ਪ੍ਰੀਖਿਆ ਹੈ।

Share this content:

Post Comment